ਸ੍ਰੀ ਗੁਰੂ ਰਵਿਦਾਸ ਬਲਾਕ ਨਗਰ ਕੀਰਤਨ ਸਭਾ ਭੋਗਪੁਰ ਵੱਲੋਂ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ।

ਭਾਰਤ ਦੇ 75ਵੇਂ ਗਣਤੰਤਰ ਦਿਵਸ ਤੇ ਸ੍ਰੀ ਗੁਰੂ ਰਵਿਦਾਸ ਬਲਾਕ ਨਗਰ ਕੀਰਤਨ ਸਭਾ ਭੋਗਪੁਰ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਵੱਲੋਂ ਬਣਾਏ ਸੰਵਿਧਾਨ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਗਣਤੰਤਰ ਦਿਵਸ ਮਨਾਇਆ ਗਿਆ।

ਸਮਾਜ ਵੀਕਲੀ (ਹਰਨਾਮ ਦਾਸ ਚੋਪੜਾ)- ਸ੍ਰੀ ਗੁਰੂ ਰਵਿਦਾਸ ਨਗਰ ਕੀਰਤਨ ਸਭਾ ਬਲਾਕ ਭੋਗਪਰ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਬਿਨਪਾਲਕੇ ਵਿਖੇ ਹੋਈ ਜਿਸ ਵਿੱਚ ਭਾਰਤ ਦਾ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੇ ਭਾਰਤ ਨੂੰ ਗੁਣਤੰਤਰ ਦੇਸ਼ ਦਾ ਦਰਜਾ ਪ੍ਰਾਪਤ ਹੋਇਆ ਸੀ।

ਇਸ ਮੌਕੇ ਸਾਰੇ ਮੈਂਬਰਾਂ ਨੇ ਭਾਰਤੀ ਸੰਵਿਧਾਨ ਦੀ ਰੱਖਿਆ ਲਈ ਵਚਨਬੱਧਤਾ ਦੁਹਰਾਈ। ਇਸ ਮੌਕੇ ਰਾਮ ਲੁਭਾਇਆ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਨਵੀਂ ਆਬਾਦੀ, ਜਗਦੀਸ਼ ਲਾਲ, ਰਾਕੇਸ਼ ਬੱਗਾ, ਹੈਪੀ ਡੱਲੀ, ਇੰਦਰਜੀਤ ਸਿੰਘ, ਕਮਲਜੀਤ, ਚਰਨਜੀਤ ਸਿੰਘ ਹਰਜੀਤ ਸਿੰਘ, ਰਾਮ ਲਾਲ, ਅਰਸ਼ ਡੱਲੀ, ਕ੍ਰਿਸ਼ਵ ਪਾਲ,ਰੋਹਿਤ ਪਾਲ,ਅਮਿਤ ਪਾਲ,ਅਮਰੀਕ ਲਾਲ, ਨਰਿੰਦਰ ਸਿੰਘ, ਸੁੱਚਾ ਸਿੰਘ, ਰਜਿੰਦਰ ਕੁਮਾਰ, ਜਸਵਿੰਦਰ ਕੁਮਾਰ, ਕੁਲਵਿੰਦਰ ਸਿੰਘ, ਰੋਸ਼ਨ ਲਾਲ, ਵਿਕੀ, ਗੁਰਦੀਪ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹੀਂ ਰੀਸਾਂ ਵੀਰ ਰਮੇਸ਼ਵਰ ਦੀਆਂ
Next articleਸਤਗੁਰੂ ਰਵਿਦਾਸ ਜੀ ਮਹਾਰਜ ਜੀ ਦੇ ਆਗਮਨ ਪੁਰਵ ਤੇ ਯੂਕੇ ਟੂਰ ਤੇ ਪਹੁੰਚ ਰਹੀ ਸਿੰਗਰ ਪ੍ਰੀਆ ਬੰਗਾ