HOME ਸ੍ਰੀ ਖਾਟੂ ਸ਼ਿਆਮ ਮੰਦਿਰ ਦੇ ਦਰਸਨਾਂ ਲਈ ਬੱਸ ਯਾਤਰਾ ਕਰਵਾਈ

ਸ੍ਰੀ ਖਾਟੂ ਸ਼ਿਆਮ ਮੰਦਿਰ ਦੇ ਦਰਸਨਾਂ ਲਈ ਬੱਸ ਯਾਤਰਾ ਕਰਵਾਈ

6

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਸਬਾ ਅੱਪਰਾ ਤੋਂ ਸੰਗਤਾਂ ਨੂੰ  ਰਾਜਸਥਾਨ ਵਿਖੇ ਸਥਿਤ ਸ੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਬੱਸ ਯਾਤਰਾ ਕਰਵਾਈ ਗਈ | ਇਸ ਮੌਕੇ ਲਗਭਗ 5 ਦਰਜਨ ਸੰਗਤਾਂ ਸ੍ਰੀ ਖਾਟੂ ਸ਼ਿਆਮ ਦੀ ਯਾਤਰਾ ਲਈ ਜੈਕਾਰੇ ਲਗਾਉਂਦੀਆਂ ਰਵਾਨਾ ਹੋਈਆਂ | ਭਜਨ ਕੀਰਤਨ ਕਰਦਿਆਂ ਸੰਗਤ ਪਾਤੜਾ ਧਾਮ ਮੰਦਿਰ ਪਹੁੰਚੀ | ਉਪਰੰਤ ਸੰਗਤ ਨੇ ਸ੍ਰੀ ਸਾਲਾਸਰ ਸ੍ਰੀ ਬਾਲਾ ਜੀ ਮੰਦਿਰ ਤੇ ਸ੍ਰੀ ਖਾਟੂ ਸ਼ਿਆਮ ਮੰਦਿਰ ਦੇ ਦਰਸ਼ਨ ਕੀਤੇ | ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਬੱਸ ਯਾਤਰਾ ਹਰ ਮਹੀਨੇ ਕਰਵਾਈ ਜਾਂਦੀ ਹੈ | ਇਸ ਮੌਕੇ ਬਬਲੂ ਵਰਮਾ, ਹਰਜਿੰਦਰ ਕੁਮਾਰ, ਰਾਧਿਕਾ ਵਰਮਾ, ਰਿੰਪੀ ਵਰਮਾ, ਸੁਨੀਤਾ ਬਜਾਜ, ਨੀਤੂ ਵਰਮਾ, ਰਾਕੇਸ਼ ਕੁਮਾਰ, ਅਨੀਤਾ, ਦੀਪਿਕਾ, ਸੂਰਜ ਪ੍ਰਕਾਸ਼ ਤੇ ਹੋਰ ਸੰਗਤਾਂ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਸੰਨਿਆਸ ਦਾ ਐਲਾਨ ਕੀਤਾ; ਆਖਰੀ ਵਾਰ 2023 ਸਿੰਗਾਪੁਰ ਓਪਨ ਵਿੱਚ ਖੇਡੀ ਸੀ
Next articleਗੋਲਡ ਰਿਕਾਰਡ ਮਿਊਜ਼ਿਕ ਵਲੋਂ ਗਾਇਕਾ ਰਾਜ ਗੁਲਜ਼ਾਰ ਦਾ ਧਾਰਮਿਕ ਟ੍ਰੈਕ “ਮਹਿਮਾ ਗੁਰੂ ਰਵਿਦਾਸ ਜੀ” ਰਿਲੀਜ਼ ਕੀਤਾ – ਜਸਬੀਰ ਦੋਲੀਕੇ