HOME ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਅਗਾਊ ਪ੍ਰਬੰਧ ਕਰੇ 

ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਅਗਾਊ ਪ੍ਰਬੰਧ ਕਰੇ 

1
ਬਲਜੀਤ ਸਿੰਘ ਕਚੂਰਾ
  (ਸਮਾਜ ਵੀਕਲੀ)  ਇਸ ਵਾਰ ਮਾਨਸੂਨ ਨੇ ਸਾਰੇ ਖੇਤਰਾਂ ਵਿੱਚ ਜਲਦੀ ਦਸਤਕ ਦੇ ਦਿੱਤੀ ਹੈ। ਪਹਾੜੀ ਖੇਤਰਾਂ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਪਿਛਲੇ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਅਤੇ ਉਹਨਾਂ ਦੇ ਜਾਨ ਮਾਲ ਨੂੰ ਬਚਾਉਣ ਦੇ ਲਈ ਹੜ੍ਹਾਂ ਨਾਲ ਨਜਿੱਠਣ ਲਈ ਅਗਾਊ ਪ੍ਰਬੰਧ ਕਰੇ ਤਾਂ ਜੋ ਆਮ ਜਨਤਾ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਪਿਛਲੇ ਸਾਲਾਂ ਵਿੱਚ ਹੜ੍ਹਾਂ ਨੇ ਪੰਜਾਬ ਦੇ ਦਰਿਆਈ ਇਲਾਕਿਆਂ ਵਿੱਚ ਕਾਫ਼ੀ ਤਬਾਹੀ ਮਚਾਈ ਸੀ, ਜਿਸਦੇ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਦੇ ਲਈ ਪੁਖਤਾ ਪ੍ਰਬੰਧ ਕਰੇ ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਲੋਕ ਬਚ ਸਕਣ। ਜਦੋਂ ਹੜ੍ਹਾਂ ਦਾ ਪਾਣੀ ਵੱਧ ਜਾਂਦਾ ਹੈ ਉਸ ਸਮੇਂ ਹੀ ਸਰਕਾਰ ਨੂੰ ਜਾਗ ਲੱਗਦੀ ਹੈ, ਪਰ ਉਸ ਸਮੇਂ ਆਮ ਜਨਤਾ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਉਮੀਦ ਹੈ ਕਿ ਸਰਕਾਰ ਪੁਰਾਣੀਆਂ ਗਲਤੀਆਂ ਨੂੰ ਨਾ ਦੁਹਰਾਉਂਦੇ ਹੋਏ ਇਹਨਾਂ ਕੁਦਰਤੀ ਆਫ਼ਤਾਂ ਤੋਂ ਲੋਕਾਂ ਨੂੰ ਬਚਾਵੇਗੀ।
ਬਲਜੀਤ ਸਿੰਘ ਕਚੂਰਾ 
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੁੱਪ ਇਨਸਾਨ ਦੀ ਚੀਖ਼: ਡਿਪਰੈੱਸ਼ਨ
Next articleਤਾਰੇ