HOME *ਐੱਸ.ਐੱਸ.ਡੀ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਭਰਮਾਰ*

*ਐੱਸ.ਐੱਸ.ਡੀ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਭਰਮਾਰ*

*ਬੀ.ਬੀ.ਏ ਅਤੇ ਬੀ.ਸੀ.ਏ ‘ਚ ਹੋ ਰਹੇ ਹਨ ਧੜਾਧੜ ਦਾਖਲੇ*

ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) : ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ, ਕਿਉਂਕਿ ਇਸ ਵਾਰ ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਕਈ ਨਵੇਂ ਕੋਰਸ ਸੁਰੂ ਕੀਤੇ ਗਏ ਹਨ। ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਹੈ ਕਿ ਐੱਸ.ਐੱਸ.ਡੀ ਕਾਲਜ ਵਿੱਚ ਬੀ.ਏ, ਬੀ.ਸੀ.ਏ, ਬੀ-ਕਾਮ, ਐਮ.ਏ ਹਿਸਟਰੀ, ਐਮ.ਏ ਪੰਜਾਬੀ, ਐਮ.ਐਸ.ਸੀ ਆਈ.ਟੀ, ਪੀ.ਜੀ.ਡੀ.ਸੀ.ਏ ਅਤੇ ਐਮ ਕਾਮ, ਬੀ.ਬੀ.ਏ ਅਤੇ ਬੀ.ਐਸ.ਸੀ ਮੈਡੀਕਲ ਅਤੇ ਨਾਨ ਮੈਡੀਕਲ ਕੋਰਸਾਂ ਸਮੇਤ ਕਈ ਹੋਰ ਨਵੇਂ ਕੋਰਸ ਸੁਰੂ ਕੀਤੇ ਗਏ ਹਨ। ਇਹਨਾਂ ਸਾਰੇ ਕੋਰਸਾਂ ਕਰਕੇ ਇਲਾਕਾ ਭਰ ਦੇ ਵਿਦਿਆਰਥੀਆਂ ਦਾ ਰੁਝਾਨ ਐੱਸ.ਐੱਸ.ਡੀ ਕਾਲਜ ਵੱਲ ਹੋਇਆ ਹੈ। ਐੱਸ.ਡੀ ਸਭਾ (ਰਜਿ:) ਦੇ ਚੇਅਰਮੈਨ ਡਾ. ਪੀਨਾਂਕ ਮੌਦਗਿੱਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਿਦਿਅਕ ਖੇਤਰ ਦੇ ਨਾਲ ਨਾਲ ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਪ੍ਰਾਪਤ ਕੀਤੀ ਉਪਲੱਬਧੀਆਂ ਨੇ ਦਰਸਾ ਦਿੱਤਾ ਹੈ ਕਿ ਇਲਾਕੇ ਭਰ ਦੇ ਕਾਲਜਾਂ ਵਿੱਚੋਂ ਐੱਸ.ਐੱਸ.ਡੀ ਕਾਲਜ ਹੀ ਸਿਰਕੱਢ ਕਾਲਜ ਹੈ। ਇਸ ਲਈ ਐੱਸ.ਐੱਸ.ਡੀ ਕਾਲਜ ਹੁਣ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਉਹਨਾਂ ਦੱਸਿਆ ਕਿ ਬੀ.ਬੀ.ਏ ਅਤੇ ਬੀ.ਸੀ.ਏ ਵਿੱਚ ਵਿਦਿਆਰਥੀ ਧੜਾਧੜ ਦਾਖਲੇ ਹੋ ਰਹੇ ਹਨ, ਕਿਉਂਕਿ ਉਹਨਾਂ ਨੂੰ ਪਿਛਲੇ ਸਾਲ ਵਾਂਗ ਬੀ.ਬੀ.ਏ ਅਤੇ ਬੀ.ਸੀ.ਏ ਦੀਆਂ ਸੀਟਾਂ ਜਲਦੀ ਭਰ ਜਾਣ ਦਾ ਡਰ ਹੈ। ਐੱਸ.ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਕਿਹਾ ਹੈ ਕਿ ਬਹੁਤ ਹੀ ਕਾਬਲ ਸਟਾਫ ਸਦਕਾ ਖੁੱਲੇ ਵਾਤਾਵਰਣ ਵਿੱਚ ਵੱਡੇ ਵੱਡੇ ਖੇਡ ਮੈਦਾਨਾਂ ਵਾਲੇ ਐੱਸ.ਐੱਸ.ਡੀ ਕਾਲਜ ‘ਚ ਪੜਨ ਵਾਲੇ ਵਿਦਿਆਰਥੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਜਿਥੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਲਾ-ਮਿਸਾਲ ਰੁਤਬੇ ਹਾਸਲ ਕੀਤੇ ਹਨ, ਉਥੇ ਖੇਡਾਂ ਦੇ ਖੇਤਰ ਵਿੱਚ ਵੀ ਸੂਬਾ ਅਤੇ ਨੈਸ਼ਨਲ ਪੱਧਰ ’ਤੇ ਤਮਗੇ ਜਿੱਤ ਕੇ ਵਿਦਿਆਰਥੀਆਂ ਨੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਦੱਸਿਆ ਹੈ ਕਿ ਬੱਸ ਸਟੈਂਡ ਬਰਨਾਲਾ ਦੇ ਨਜ਼ਦੀਕ ਤਰਕਸੀਲ ਚੌਂਕ ਤੋਂ ਮਹਿਜ ਕੁੱਝ ਹੀ ਮੀਟਰ ਦੂਰ ਹੋਣ ਕਾਰਨ ਨੇੜਲੇ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਆਵਾਜਾਈ ਬਹੁਤ ਹੀ ਆਸਾਨ ਹੈ। ਇਸ ਕਰਕੇ ਹੁਣ ਵਿਦਿਆਰਥੀਆਂ ਦੀ ਪਹਿਲੀ ਪਸੰਦ ਐੱਸ.ਐਂਸ.ਡੀ ਕਾਲਜ ਬਣ ਗਿਆ ਹੈ। ਇਸ ਲਈ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਭਰਮਾਰ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਬੰਦ ਘਰਾਂ ਦੇ ਵਾਸੀ ਦੀਆਂ ਭਾਵਨਾਵਾਂ ਸਿਰਜਦੀ ਪੁਸਤਕ”
Next articleਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਮੀਟਿੰਗ ਆਯੋਜਿਤ