HOME ਬਸਪਾ ਦੀ ਪੰਜਾਬ ਸੰਭਾਲੋ ਮਹਿਮ ਗੌਰਵ ਸ਼ੈਲੀ ਪੰਜਾਬ ਬਣਾਉਣ ਲਈ ਯਤਨਸ਼ੀਲ-ਕਰੀਮਪੁਰੀ

ਬਸਪਾ ਦੀ ਪੰਜਾਬ ਸੰਭਾਲੋ ਮਹਿਮ ਗੌਰਵ ਸ਼ੈਲੀ ਪੰਜਾਬ ਬਣਾਉਣ ਲਈ ਯਤਨਸ਼ੀਲ-ਕਰੀਮਪੁਰੀ

 ਰੋਪੜ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਸਪਾ ਜਿਲਾ ਰੋਪੜ ਦੀ ਜਿੰਮੇਵਾਰ ਲੀਡਰਸ਼ੀਪ ਨਾਲ ਮੀਟਿੰਗ ਵਿਧਾਨ ਸਭਾ ਅਤੇ ਜ਼ਿਲ੍ਹੇ ਦੀ ਟੀਮ ਨਾਲ ਪੰਜਾਬ ਸੰਭਾਲੋ ਮਹਿਮ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਪੰਜਾਬੀਆਂ ਤੱਕ ਪਹੁੰਚਾਉਣ ਦੀ ਚਰਚਾ ਕੀਤੀ ਅਤੇ ਜਿੰਮੇਵਾਰੀ ਸੌਂਪੀ ਬਹੁਜਨ ਸਮਾਜ ਪਾਰਟੀ (ਬਸਪਾ) ਦੀ “ਪੰਜਾਬ ਸੰਭਾਲੋ ਮਹਿਮ” ਅਤੇ “ਚਾਹ ਤੇ ਚਰਚਾ” ਪ੍ਰੋਗਰਾਮ ਨੂੰ ਰੂਪਨਗਰ (ਰੋਪੜ) ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਲਿਆ ਸੰਕਲਪ। “ਪੰਜਾਬ ਸੰਭਾਲੋ ਮਹਿਮ” ਨੂੰ ਰੋਪੜ ਦੇ ਘਰ-ਘਰ ਪਹੁੰਚਾਉਣ ਲਈ ਬਸਪਾ ਵੱਲੋਂ ਜਿਲੇ ਦੀ ਸੀਨੀਅਰ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਗਈਆਂ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਚੰਡੀਗੜ੍ਹ, ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਵੱਲੋਂ ਅੱਜ ਇੱਕ ਅਹਿਮ ਐਲਾਨ ਕਰਦਿਆਂ “ਪੰਜਾਬ ਸੰਭਾਲੋ ਮਹਿਮ” ਨੂੰ ਜਿਲਾ ਰੋਪੜ ਦੇ ਹਰ ਪਿੰਡ ਅਤੇ ਸ਼ਹਿਰ ਤੱਕ ਲਿਜਾਣ ਲਈ ਵਿਸ਼ੇਸ਼ ਰਣਨੀਤੀ ਸਾਂਝੀ ਕੀਤੀ ਗਈ। ਪੰਜਾਬ ਦੀਆਂ ਮੌਜੂਦਾ ਚੁਨੌਤੀਆਂ ਅਤੇ ਲੋਕਾਂ ਦੇ ਭਖਦੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਪਾਰਟੀ ਵੱਲੋਂ “ਚਾਹ ਤੇ ਚਰਚਾ” ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੋਈ। ਡਾ. ਕਰੀਮਪੁਰੀ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਵਿੱਚੋਂ ਪਾਰਟੀ ਦੀ ਸੀਨੀਅਰ ਅਤੇ ਤਜ਼ਰਬੇਕਾਰ ਲੀਡਰਸ਼ਿਪ ਦੀ ਵਿਸ਼ੇਸ਼ ਤੌਰ ‘ਤੇ ਡਿਊਟੀ ਲਗਾਈ ਗਈ ਹੈ। ਇਹ ਟੀਮ ਸਥਾਨਕ ਲੀਡਰਸ਼ਿਪ ਨਾਲ ਮਿਲ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪੰਜਾਬ ਸੰਭਾਲੋ ਮਹਿਮ ਨਾਲ ਜੋੜਨ ਲਈ ਕੰਮ ਕਰੇਗੀ। ਪੰਜਾਬ ਦੀਆਂ ਚੁਨੌਤੀਆਂ: ਇਸ ਮੁਹਿੰਮ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ, ਜਿਵੇਂ ਕਿ ਵਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦਾ ਪ੍ਰਕੋਪ, ਡਿਗ ਰਹੀ ਅਮਨ-ਕਾਨੂੰਨ ਦੀ ਸਥਿਤੀ, ਕਰਮਚਾਰੀਆਂ ਦਾ 16% DA, ਪੰਜਾਬ ਦੀ ਹਰ ਧੀ ਦਾ ਚਾਰ ਸਾਲਾਂ ਦਾ 48 ਹਜਾਰ ਸਰਕਾਰ ਦੇ ਸਿਰ ਕਰਜਾ ਅਤੇ ਦਲਿਤਾਂ ਤੇ ਪਛੜੇ ਵਰਗਾਂ ਦੇ ਹੱਕਾਂ ਦੀ ਰਾਖੀ ਵਰਗੇ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਚਾਹ ਤੇ ਚਰਚਾ: ਪਾਰਟੀ ਵੱਲੋਂ ਪਿੰਡਾਂ ਦੀਆਂ ਸੱਥਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ “ਚਾਹ ਤੇ ਚਰਚਾ” ਪ੍ਰੋਗਰਾਮ ਉਲੀਕੇ ਗਏ ਹਨ, ਤਾਂ ਜੋ ਆਮ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾ ਸਕੇ ਅਤੇ ਬਸਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਡਾ. ਕਰੀਮਪੁਰੀ ਨੇ ਜ਼ਿਲ੍ਹਾ ਰੋਪੜ ਦੀ ਸਮੁੱਚੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਇੱਕਜੁੱਟ ਹੋ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇੱਕ ਕਰ ਦੇਣ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ‘ਤੇ ਪਾਇਆ ਜਾ ਸਕੇ, ਪੰਜਾਬ ਦੇ ਮਜ਼ਦੂਰ ਅਤੇ ਕਿਸਾਨ ਨੂੰ ਸੰਕਟ ਚੋਂ ਕੱਢਿਆ ਜਾ ਸਕੇ। ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਅਖੀਰ ਵਿੱਚ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਤਤਪਰ ਹੈ ਅਤੇ “ਪੰਜਾਬ ਸੰਭਾਲੋ ਮਹਿਮ” ਸੂਬੇ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਸਾਬਿਤ ਹੋਵੇਗੀ, ਪਰਜਾਪਤੀ ਸ਼੍ਰੀ ਅਜੀਤ ਸਿੰਘ ਭੈਣੀ ਸਟੇਟ ਜੋਨ ਕੁਆਡੀਨੇਟਰ ਕਿਹਾ ਕਿ ਪੰਜਾਬ ਦੀਆਂ ਪਿਛੜੀਆਂ ਸ਼੍ਰੇਣੀਆਂ ਅੱਜ ਵੀ ਆਰਥਿਕ ਅਤੇ ਸਮਾਜਿਕ ਖੇਤਰ ਪਛੜੀਆਂ ਹੋਈਆਂ ਇਸ ਕਰਕੇ ਦਲਤਾਂ ਪਛੜਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਪੰਜਾਬ ਸੰਭਾਲੋ ਮਹਿਮ ਦੇ ਨਾਲ ਚੱਟਣਾ ਚਾਹੀਦਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਦੀ ਤਕਦੀਰ ਨੂੰ ਬਦਲਿਆ ਜਾ ਸਕੇ, ਇਸ ਮੌਕੇ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਸਰਦਾਰ ਰਾਜਿੰਦਰ ਸਿੰਘ ਨਨਹੇੜੀਆਂ ਜਿਨਾਂ ਨੇ ਪਾਰਟੀ ਦੀ ਮਜਬੂਤੀ ਲਈ ਵਰਕਰਾਂ ਨੂੰ ਮਜਬੂਤੀ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ, ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ, ਜਿਲਾਂ ਇੰਚਾਰਜ ਕੁਲਦੀਪ ਸਿੰਘ ਐਡਵੋਕੇ ਚਰਨਜੀਤ ਸਿੰਘ Ghai ਤੋਂ ਇਲਾਵਾ ਹੋਰ ਪਾਰਟੀ ਦੇ ਜਿੰਮੇਵਾਰ ਲੀਡਰਸ਼ਿਪ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਕਟੋਰੀਆ ਮਬੋਕੋ ਆਸਟ੍ਰੇਲੀਆਈ ਖੁੱਲ੍ਹੇ ਟੈਨਿਸ ਮੁਕਾਬਲੇ ਦੇ ਤੀਜੇ ਦੌਰ ਚ ਵੀ ਹੋਈ ਕਾਮਯਾਬ
Next articleਸੇਂਟ ਜੋਸਫ ਪਬਲਿਕ ਸਕੂਲ ਦੇ ਪ੍ਰਿੰਸੀਪਲ Sister cisly ji ਨੂੰ ਪੁਸਤਕਾਂ ਦਾ ਬੰਡਲ ਭੇਂਟ