ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਖੇਡ ਲੇਖਕ ਸਰਬਜੀਤ ਮੰਗੂਵਾਲ ਕੁੱਝ ਦਿਨ ਪਹਿਲਾਂ ਫਗਵਾੜਾ ਰੋਡ ਪਿੰਡ ਮੱਲੂ ਪੋਤਾ ਦੇ ਨਜ਼ਦੀਕ ਸੇਂਟ ਜੋਸਫ ਪਬਲਿਕ ਸਕੂਲ ਦੀ visit ਕਰਨ ਲਈ ਗਏ। ਉਹ ਸਕੂਲ ਦੇ ਸਟਾਫ ਮੈਂਬਰ ਪ੍ਰੋ ਹਰਮੇਸ਼ ਗਹੌਰੀਆ ਪ੍ਰਸਿੱਧ ਗਾਇਕ ਦੇ ਸਹਿਯੋਗ ਨਾਲ Pri Sister cisly ji ਨੂੰ ਮਿਲੇ। ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਸਿਸਟਰ ਸਿਸਲੀ ਜੀ ਬਹੁਤ ਹੀ ਮਿਲਣਸਾਰ, ਹਲੀਮ ਬੋਲਬਾਣੀ ਅਤੇ ਠੰਡੇ ਸੁਭਾਅ ਦੇ ਮਾਲਕ ਹਨ। ਉਨ੍ਹਾਂ ਕਿਹਾ, “ਸਕੂਲ ਦੇ ਸ਼ਾਂਤ ਵਾਤਾਵਰਣ ਤੋਂ ਮੈਂ ਬਹੁਤ ਪ੍ਰਭਾਵਿਤ ਹੀ ਹੋਇਆ ਹਾਂ।” ਚਾਹ-ਪਾਣੀ ਪੀਣ ਉਪਰੰਤ ਉਨ੍ਹਾਂ ਨੇ ਆਪਣੀ ‘ਫੁੱਟਬਾਲ ਦੇ ਅੰਗ-ਸੰਗ’ books ਦਾ ਬੰਡਲ ਸਕੂਲ ਲਾਇਬ੍ਰੇਰੀ ਵਿੱਚ ਰੱਖਣ ਲਈ ਦਿੱਤਾ। ਇਸ ਤੋਂ ਬਾਅਦ personal ਤੌਰ ਤੇ Principal Sister cisly ji ਅਤੇ ਮਸ਼ਹੂਰ ਪੰਜਾਬੀ ਗਾਇਕ ਪ੍ਰੋ ਹਰਮੇਸ਼ ਗਹੌਰ ਜੀ ਨੂੰ ਵੀ ਕਿਤਾਬਾਂ ਭੇਂਟ ਕੀਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



