HOME ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਮੀਟਿੰਗ ਆਯੋਜਿਤ

ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਮੀਟਿੰਗ ਆਯੋਜਿਤ

ਸਾਊਥ ਸਰਕਲ  ਦਾ ਚਾਰਜ ਸੰਭਾਲਣ ਤੇ ਦਿੱਤੀਆਂ ਮੁਬਾਰਕਾਂ 

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )-ਸਰਕਲ ਕਮੇਟੀ ਦੀ ਮੀਟਿੰਗ ਵਣ ਪਾਲ ਸਾਊਥ ਸਰਕਲ ਨਾਲ ਹੋਈ | ਵਣ ਪਾਲ ਜੀ ਦੇ ਸਾਊਥ ਸਰਕਲ ਦਾ ਚਾਰਜ ਸੰਭਾਲਣ ਤੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ | ਸਰਕਲ ਕਮੇਟੀ ਨਾਲ ਸੂਬਾ ਪ੍ਰਧਾਨ ਗੁਰਿੰਦਰ ਸਹੋਤਾ ਵੀ ਸ਼ਾਮਿਲ ਹੋਏ |ਮੀਟਿੰਗ ਵਿੱਚ ਸਾਥੀਆਂ ਦੇ ਨਿੱਜੀ ਕੇਸਾਂ ਦੇ ਹੱਲ ਬਾਰੇ,ਸ਼ਡਿਊਲ ਆਫ਼ ਕੰਪਨਸ਼ੇਸ਼ਨ ਦੇ ਰੇਟਾਂ ਦੀ ਸੁਧਾਈ ਬਾਰੇ,ਸ਼ਡਿਊਲ ਆਫ਼ ਵਰਕ ਦੇ ਰੇਟ (ਪਲਾਂਟੇਸ਼ਨ ਤੇ ਨਰਸਰੀਆਂ) ਦੇ ਸੋਧਣ ਬਾਰੇ |ਸੁੱਕੇ -ਡਿੱਗੇ ਰੁੱਖਾਂ ਦੇ ਜਲਦੀ ਨਿਪਟਾਰੇ ਬਾਰੇ ਮੁੱਦਿਆਂ ਅਤੇ ਫ਼ੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਬਾਰੇ ਗੱਲ -ਬਾਤ ਹੋਈ | ਵਣ ਪਾਲ ਜੀ ਨੇ ਇਹਨਾਂ ਮੁੱਦਿਆਂ ਤੇ ਵਿਸਥਾਰ ਸਹਿਤ ਆਪਣੇ ਵਿਚਾਰ ਦਿੱਤੇ ਤੇ ਅਹੁਦੇਦਾਰ ਸਾਥੀਆਂ ਨੇ ਵੀ ਆਪਣੀ ਗੱਲ -ਬਾਤ ਰੱਖੀ | ਵਣ ਪਾਲ ਜੀ ਨੇ ਇਹਨਾਂ ਮੁੱਦਿਆਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ |  ਮੀਟਿੰਗ ਵਿੱਚ ਨਰਪਿੰਦਰ ਸਿੰਘ ਨੌਹਰਾ ਸਰਕਲ ਪ੍ਰਧਾਨ,ਅਮਰਿੰਦਰ ਸਿੰਘ ਸਰਕਲ ਸਹਾਇਕ ਸਕੱਤਰ, ਗੁਰਮੋਹਨ ਸਿੰਘ ਸੈਣੀ ਸੂਬਾ ਸੀਨੀ ਮੀਤ ਪ੍ਰਧਾਨ, ਲਵਦੀਪ ਕੌਰ ਸਰਕਲ ਮੀਤ ਪ੍ਰਧਾਨ, ਮਨਜਿੰਦਰ ਸਿੰਘ ਲੁਧਿਆਣਾ ਮੰਡਲ,ਜਸਵੀਰ ਸਿੰਘ ਖਨੌਰੀ,ਗੁਰਮੇਲ ਸਿੰਘ ਧਨੌਲਾ ਸਰਕਲ ਸਪੈਸ਼ਲ ਮੈਂਬਰ, ਰਿਧੀ ਸ਼ਰਮਾਂ ਮੰਡਲ ਸਪੈਸ਼ਲ ਮੈਂਬਰ ਪਟਿਆਲਾ ਸਾਥੀ ਹਾਜ਼ਰ ਹੋਏ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਐੱਸ.ਐੱਸ.ਡੀ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਭਰਮਾਰ*
Next articleਗਰਮੀ ਤੋਂ ਬਚਾਅ ਲਈ ਆਪਣੇ-ਆਪ ਨੂੰ ਹਾਈਡ੍ਰੇਟਿਡ ਰੱਖਣਾ ਬੇਹੱਦ ਜ਼ਰੂਰੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ