ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਸੰਜੀਵ ਧਰਮਾਣੀ ) ਇਲਾਕੇ ਨੂੰ ਹਰਾ – ਭਰਿਆ ਬਣਾਉਣ ਤੇ ਇਲਾਕਾ ਨਿਵਾਸੀਆਂ ਨੂੰ ਹਰਿਆਵਲ ਲਹਿਰ ਨਾਲ ਜੋੜਨ ਦੇ ਮਕਸਦ ਨਾਲ ਆਸਰਾ ਫਾਊਂਡੇਸ਼ਨ (ਰਜਿ:) ਸ੍ਰੀ ਅਨੰਦਪੁਰ ਸਾਹਿਬ ਵੱਲੋਂ ਲੋਕਾਂ ਦੇ ਜਨਮ ਦਿਹਾੜੇ ਮੌਕੇ ‘ਤੇ ਬੂਟੇ ਲਗਵਾ ਕੇ ਖੁਸ਼ੀ ਮਨਾਉਣ ਦਾ ਅਨੌਖਾ ਤਰੀਕਾ ਅਪਣਾਇਆ ਗਿਆ ਹੈ। ਆਸਰਾ ਫਾਊਂਡੇਸ਼ਨ ਵੱਲੋਂ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਸ੍ਰੀ ਗੁਰੂ ਤੇਗਬਹਾਦਰ ਖਾਲਸਾ ਕਾਲਜ ਦੇ ਸੀਨੀਅਰ ਲੈਕਚਰਾਰ ਅਸਿਸਟੈਂਟ ਸ੍ਰ.ਤਜਿੰਦਰ ਸਿੰਘ ਦੇ ਜਨਮ ਦਿਹਾੜੇ ਮੌਕੇ ਖੁਸ਼ੀ ਸਾਂਝੀ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਫਲਦਾਰ ਅਤੇ ਛਾਂਦਾਰ ਬੂਟੇ ਲਗਵਾ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸ੍ਰ. ਤਜਿੰਦਰ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਆਸਰਾ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੋਰ ‘ਤੇ ਸ਼ਾਮਿਲ ਹੋਏ ਸ੍ਰੀ ਗੁਰੂ ਤੇਗਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਕਿਹਾ ਕਿ ਜਿੱਥੇ ਅੱਜ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਮੋਬਾਈਲ ਦੀ ਲਤ ਕਾਰਣ ਪੰਜਾਬ ਦੀ ਜਵਾਨੀ ਬਰਬਾਦੀ ਦੇ ਰਾਹ ਚੱਲ ਰਹੀ ਹੈ , ਉੱਥੇ ਗੁਰੂਆਂ ਦੀ ਕਿਰਪਾ ਸਦਕਾ ਸਾਡੇ ਇਲਾਕੇ ਵਿੱਚ ਆਸਰਾ ਫਾਊਂਡੇਸ਼ਨ ਵਰਗੇ ਐਨ ਜੀ ਉ ਨਾਲ ਜੁੜ ਕੇ ਨੌਜਵਾਨ ਵਾਤਾਵਰਣ ਤੇ ਮਾਨਵਤਾ ਲਈ ਵੱਡਾ ਉੱਦਮ ਕਰ ਰਹੇ ਹਨ। ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ, ਚੇਅਰਮੈਨ ਨਵੀਨ ਕੁਮਾਰ, ਸਕੱਤਰ ਅੰਕੁਸ਼ ਕੁਮਾਰ, ਮੀਤ ਪ੍ਰਧਾਨ ਦਵਿੰਦਰਪਾਲ ਸਿੰਘ, ਸਤਿੰਦਰਪਾਲ ਸਿੰਘ, ਸੁਪਰਡੈਂਟ ਪ੍ਰੇਮ ਸਿੰਘ, ਸੁਪਰਡੈਂਟ ਅਕਾਊਂਟ ਜਗਜੀਤ ਸਿੰਘ, ਪ੍ਰੋਫ਼: ਕਮਲ ਕੁਮਾਰ, ਪ੍ਰੋਫ਼: ਧਰਮਿੰਦਰ ਪ੍ਰਕਾਸ਼, ਰਾਮ ਪ੍ਰਕਾਸ਼ ਮਾਲੀ ਆਦਿ ਹਾਜ਼ਰ ਸਨ।