ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪਿੰਡ ਧੁਲੇਤਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਨੂੰ ਢਹਿ ਢੇਰੀ ਕਰਨ ਕਰਕੇ ਅੱਜ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਵਿੱਚ ਯਾਤਰਾ ਬੰਗਾ ਅਤੇ ਗੁਣਾਚੌਰ ਵਿਖੇ ਪਹੁੰਚੀ ਅਤੇ ਇਥੋ ਦੀ ਸੰਗਤ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ ਲੰਗਰ ਅਤੇ ਫੱਲ ਫਿਰੂੱਟ ਸੰਗਤ ਨੂੰ ਛਕਾਇਆ ਗਿਆ । ਇਸ ਯਾਤਰਾ ਦੀ ਅਗਵਾਈ ਕਰ ਰਹੇ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਉਦੋਂ ਤੱਕ ਚੁੱਪ ਕਰਕੇ ਨਹੀਂ ਬੈਠੇਗੀ ਜਦੋਂ ਤੱਕ ਪਿੰਡ ਧੁਲੇਤਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਉਸੇ ਤਰ੍ਹਾਂ ਨਹੀਂ ਬਣਾਇਆ ਜਾਂਦਾ ਇਹ ਸਰਕਾਰ ਹੰਕਾਰੀ ਸਰਕਾਰ ਹੈ ਜਿਹੜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਿਆਂ ਨੂੰ ਟਾਰਗੇਟ ਕਰ ਰਹੀ ਹੈ ਕਿਸੇ ਗੁਰਦੁਆਰੇ ਨੂੰ ਪੰਚਾਇਤ ਘਰ ਵਿੱਚ, ਕਿਸੇ ਗੁਰੂ ਘਰ ਨੂੰ ਆਮ ਆਦਮੀ ਕਲੀਨਿਕ ਅਤੇ ਸਕੂਲਾਂ ਨੂੰ ਵੀ ਬੰਦ ਕਰਾਉਣਾ ਚਾਹੁੰਦੀ ਹੈ। ਜਦੋਂ ਤੱਕ ਇਹ ਸਰਕਾਰ ਆਪਣਾਂ ਰਹਿਵਈਆ ਨਹੀਂ ਛੱਡਦੀ ਬਹੁਜਨ ਸਮਾਜ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ। ਉਨ੍ਹਾਂ ਸੱਦਾ ਦਿੱਤਾ ਕਿ 9 ਅਕਤੂਬਰ ਨੂੰ ਤੁਸੀਂ ਸਾਰੇ ਗੱਡੀਆਂ ਭਰ ਭਰ ਕੇ ਫਿਲੌਰ ਵਿਖੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਜਾਵੇਗਾ।ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਜੀ ਨੇ ਵੀ ਕਿਹਾ ਸਾਡੇ ਰਹਿਬਰਾਂ ਤੇ ਹੱਮਲੇ ਹੋ ਰਹੇ ਹਨ ਜੋ ਕਿ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਸ੍ਰੀ ਗੁਰੂ ਰਵਿਦਾਸ ਸੰਸਥਾ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸਾਈਂ ਪਿੱਪਲ ਸ਼ਾਹ ਭਰੋਮਜਾਰਾ, ਬਾਬਾ ਤਿਲਕ ਰਾਜ ਜੀ,ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਪ੍ਰਵੀਨ ਬੰਗਾ ਬਸਪਾ ਆਗੂ, ਮਨਹੋਰ ਕਮਾਮ, ਹਰਜਿੰਦਰ ਕੌਰ ਜੀ, ਅਜੀਤ ਸਿੰਘ ਭੈਣੀ,ਲਾਲ ਚੰਦ ਔਜਲਾ,ਰਵਿੰਦਰ ਮਹਿੰਮੀ ਬਸਪਾ ਆਗੂ, ਪਰਮਜੀਤ ਮਹਿਰਮਪੁਰੀ, ਵਿਜੇ ਗੁਣਾਚੌਰ,ਅਜੀਤ ਰਾਮ ਗੁਣਾਚੌਰ,ਜੈ ਪਾਲ ਸੂੰਡਾ, ਵਿਜੇ ਮਜਾਰੀ, ਮਨਜੀਤ ਸੋਨੂੰ, ਹਰਜਿੰਦਰ ਲੱਧੜ ਅਤੇ ਹੋਰ ਬਹੁਤ ਸਾਰੀ ਸੰਗਤਾਂ ਮੌਜੂਦ ਸਨ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਮੇਂ ਬੀ ਐੱਸ ਪੀ ਮੈਦਾਨ ਮੇਂ ਪਿੰਡ ਧੁਲੇਤਾ ਵਿਖੇ ਗੁਰੂ ਘਰ ਦੀ ਚਾਰ ਦੀਵਾਰੀ ਢਹਿ ਢੇਰੀ ਕਰਨ ਤੇ ਗੁਰੂ ਰਵਿਦਾਸ ਮਹਾਰਾਜ ਜੀ ਸਨਮਾਨ ਵਿੱਚ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸਨਮਾਨ ਯਾਤਰਾ ਕੱਢੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



