(ਸਮਾਜ ਵੀਕਲੀ)
ਸੋਚਕੇ ਗ੍ਰਿਹਾਂ ਬਾਰੇ ਹੋ ਗਿਆ ਹੈਰਾਨ ਜੀ
ਮਿੱਟੀ ਦਿਆਂ ਗੋਲ਼ਿਆਂ ਚ ਪਾਈ ਕੀਹਨੇ ਜਾਨ ਜੀ
ਕੋਈ ਤਾਂ ਬਣਾਉਣ ਵਾਲ਼ਾ ਹੋਊ ਕਲਾਕਾਰ ਜੀ
ਨੀਲ ਗਗਨ ਵਿਚ ਜਿਸ ਦਾ ਪਸਾਰ ਜੀ
ਘੁੰਮਦੇ ਗ੍ਰਹਿ ਸਾਰੇ ਸੂਰਜਾਂ ਦੁਆਰੇ ਜੀ
ਬਹਿਕੇ ਮੰਜੇ ਉੱਤੇ ਰਾਤੀ
ਪੈਕੇ ਮੰਜੇ ਉੱਤੇ ਰਾਤੀ ਤੱਕੇ ਜਦੋਂ ਤਾਰੇ ਜੀ
ਕਿਤੇ ਸੋਚ ਨਾਲ਼ੋਂ ਦੂਰ ਸਭ ਵਰਤਾਰੇ ਜੀ
ਬਹਿਕੇ ਮੰਜੇ ਉੱਤੋਂ ਰਾਤੀ ਤੱਕੇ ਜਦੋਂ ਤਾਰੇ ਜੀ
ਮੂਰਤਾਂ ਬਣਾ ਗਿਆ ਜੋ ਪੰਜ ਤੱਤ ਘੋਲ਼ਕੇ
ਸ਼ਬਦਾਂ ਚ ਹੁੰਦਾ ਨਾ ਬਿਆਨ ਰੱਬ ਬੋਲਕੇ
ਸੂਰਜ ਨੂੰ ਦਿੱਤੇ ਹੋਏ ਜੀਹਨੇ ਸਤ ਰੰਗ ਨੇ
ਓਸੇ ਦੇ ਫੱਕਰ ਜੋਗੀ ਸਾਧ ਤੇ ਮਲੰਗ ਨੇ
ਉਂਝ ਇੱਕੋ ਜਿਹੇ ਪਰ ਵੱਖਰੇ ਨਿਆਰੇ ਜੀ
ਬਹਿਕੇ ਮੰਜੇ ਉੱਤੇ ਰਾਤੀ
ਪੈਕੇ ਮੰਜੇ ਉੱਤੇ ਰਾਤੀ ਤੱਕੇ ਜਦੋਂ ਤਾਰੇ ਜੀ
ਕਿਤੇ ਸੋਚ ਨਾਲ਼ੋਂ ਦੂਰ ਸਭ ਵਰਤਾਰੇ ਜੀ
ਹੈ ਗਹਿਰਾਈ ਚ ਓਹ ਵਸਦਾ ਖੋਦਾਈ ਚ
ਉੱਚਾ ਹੈ ਉਚਾਈ ਚ ਤੇ ਡੂੰਘਾ ਹੈ ਡੂੰਘਾਈ ਚ
ਪਸ਼ੂਆਂ ਪਰਿੰਦਿਆਂ ਚ ਓਸੇ ਦਾ ਹੀ ਵਾਸ ਹੈ
ਜੀਵਾਂ ਨੂੰ ਬਣਾਉਣ ਵਾਲ਼ਾ ਸਾਰਿਆਂ ਤੋਂ ਖਾਸ ਹੈ
ਓਸੇ ਦੇ ਸਾਗਰ ਖਾਰੇ ਓਸੇ ਦੇ ਕਿਨਾਰੇ ਜੀ
ਬਹਿਕੇ ਮੰਜੇ ਉੱਤੇ ਰਾਤੀ
ਪੈਕੇ ਮੰਜੇ ਉੱਤੇ ਰਾਤੀ ਤੱਕੇ ਜਦੋਂ ਤਾਰੇ ਜੀ
ਕਿਤੇ ਸੋਚ ਨਾਲ਼ੋਂ ਦੂਰ ਸਭ ਵਰਤਾਰੇ ਜੀ
ਰੁੱਖਾਂ ਨਾਲ਼ ਜਿਹੜਾ ਸਾਡੇ ਸਾਂਹ ਬਦਲਾਉਂਦਾ ਐ
ਧੰਨਿਆਂ ਜੋ ਤੈਨੂੰ ਪਰ ਨਜ਼ਰ ਨਾ ਆਉਂਦਾ ਐ
ਯਾਰ ਨੂੰ ਮਨਾ ਲੈ ਤੂੰ ਵੀ ਹਰੀ ਹਰੀ ਬੋਲਕੇ
ਵੇਖ ਤਾਂ ਸਹੀ ਓ ਕੇਰਾਂ ਅੰਦਰ ਫ਼ਰੋਲ਼ਕੇ
ਕਰਾਂ ਬਹਿਕੇ ਬੰਦਗੀ ਤੇ ਜਾਵਾਂ ਬਲਿਹਾਰੇ ਜੀ
ਬਹਿਕੇ ਮੰਜੇ ਉੱਤੇ ਜਦੋਂ
ਬਹਿਕੇ ਮੰਜੇ ਉੱਤੋਂ ਜਦੋਂ ਤੱਕੇ ਰਾਤੀ ਤਾਰੇ ਜੀ
ਕਿਤੇ ਸੋਚ ਨਾਲ਼ੋਂ ਦੂਰ ਵੱਖਰੇ ਨਜਾਰੇ ਜੀ
ਧੰਨਾ ਧਾਲੀਵਾਲ:-9878235714



