ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਅੱਜ ਲੋਹੜੀ ਦਾ ਤਿਓਹਾਰ ਸ਼੍ਰੀ ਨਾਭ ਕੰਵਲ ਬਿਰਧ ਆਸ਼ਰਮ ਭਰੋਮਜਾਰਾ (ਫੱਤੋਆਣਾ) ਵਿੱਚ ਬਾਬਾ ਬਲਵੰਤ ਸਿੰਘ ਦੀ ਅਗਵਾਈ ਵਿੱਚ ਮਨਾਇਆ, ਇਥੋਂ ਦੇ ਬਜੁਰਗਾਂ ਅਤੇ ਸੇਵਾਦਾਰਾਂ ਨੂੰ ਲੋਹੜੀ ਦੀ ਸੌਗਾਤ ਰੇਵੜੀਆਂ, ਮੂੰਗਫਲੀ ਅਤੇ ਫ਼ਲ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਜਨਰਲ ਸਕੱਤਰ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ, ਜਿਲ੍ਹਾ ਚੈਅਰਮੈਨ ਹੁਸ਼ਿਆਰਪੁਰ ਸੁਰਜੀਤ ਸਿੰਘ, ਜਿਲ੍ਹਾ ਸਕਤੱਰ ਸੀਮਾ ਰਾਣੀ, ਜਿਲ੍ਹਾ ਵਾਈਸ ਪ੍ਰਧਾਨ ਕਮਲ ਦੇਵ, ਜਿਲ੍ਹਾ ਜਨਰਲ ਸਕੱਤਰ ਨਵਾਂਸਹਿਰ ਕਿਰਨ ਬਾਲਾ, ਰਾਜੇਸ਼ ਕਲਸੀ, ਮਰਿਦੁਲ ਸੰਦਲ ਹਾਜਿਰ ਹੋਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਅਸੀਂ ਲੋਹੜੀ ਦਾ ਤਿਉਹਾਰ ਇਥੇ ਮੌਜੂਦ ਬਜੁਰਗਾਂ ਸੰਗ ਮਨਾ ਰਹੇ ਹਾਂ , ਇਥੇ ਸਾਨੂੰ ਬਜੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਲ੍ਹਾ ਸਕੱਤਰ ਸੀਮਾ ਰਾਣੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਤਿਉਹਾਰ ਇਹੋ ਜਿਹੀਆਂ ਪਵਿੱਤਰ ਥਾਵਾਂ ਤੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਸਾਡੇ ਬੱਚਿਆਂ ਨੂੰ ਚੰਗੇ ਸੰਸਕਾਰ ਮਿਲਦੇ ਹਨ। ਹੋਟਲਾਂ ਅਤੇ ਚਮਕ ਦਮਕ ਵਾਲਿਆਂ ਸਥਾਨਾਂ ਤੇ ਤਿਉਹਾਰ ਮਨਾਉਣ ਨਾਲ ਸਾਡੇ ਬੱਚੇ ਆਪਣੀ ਵਿਰਾਸਤ ਨਾਲੋ ਟੁੱਟ ਰਹੇ ਹਨ। ਜਨਰਲ ਸਕੱਤਰ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ ਨੇ ਕਿਹਾ ਕਿ ਇਹ ਸ਼੍ਰੀ ਨਾਭ ਕੰਵਲ ਰਾਜਾ ਸਹਿਬ ਦੇ ਅਸਥਾਨ ਨਾਲ ਜੁੜਿਆ ਹੋਇਆ ਹੈ। ਇਥੋਂ ਦੇ ਰਹਿਣ ਵਾਲੇ ਬਜੁਰਗਾਂ ਦਾ ਭਰਨ ਪੋਸਣ ਰਾਜਾ ਸਾਹਿਬ ਦੇ ਦਰਬਾਰ ਤੋਂ ਅਤੇ ਉਹਨਾਂ ਦੇ ਸ਼ਰਧਾਲੂਆਂ ਦੀ ਮਦਦ ਨਾਲ ਹੁੰਦਾ ਹੈ। ਪ੍ਰਸਿੱਧ ਗਾਇਕ ਰਾਜੇਸ਼ ਕਲਸੀ ਨੇ ਕਿਹਾ ਕਿ ਮੈਨੂੰ ਪਹਿਲਾ ਵੀ ਕਈ ਵਾਰ ਇਸ ਸੁਸਾਇਟੀ ਦੇ ਮੈਂਬਰਾਂ ਨਾਲ ਇਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਇਹੋ ਜਿਹੇ ਕਾਰਜਾਂ ਲਈ ਸੁਸਾਇਟੀ ਦੇ ਮੈਂਬਰ ਵਧਾਈ ਦੇ ਪਾਤਰ ਹਨ। ਬਾਬਾ ਬਲਵੰਤ ਸਿੰਘ ਜੀ ਨੇ ਪਹਿਲਾ ਸਾਮਾਜਿਕ ਸੁਖ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਅਸ਼ੀਰਵਾਦ ਦੇ ਕੇ ਲੋਹੜੀ ਦੀਆਂ ਸ਼ੁਭਕਾਮਨਾਵਾ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਜਨਰਲ ਸਕੱਤਰ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ, ਜਿਲ੍ਹਾ ਚੈਅਰਮੈਨ ਹੁਸ਼ਿਆਰਪੁਰ ਸੁਰਜੀਤ ਸਿੰਘ, ਜਿਲ੍ਹਾ ਸਕਤੱਰ ਸੀਮਾ ਰਾਣੀ, ਜਿਲ੍ਹਾ ਵਾਈਸ ਪ੍ਰਧਾਨ ਕਮਲ ਦੇਵ, ਜਿਲ੍ਹਾ ਜਨਰਲ ਸਕੱਤਰ ਨਵਾਂਸ਼ਹਿਰ ਕਿਰਨ ਬਾਲਾ, ਰਾਜੇਸ਼ ਕਲਸੀ ਅਤੇ ਮਰਿਦੁਲ ਸੰਦਲ ਅਤੇ ਹੋਰ ਪਤਵੰਤੇ ਹਾਜਿਰ ਸਨ।
https://play.google.com/store/apps/details?id=in.yourhost.samajweekly



