ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਕੌਮਾਂਤਰੀ ਪ੍ਰੈਸ ਅਜ਼ਾਦੀ ਦਿਵਸ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਵਰੁਣ ਸ਼ਰਮਾ ਅਤੇ ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਵਰੁਣ ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਖ਼ਤਰੇ ਉੱਭਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਅਤੇ ਵਿਚਾਰ ਪਰਗਟ ਕਰਨ ਦੀ ਆਜ਼ਾਦੀ ਨੂੰ ਮਜਬੂਤ ਬਣਾਉਣ ਲਈ ਮੀਡੀਆ ਅਦਾਰਿਆਂ ਅਤੇ ਪੱਤਰਕਾਰਾ ਨੂੰ ਇੱਕਜੁੱਟ ਹੋਣਾ ਪਵੇਗਾ। ਇਸ ਸਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ।

ਇਸ ਮੌਕੇ ਪ੍ਰੈਸ ਕਲੱਬ ਦੇ ਚੇਅਰਮੈਨ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਪਾਲ ਸੋਢੀ ਨੇ ਕਿਹਾ ਕਿ ਖ਼ਤਰਾ ਸਿਰਫ਼ ਪ੍ਰੈੱਸ ਦੀ ਆਜ਼ਾਦੀ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਜਮਹੂਰੀਅਤ ਦੀ ਹੋਂਦ ਵੀ ਖ਼ਤਰੇ ਵਿਚ ਹੈ। ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਲਈ ਇੱਕਜੁੱਟ ਹੋਣ ਦੀ ਲੋੜ ਹੈ।

ਇਸ ਮੌਕੇ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਦੇਸ਼ ਦੇ ਹਰ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਪਰ ਜੇ ਅੱਜ ਪ੍ਰੈਸ ਦੀ ਆਜ਼ਾਦੀ ਚ ਕਿਤੇ ਨਾਂ ਕਿਤੇ ਕੋਈ ਵਿਗਾੜ ਆਇਆ ਹੈ ਤਾਂ ਇਸ ਲਈ ਮੀਡੀਆ ਵੀ ਥੋੜਾ ਬਹੁਤਾ ਜ਼ੁਮੇਵਾਰ ਹੈ। ਇਸ ਮੌਕੇ ਪ੍ਰੈਸ ਕਲੱਬ ਦੇ ਸਰਪ੍ਰਸਤ ਸਤਪਾਲ ਕਾਲਾ ਜੀ ਨੇ ਵੀ ਸੰਬੋਧਨ ਕੀਤਾ ਅਤੇ ਮੀਡੀਆ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਰੁਣ ਸ਼ਰਮਾ ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਗੁਰੂ ਨਾਨਕ ਪ੍ਰੈੱਸ ਕਲੱਬ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਰਜਿੰਦਰ ਸਿੰਘ ਰਾਣਾ ਲੀਗਲ ਅਡਵਾਈਜ਼ਰ, ਸਰਪ੍ਰਸਤ ਸਤਪਾਲ ਕਾਲਾ, ਸਰਪ੍ਰਸਤ ਪਰਸਨ ਲਾਲ ਭੋਲਾ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਕੰਬੋਜ ਵੇਲਫੈਆਰ ਬੋਰਡ ਪੰਜਾਬ, ਡਾਕਟਰ ਸੁਨੀਲ ਧੀਰ ਫਾਉਂਡਰ ਪ੍ਰਧਾਨ, ਚੇਅਰਮੈਨ ਸੁਰਿੰਦਰਪਾਲ ਸਿੰਘ ਸੋਢੀ, ਵਾਇਸ ਚੇਅਰਮੈਨ ਬਲਬੀਰ ਸਿੰਘ ਧੰਜੂ,ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬੱਬੂ, ਦੀਪਕ ਧੀਰ ਸੀਨੀਆਰ ਮੀਤ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ , ਬਿਕਰਮ ਵਿੱਕੀ ਵਾਇਸ ਚੇਅਰਮੈਨ ਅਨੁਸ਼ਾਸਨ ਕਮੇਟੀ, ਕੰਵਲਪ੍ਰੀਤ ਸਿੰਘ ਕੌੜਾ ਸਕੱਤਰ, ਅਸ਼ਵਨੀ ਜੋਸ਼ੀ ਖਜ਼ਾਨਾਚੀ, ਚੰਦਰ ਮੜੀਆ, ਸਿਮਰਨਜੀਤ ਸਿੰਘ ਖਜ਼ਾਨਾਚੀ, ਮਨੋਜ ਸ਼ਰਮਾ, ਬਲਜੀਤ ਸਿੰਘ ਫੱਤੂਢੀਗਾ, ਮੁੱਖ ਸਲਾਹਕਾਰ ਰਾਜਵੀਰ ਸਿੰਘ ਅਮਰਕੋਟ, ਦੀਪਕ ਸ਼ਰਮਾ, ਸੰਦੀਪ ਉਬਰਾਏ, ਬਲਜਿੰਦਰ ਸਿੰਘ, ਸੰਦੀਪ ਜੋਸ਼ੀ, ਸਿਮਰਨਜੀਤ ਸਿੰਘ ਮਰੋਕ, ਨਵ ਕਿਰਨ ਲਾਹੌਰੀ, ਗੁਰਪ੍ਰੀਤ ਸਿੰਘ ਢੋਟ, ਕਰਨ ਪੁਰੀ, ਅਤੇ (ਸਾਰੇ ਕਾਰਜਕਾਰਨੀ ਮੈਂਬਰ) ਬੀਬੀ.ਕੁਲਵਿੰਦਰ ਕੌਰ ਕੰਵਲ ਬੁਲਾਰਾ ਪ੍ਰੈਸ ਕਲੱਬ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਈ ਪੁਰਾਣੇ ਸਿੱਕੇ ਅਤੇ ਨੋਟਾਂ ਦੀ ਪ੍ਰਦਰਸ਼ਨੀ
Next articleTettenhall Regis Ward, City of Wolverhampton – The Conservative Party has once again been voted to represent the residents of Tettenhall Regis in the local council elections. Councillor Udey Singh, Councillor Sohail Khan, and new candidate Councillor Bob Maddox were able to retain and win their seats with a majority vote.