HOME ਗੁਣਾਚੌਰ ’ਚ ਮੀਂਹ ਨਾਲ ਨੁਕਸਾਨੇ ਘਰਾਂ ਨੂੰ ਨਗਦ ਸਹਾਇਤਾ ਲੋਡ਼ ਵੇਲੇ ਮੱਦਦ...

ਗੁਣਾਚੌਰ ’ਚ ਮੀਂਹ ਨਾਲ ਨੁਕਸਾਨੇ ਘਰਾਂ ਨੂੰ ਨਗਦ ਸਹਾਇਤਾ ਲੋਡ਼ ਵੇਲੇ ਮੱਦਦ ਕਰਨਾ ਵੱਡੇ ਪੁੰਨ ਦਾ ਕਾਰਜ-ਬਲਾਕੀਪੁਰ

1
ਕੈਪਸ਼ਨ- ਪਿੰਡ ਗੁਣਾਚੌਰ ਵਿਖੇ ਲਾਭਪਾਤਰੀਆਂ ਨੂੰ ਨਗਦ ਸਹਿਯੋਗ ਪ੍ਰਦਾਨ ਕਰਨ ਸਮੇਂ ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ।

ਬੰਗਾ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ ) ਪਿੰਡ ਗੁਣਾਚੌਰ ਵਿਖੇ ਮੀਂਹ ਨਾਲ ਨੁਕਸਾਨੇ ਘਰਾਂ ਲਈ ਅੱਜ ਨਗਦ ਰੂਪ ਵਿੱਚ ਸਹਿਯੋਗ ਰਾਸ਼ੀ ਵੰਡੀ ਗਈ। ਇਹ ਕਾਰਜ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵਲੋਂ ਕੀਤਾ ਗਿਆ। ਪਿੰਡ ਵਿਖੇ ਸਥਾਪਿਤ ਕਿਲ੍ਹੇ ਦੇ ਵਿਹਡ਼ੇ ਇਕੱਤਰ ਹੋਏ ਲਾਭਪਾਤਰੀਆਂ ਨੂੰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਦੀ ਅਗਵਾਈ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ। ਇਹਨਾਂ ਲਾਭਪਾਤਰੀਆਂ ਵਿੱਚ ਚਮਨ ਦੀਪ, ਬਲਵਿੰਦਰ ਕੁਮਾਰ, ਬਿਮਲਾ ਦੇਵੀ, ਰਾਣੀ, ਮਨਜੋਤ ਕੌਰ ਆਦਿ ਸ਼ਾਮਲ ਸਨ। ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਨੇ ਕਿਹਾ ਕਿ ਲੋਡ਼ ਸਮੇਂ ਮੱਦਦ ਕਰਨਾ ਵੱਡੇ ਪੁੰਨ ਦਾ ਕਾਰਜ ਹੁੰਦਾ ਹੈ ਸੋ ਸਾਨੂੰ ਇਸ ਮਿਸ਼ਨ ਦੀ ਪੂਰਤੀ ਲਈ ਅੱਜ ਮੀਂਹ ਦੀ ਮਾਰ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਆਪਣੀ ਵਿੱਤ ਮੁਤਾਬਿਕ ਅੱਗੇ ਆਉਣ ਦੀ ਲੋਡ਼ ਹੈ। ਉਹਨਾਂ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵਲੋਂ ਕੁਦਰਤੀ ਆਫ਼ਤ ਨਾਲ ਨੁਕਸਾਨੇ ਗਏ ਨੌਂ ਪਿੰਡਾਂ ਨੂੰ ਗੋਦ ਲੈਣ ਦੀ ਜਾਣਕਾਰੀ ਵੀ ਸਾਂਝੀ ਕੀਤੀ। ਪਿੰਡ ਗੁਣਾਚੌਰ ਦੇ ਸਰਪੰਚ ਤਲਵਿੰਦਰ ਸ਼ੇਰਗਿੱਲ ਅਤੇ ਸਮਾਜਿਕ ਸਮੀਖਿਆ ਸੁਰਜੀਤ ਮਜਾਰੀ ਨੇ ਉਕਤ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਾਊਂਡੇਸ਼ਨ ਵਲੋਂ ਜਮੀਨੀ ਪੱਧਰ ’ਤੇ ਕੀਤੇ ਜਾ ਰਹੀ ਰਾਹਤ ਕਾਰਜ ਸ਼ਲਾਘਾਯੋਗ ਹਨ ਅਤੇ ਸਾਨੂੰ ਕਿਸੇ ਕਿਸਮ ਦੇ ਦਿਖਾਵੇ ਦੀ ਬਜਾਏ ਦੂਜਿਆਂ ਦੇ ਸਹਿਯੋਗ ਲਈ ਹਿੱਸਾ ਪਾਉਣ ਦੀ ਲੋਡ਼ ਹੈ। ਇਸ ਮੌਕੇ ਪਿੰਡ ਗੁਣਾਚੌਰ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ, ਪਿੰਡ ਬਲਾਕੀਪੁਰ ਦੇ ਸਰਪੰਚ ਮਨਜੀਤ ਸਿੰਘ, ਐਨ ਆਰ ਆਈ ਜਸਵਿੰਦਰ ਸਿੰਘ ਅਟਵਾਲ, ਠੇਕੇਦਾਰ ਸਤਨਾਮ ਸਿੰਘ ਢੰਡਾ ਆਦ ਵੀ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਮੇਂ ਬੀ ਐੱਸ ਪੀ ਮੈਦਾਨ ਮੇਂ ਪਿੰਡ ਧੁਲੇਤਾ ਵਿਖੇ ਗੁਰੂ ਘਰ ਦੀ ਚਾਰ ਦੀਵਾਰੀ ਢਹਿ ਢੇਰੀ ਕਰਨ ਤੇ ਗੁਰੂ ਰਵਿਦਾਸ ਮਹਾਰਾਜ ਜੀ ਸਨਮਾਨ ਵਿੱਚ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸਨਮਾਨ ਯਾਤਰਾ ਕੱਢੀ ਗਈ।
Next articleਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਤੇ ਕੀਤੀ ਸਖ਼ਤਾਈ, ਪੰਜ ਸਕੂਲੀ ਬਸਾਂ ਦੇ ਕੱਟੇ ਚਲਾਨ