ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)– ਪੰਜਾਬ ਦੇ ਬੋਧੀ ਭਾਈਚਾਰੇ ਦੀ ਇੱਕ ਮੀਟਿੰਗ ਸ਼੍ਰੀ ਹੁਸਨ ਲਾਲ ਬੌਧ ਦੀ ਪ੍ਰਧਾਨਗੀ ਹੇਠ ਬੁੱਧ ਵਿਹਾਰ ਸਿਧਾਰਥ ਨਗਰ ,ਜਲੰਧਰ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਭਿਖਸ਼ੂ ਪ੍ਰਗਿਆ ਕੀਰਤੀ ਸੰਵਿਧਾਨ ਟ੍ਰੇਨਰ ਨੇ ਪੰਚਸ਼ੀਲ ਨਾਲ ਕੀਤੀ ਗਈ। ਮੀਟਿੰਗ ਵਿੱਚ ਪਹੁੰਚੇ ਬੁੱਧੀਜੀਵੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕੀਤੀ ਜਾਵੇ। ਘੱਟ ਗਿਣਤੀ ਕਮਿਸ਼ਨ ਪੰਜਾਬ ਵਿੱਚ ਬੋਧੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਬੌਧ ਗਯਾ ਮੁਕਤੀ ਅੰਦੋਲਨ ਵਿੱਚ ਪੰਜਾਬ ਵੱਲੋਂ ਵੀ ਜਥੇ ਭੇਜੇ ਜਾਣਗੇ। ਬੁੱਧ ਧੰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਚੇਚੇ ਤੌਰ ‘ਤੇ ਕਦਮ ਚੁੱਕੇ ਜਾਣਗੇ।ਮੀਟਿੰਗ ‘ਚ ਐਡਵੋਕੇਟ ਹਰਭਜਨ ਸਾਂਪਲਾ, ਹੁਸਨ ਲਾਲ ਬੌਧ,ਮੁੰਨਾ ਲਾਲ ਬੌਧ, ਸੋਨੀ ਲਾਲ ਬੌਧ, ਬਬਲੂ ਗੌਤਮ ,ਬ੍ਰਿਜ ਲਾਲ ਗੌਤਮ, ਚੰਚਲ ਬੌਧ, ਵਰਿੰਦਰ ਬੌਧ, ਚਮਨ ਸਾਂਪਲਾ, ਬਲਦੇਵ ਜੱਸਲ ,ਹਰਮੇਸ਼ ਜੱਸਲ, ਲਵ ਗੌਤਮ, ਦਿਨੇਸ਼ ਬੌਧ, ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ਅਤੇ ਹੋਰ ਬਹੁਤ ਸਾਰੇ ਉਪਾਸਕਾਂ , ਬੁੱਧੀਜੀਵੀਆਂ ਨੇ ਹਿੱਸਾ ਲਿਆ।
https://play.google.com/store/apps/details?id=in.yourhost.samajweekly


