HOME ਸਮਰਸੀਬਲ,ਵਾਟਰ ਕੂਲਰ ਤੇ ਟੈਂਕੀ ਦੀ ਸੇਵਾ ਕਰਾਈ

ਸਮਰਸੀਬਲ,ਵਾਟਰ ਕੂਲਰ ਤੇ ਟੈਂਕੀ ਦੀ ਸੇਵਾ ਕਰਾਈ

ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸੋਫ਼ੀ ਪਿੰਡ ਦੇ ਡੇਰਾ ਬਾਬਾ ਭੁੱਲਾ ਦਾਸ ਜੀ ਦੇ ਪਵਿੱਤਰ ਸਥਾਨ ਤੇ ਫਿਲੌਰ ਦੇ ਨੇੜ੍ਹੇ ਪੈਂਦੇ ਪਿੰਡ ਗੜ੍ਹਾ ਦੇ ਪਰਿਵਾਰ ਵਲੋਂ ਸ਼ਰਧਾ ਭਾਵਨਾ ਤਹਿਤ ਸਮਰਸੀਬਲ,ਟੈਂਕੀ ਤੇ ਵਾਟਰ ਕੂਲਰ ਦੀ ਸੇਵਾ ਕਰਾਈ ਗਈ ਹੈ।ਇਸ ਮੌਕੇ ਗੱਲ ਕਰਦਿਆਂ ਬਸਪਾ ਆਗੂ ਤੇ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਨੇ ਦੱਸਿਆ ਕੇ ਸੇਵਾ ਕਰਨ ਵਾਲ਼ਾ ਉਸ ਦਾ ਮਾਮਾ ਪਰਿਵਾਰ ਹੈ।ਮਾਮਾ ਤਾਰਾ ਚੰਦ ਜੀ,ਮਾਮੀ ਸੱਤਿਆ ਦੇਵੀ ਤੇ ਉਸ ਦਾ ਪਰਿਵਾਰ ਬਾਬਾ ਭੁੱਲਾ ਦਾਸ ਜੀ ਦਾ ਸ਼ੁਰੂ ਤੋਂ ਸੇਵਕ ਪਰਿਵਾਰ ਰਿਹਾ ਹੈ।ਉਨ੍ਹਾਂ ਨੇ ਹੁਣ ਇਸ ਸਥਾਨ ਲਈ ਇਹ ਸੇਵਾ ਕਰਾਈ ਹੈ।ਇਸ ਮੌਕੇ ਉਨ੍ਹਾਂ ਦੇ ਬੇਟੇ ਪ੍ਰਸਿੱਧ ਗੀਤਕਾਰ/ਗਾਇਕ ਬਲਵੀਰ ਆਲਮ ਦੇ ਨਾਲ਼-ਨਾਲ਼ ਉਨ੍ਹਾਂ ਦਾ ਸਮੁੱਚਾ ਪਰਿਵਾਰ ਬੇਟੀ ਸੁਨੀਤਾ, ਮਨੀ,ਅਜੇ ਕੁਮਾਰ,ਮੰਨਤ ਵੀ
ਹਾਜ਼ਿਰ ਰਿਹਾ।
ਤਾਰਾ ਚੰਦ ਨੇ ਦੱਸਿਆ ਕਿ ਪਰਿਵਾਰ ਚੋਂ ਅਮਰੀਕਾ ਰਹਿੰਦੇ ਸੰਦੀਪ ਕੁਮਾਰ ਅਤੇ ਇਟਲੀ ਰਹਿੰਦੇ ਗੁਰਪ੍ਰੀਤ ਸਿੰਘ ਨੇ ਇਹ ਸੇਵਾ ਕਰਾਈ ਹੈ।
ਸਥਾਨ ਦੇ ਮੁੱਖ ਸੇਵਾਦਾਰ ਤੇ ਸੋਫ਼ੀ ਪਿੰਡ ਦੇ ਸਾਬਕਾ ਸਰਪੰਚ ਸ਼੍ਰੀ ਸ਼ਿੰਗਾਰਾ ਰਾਮ ਜੀ ਨੇ ਪਰਿਵਾਰ ਦਾ ਇਸ ਸੇਵਾ ਲਈ ਵਿਸ਼ੇਸ਼ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਭ ਆਸਰਾ ਸੰਸਥਾ ਬਾਰੇ ਗ਼ਲਤ ਅਫਵਾਹਾਂ ਫੈਲਾਉਣ ਵਾਲ਼ਿਆਂ ਨੇ ਮੰਗੀ ਮੁਆਫ਼ੀ
Next articleਰਾਜ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ