ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ
ਲੋਹੜੇ ਦੀ ਪੈ ਰਹੀ ਗਰਮੀ ਤੋਂ ਰਾਹਤ ਦੇਣ ਲਈ ਪੂਰੇ ਪੰਜਾਬ ਭਰ ਵਿੱਚ ਠੰਡੇ ਮਿੱਠੇ ਜਲ ਦੀ ਛਬੀਲਾਂ ਲੱਗਦੀਆਂ ਰਹਿੰਦੀਆਂ ਹਨ, ਜਿਸ ਨਾਲ ਸੜਕਾਂ ਤੇ ਜਾਣ ਵਾਲੇ ਰਾਹਗੀਰਾਂ ਨੂੰ ਗਰਮੀ ਤੋਂ ਕਾਫੀ ਨਿਜਾਤ ਮਿਲ ਜਾਂਦੀ ਹੈ। ਇਸੇ ਤਰ੍ਹਾਂ ਅੱਜ ਸਮਰਾਲਾ ਦੇ ਲੇਬਰ ਚੌਂਕ ਵਿਖੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਸਬੰਧੀ ਕਾਮਰੇਡ ਭਜਨ ਸਿੰਘ ਸਮਰਾਲਾ ਦੱਸਿਆ ਕਿ ਲੇਬਰ ਚੌਂਕ ਵਿੱਚ ਇਕੱਤਰ ਹੁੰਦੇ ਮਜ਼ਦੂਰਾਂ ਅਤੇ ਵੱਖ ਵੱਖ ਕਿਰਤੀ ਜਥੇਬੰਦੀਆਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਪੈਸੇ ਇਕੱਤਰ ਕਰਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਨ੍ਹਾਂ ਨੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡਾ ਜਲ ਛਕਾਇਆ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਗਰਮੀ ਨਾਲ ਤਪ ਰਹੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾ ਕੇ ਗਰਮੀ ਤੋਂ ਰਾਹਤ ਦਿਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਦੁਨੀਆਂ ਵਿੱਚ ਵੱਧ ਰਹੀ ਤਪਸ਼ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਰੁੱਖ ਲਗਾਉਣੇ ਬਹੁਤ ਜਰੂਰੀ ਹਨ। ਅੱਜ ਕੱਲ ਜਿਆਦਾ ਪੈ ਰਹੀ ਗਰਮੀ ਦਾ ਵੀ ਮੁੱਖ ਕਾਰਨ ਇਹੀ ਹੈ ਕਿ ਅਸੀਂ ਅੰਨ੍ਹੇਵਾਹ ਦਰੱਖਤ ਵੱਢ ਕੇ ਖੁਦ ਹੀ ਤਪਸ਼ ਵਧਾ ਲਈ ਹੈ। ਇਸ ਛਬੀਲ ਵਿੱਚ ਲੈਂਟਰ ਪਾਉਣ ਵਾਲੇ ਮਜ਼ਦੂਰਾਂ ਨੇ ਵੀ ਭਰਪੂਰ ਯੋਗਦਾਨ ਪਾਇਆ। ਇਸ ਛਬੀਲ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਸੁਰਿੰਦਰ ਸਿੰਘ ਛਿੰਦਾ, ਰਵੀ ਫਰੂਟ ਜੂਸ ਬਾਰ, ਕੇਵਲ ਸਿੰਘ, ਮਨਦੀਪ ਸਿੰਘ ਮਾਣਕੀ, ਰਣਜੀਤ ਸਿੰਘ ਮਾਛੀਵਾੜਾ, ਮਿੱਠੂ ਬੌਂਦਲ, ਦਾਣਾ ਗਹਿਲੇਵਾਲ, ਜੱਸੀ ਸਮਰਾਲਾ, ਕਾਲਾ ਭਗਵਾਨਪੁਰਾ, ਡਾ. ਪਰਮਿੰਦਰ ਸਿੰਘ ਬੈਨੀਪਾਲ, ਜੀਵਨ ਸਿੰਘ ਬੰਬ, ਕਸ਼ਮੀਰਾ ਸਿੰਘ ਸਮਰਾਲਾ, ਬਾਗੀ ਬੌਂਦਲੀ ਆਦਿ ਤੋਂ ਇਲਾਵਾ ਲੇਬਰ ਚੌਂਕ ਸਮਰਾਲਾ ’ਚ ਇਕੱਤਰ ਹੁੰਦੇ ਮਜ਼ਦੂਰਾਂ ਨੇ ਭਰਪੂਰ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly