ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648 ਵੇ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਅਨੇਕਾਂ ਧਾਰਮਿਕ ਗੀਤ ਆਏ ਪਰ ਕੁਝ ਇਕ ਨੂੰ ਛੱਡ ਕੇ ਬਾਕੀ ਗੀਤਾਂ ਵਿੱਚ ਕੋਈ ਬਹੁਜਨ ਮਿਸ਼ਨ ਨੂੰ ਅੱਗੇ ਤੋਰਨ ਵਾਲਾ ਸੁਨੇਹਾਂ ਸੁਣਨ ਨੂੰ ਨਹੀਂ ਮਿਲਿਆ , ਜੋ ਕਿ ਲੇਖਕ ਦਾ ਫਰਜ਼ ਬਣਦਾ ਹੈ।
ਮੇਰੀ( ਗੀਤਕਾਰ ਬਿੱਟੂ ਮਹਿਤਪੁਰੀ) ਦੀ ਇਹ ਕੋਸ਼ਿਸ਼ ਸੀ ਕਿ ਗੁਰੂ ਰਵਿਦਾਸ ਜੀ ਦੀ ਬਾਣੀਂ ਮੁਤਾਬਿਕ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਨੂੰ ਕੋਈ ਨਾ ਕੋਈ ਸੁਨੇਹਾਂ ਦਿੱਤਾ ਜਾਵੇ ਤਾਂ ਜੋ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਖੁਸ਼ੀਆਂ ਮਨਾਉਣ ਦੇ ਨਾਲ ਨਾਲ ਕੁਝ ਗੰਭੀਰ ਸੋਚ ਵੀ ਰੱਖੀਏ । ਇਸ ਲਈ ਸਾਡੀ ਸਮੁੱਚੀ ਟੀਮ ਨੇ ਇਕ ਅਜਿਹਾ ਹੀ ਉਪਰਾਲਾ ਕੀਤਾ ਹੈ ਇਕ ਕ੍ਰਾਂਤੀਕਾਰੀ ਗੀਤ ‘ ਅਣਖਾਂ ਦੇ ਨਾਲ ਜਿਊਣਾ ‘ ਦੇ ਟਾਈਟਲ ਹੇਠ ਗੁਰੂ ਸੰਗਤਾਂ ਦੇ ਰੂਬਰੂ ਕਰ ਰਹੇ ਹਾਂ।
ਗਾਇਕਾ – ਵੰਦਨਾ ਸਿੰਘ
ਗੀਤਕਾਰ- ਬਿੱਟੂ ਮਹਿਤਪੁਰੀ
ਸੰਗੀਤ -ਦਵਿੰਦਰ ਕੈਂਥ
ਵੀਡਿਓ- ਮਨਦੀਪ ਰੰਧਾਵਾ
ਪੇਸ਼ਕਸ਼ -7 ਸੁਰ ਸਟੂਡੀਓਜ਼, ਤਲਵਿੰਦਰ ਢਿੱਲੋਂ, ਕੁਲਵਿੰਦਰ ਪੌਲ ,ਬਿੱਟੂ ਮਹਿਤਪੁਰੀ ,ਪਰਸ਼ੋਤਮ ਲਾਲ ,ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕ੍ਰਾਂਤੀਕਾਰੀ ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ ‘ ਅਣਖਾਂ ਦੇ ਨਾਲ ਜਿਊਣਾ ‘ ਨੂੰ ਭਰਵਾਂ ਹੁੰਗਾਰਾ ਦਿਓਗੇ। ਵੱਧ ਤੋਂ ਵੱਧ ਸੁਣੋਗੇ ਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ।
ਆਪ ਜੀ ਦੇ ਕੀਮਤੀ ਸੁਝਾਵਾਂ ਦੀ ਉਡੀਕ ਵਿੱਚ
ਬਿੱਟੂ ਮਹਿਤਪੁਰੀ( ਯੂਰਪ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj