ਸ੍ਰੀ ਪ੍ਰਿਥੀਪਾਲ ਅਮਰੀਕਾ ਵਾਲੇ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ਦੇ ਦਰਸ਼ਨ ਕਰਨ ਪਹੁੰਚੇ।

*ਕੈਲੀਫੋਰਨੀਆ ਸਟੱਡੀਜ਼ ਗਰੁੱਪ ਵੱਲੋਂ “ਵੀਜ਼ੇ ਦੀ ਉਡੀਕ ਵਿੱਚ” ਪੁਸਤਕ ਲੋਕ ਅਰਪਣ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਸ੍ਰੀ ਸ਼ਾਮ ਲਾਲ ਜੱਸਲ ਉਪ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ.) ਪੰਜਾਬ ਦੇ ਉੱਦਮ ਨਾਲ ਸ੍ਰੀ ਪ੍ਰਿਥੀ ਪਾਲ ਅਮਰੀਕਾ ਵਾਲੇ ਅੰਬੇਡਕਰੀ ਅਤੇ ਬੁੱਧਿਸ਼ਟ ਉਪਾਸਕ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ਦੇ ਦਰਸ਼ਨ ਕਰਨ ਆਏ। ਉਹਨਾਂ ਨੇ ਤਕਸ਼ਿਲਾ ਮਹਾਂਬੁੱਧ ਵਿਹਾਰ ਦੀ ਹਰ ਚੀਜ਼ ਵਿੱਚ ਬੁੱਧਿਸ਼ਟ ਸੱਭਿਆਚਾਰ ਨੂੰ ਬਹੁਤ ਗੰਭੀਰਤਾ ਨਾਲ ਦੇਖਿਆ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ । ਉਹਨਾਂ ਨੇ ਤਕਸ਼ਿਲਾ ਸਾਹਿਤ ਕੇਂਦਰ ਵਲੋਂ ਲਗਾਏ ਗਏ ਬੁੱਕ ਸਟਾਲ ਅਤੇ ਹੋਰ ਸਾਥੀਆਂ ਵੱਲੋਂ ਲਗਾਏ ਗਏ ਬੁੱਕ ਸਟਾਲਾਂ ਨੂੰ ਦੇਖ ਕੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ । ਤਕਸ਼ਿਲਾ ਸਾਹਿਤ ਕੇਂਦਰ ਵੱਲੋਂ ਸਸਤਾ ਅਤੇ ‘ਨੋ ਪ੍ਰੋਫਿਟ ਨੋ ਲੋਸ’ ‘ਤੇ ਸਾਹਿਤ ਸਬੰਧੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ 10 ਹਜ਼ਾਰ ਰੁਪਏ ਤਕਸ਼ਿਲਾ ਸਾਹਿਤ ਕੇਂਦਰ ਨੂੰ ਦਿੱਤੇ। ਇਸ ਮੌਕੇ ‘ਤੇ ਸ੍ਰੀ ਪ੍ਰਿਥੀਪਾਲ ਜੀ ਨੇ ਇੱਕ ਕਿਤਾਬ ‘ਵੀਜ਼ੇ ਦੀ ਉਡੀਕ ਵਿੱਚ’ ਬੁੱਧ ਵਿਹਾਰ ਸੋਫੀ ਪਿੰਡ ਦੀ ਡਾ. ਅੰਬੇਡਕਰ ਲਾਇਬ੍ਰੇਰੀ ਵਾਸਤੇ ਐਡਵੋਕੇਟ ਹਰਭਜਨ ਸਾਂਪਲਾ ਜੀ ਨੂੰ ਭੇਂਟ ਕੀਤੀ ।ਇਸ ਮੌਕੇ ਸ੍ਰੀ ਸ਼ਾਮ ਲਾਲ ਜੱਸਲ ,ਰਾਮਦਾਸ ਗੁਰੂ , ਸਤਿਨਾਮ ਅਹੀਰ,ਅਵਤਾਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਹਾਜ਼ਰ ਸਨ। ਬਾਅਦ ਵਿੱਚ ਰਾਤ ਨੂੰ ਡਾ.
ਅੰਬੇਡਕਰ ਪਾਰਕ ਹਦੀਆਬਾਦ ਫਗਵਾੜਾ ਵਿਖੇ ‘ਅਸ਼ੋਕਾ ਵਿਜੈ ਦਸਮੀਂ ਮੇਲਾ ‘ ਵੀ ਦੇਖਿਆ। ਜਿਸ ਵਿੱਚ ਤਥਾਗਤ ਬੁੱਧ ਦੇ ਜੀਵਨ ਫਲਸਫੇ ਉੱਪਰ ਨਾਟਕ ਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਦੇਖਿਆ। ‘ਅਸ਼ੋਕਾ ਵਿਜੇ ਦਸ਼ਮੀਂ ਮੇਲਾ ‘ ਹਦੀਆਬਾਦ ਵਿਖੇ ਕੈਲੀਫੋਰਨੀਆ ਸਟੱਡੀ ਗਰੁੱਪ ਅਮਰੀਕਾ ਵਲੋਂ ਪੰਜਾਬੀ ਵਿੱਚ ਅਨੁਵਾਦਿਤ ਪੁਸਤਕ ‘ਵੀਜ਼ੇ ਦੀ ਉਡੀਕ ਵਿੱਚ ‘ ਲੋਕ ਅਰਪਣ ਕੀਤੀ ਗਈ। ਇਸ ਮੌਕੇ ‘ਤੇ ਮੁੱਖ ਮਹਿਮਾਨ ਸ੍ਰੀ ਸਤਪਾਲ ਜੀ,ਸ੍ਰੀ ਰਮੇਸ਼ ਕੌਲ ਕੌਂਸਲਰ ਫਗਵਾੜਾ ਅਤੇ ਪ੍ਰਧਾਨ ਡਾ. ਬੀ. ਆਰ . ਅੰਬੇਡਕਰ ਵੈਲਫੇਅਰ ਸੁਸਾਇਟੀ, ਹਦੀਆਬਾਦ,ਸ਼੍ਰੀਮਤੀ ਸੀਤਾ ਕੌਲ, ਐਡਵੋਕੇਟ ਹਰਭਜਨ ਸਾਂਪਲਾ,ਸ਼ਾਮ ਲਾਲ ਜੱਸਲ ਨਿਊਜ਼ੀਲੈਂਡ ,ਅਸ਼ਵਨੀ ਕੁਮਾਰ ਬਲਾਚੌਰ , ਡਾ. ਹਰਭਜਨ ਲਾਲ,ਕਰਮ ਮਹਿਮੀ ਤਲਵੰਡੀ ਸਾਬੋ (ਬਠਿੰਡਾ), ਐਡਵੋਕੇਟ ਸੰਜੀਵ ਭੌਰਾ ,ਡਾ. ਇੰਦਰਜੀਤ ਅਤੇ ਹੋਰ ਬੁੱਧੀਜੀਵੀਆਂ ਨੇ ਪੁਸਤਕ ਨੂੰ ਲੋਕ ਅਰਪਣ ਕੀਤਾ ।ਕੈਲੀਫੋਰਨੀਆ ਸਟੱਡੀ ਗਰੁੱਪ ਵਲੋਂ 50 ਕਿਤਾਬਾਂ ਤਕਸ਼ਿਲਾ ਸਾਹਿਤ ਕੇਂਦਰ ਦੇ ਪ੍ਰਬੰਧਕ ਸ੍ਰੀ ਸ਼ਾਮ ਲਾਲ ਨੂੰ ਭੇਟ ਕੀਤੀਆਂ ।ਉਨਾਂ ਵੱਲੋਂ ਇਹ ਅਪੀਲ ਕੀਤੀ ਗਈ ਕਿ ‘ਵੀਜ਼ੇ ਦੀ ਉਡੀਕ ਵਿੱਚ’ ਪੁਸਤਕ ਦੀਆਂ 2-2 ਕਾਪੀਆਂ ਪੰਜਾਬ ਦੇ 25 ਬੁੱਧ ਵਿਹਾਰਾਂ ਨੂੰ ਲਾਇਬਰੇਰੀ ਵਾਸਤੇ ਦਾਨ ਕੀਤੀਆਂ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨੰਬਰਦਾਰ ਗੁਰਦਿਆਲ ਸਿੰਘ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ ਨਿਯੁਕਤ
Next articleਜ਼ਿਲ੍ਹੇ ਵਿਚ ਪਟਾਕਿਆਂ ਦੀ ਵਿਕਰੀ ਲਈ ਡਰਾਅ ਰਾਹੀਂ 8 ਆਰਜ਼ੀ ਲਾਇਸੰਸ ਜਾਰੀ