ਸਟੇਟ ਬੈਂਕ ਸਮੁੰਦੜਾ ਵੱਲੋਂ ਧਮਾਈ ਸਕੂਲ ਵਿਖੇ ਪੌਦੇ ਲਗਾ ਕੇ ਸਟੇਟ ਬੈਂਕ ਦਾ ਸਥਾਪਨਾ ਦਿਵਸ ਮਨਾਇਆ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਟੇਟ ਬੈਂਕ ਆਫ਼ ਇੰਡੀਆ ਏ.ਡੀ.ਬੀ. ਬ੍ਰਾਂਚ ਸਮੁੰਦੜਾ ਵਲੋਂ ਆਪਣੇ ਬੈਂਕ ਦਾ ਸਥਾਪਨਾ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿੱਚ ਛਾਂਦਾਰ ਅਤੇ ਸਜਾਵਟੀ ਬੂਟੇ ਲਗਾ ਕੇ ਮਨਾਇਆ ਗਿਆ। ਬ੍ਰਾਂਚ ਮੈਨੇਜਰ ਸ਼੍ਰੀ ਜਸਵੀਰ ਸਿੰਘ ਜੀ ਨੇ ਆਖਿਆ ਕਿ ਵਾਤਾਵਰਣ ਦੀ ਸੰਭਾਲ਼ ਕਰਨੀ ਅੱਜ ਸਮੇਂ ਦੀ ਲੋੜ ਹੈ। ਦਿਨੋ-ਦਿਨ ਵਧ ਰਿਹਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸੇ ਕਰਕੇ ਸਟੇਟ ਬੈਂਕ ਆਫ਼ ਇੰਡੀਆ ਏ.ਡੀ.ਬੀ. ਬ੍ਰਾਂਚ ਸਮੁੰਦੜਾ ਵਲੋਂ ਆਪਣੇ ਬੈਂਕ ਦਾ ਸਥਾਪਨਾ ਦਿਵਸ ਵਾਤਾਵਰਣ ਦੀ ਸੰਭਾਲ਼ ਨੂੰ ਸਮਰਪਿਤ ਕੀਤਾ ਗਿਆ ਹੈ। ਸਕੂਲਾਂ ਅਤੇ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾ ਕੇ ਵਾਤਾਵਰਣ ਦੀ ਸੰਭਾਲ਼ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿੱਚ ਬੂਟੇ ਲਗਾਉਣ ਸਮੇਂ ਬ੍ਰਾਂਚ ਮੈਨੇਜਰ ਜਸਵੀਰ ਸਿੰਘ ਜੀ ਦੇ ਨਾਲ ਮੈਡਮ ਕੁਲਵਿੰਦਰ ਕੌਰ, ਪਰਮਜੀਤ ਸਿੰਘ, ਅਵਤਾਰ ਸਿੰਘ, ਸੁਰਿੰਦਰ ਕੁਮਾਰ, ਪੂਜਾ ਭਾਟੀਆ, ਮਧੂ ਸੰਬਿਆਲ, ਕਮਲਜੀਤ ਕੌਰ, ਸੀਮਾ ਅਤੇ ਖੁਸ਼ਵਿੰਦਰ ਕੌਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਕੋਮਲ ਮਿੱਤਲ
Next articleਪਲਾਸਟਿਕ ਦੇ ਲਿਫਾਫਿਆਂ ਦੇ ਢੇਰ ਭਾਤਪੁਰ ਨਾਥਾਂ ਦੇ ਖੇਤਾਂ ਵਿੱਚ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ – ਮੱਟੂ