*ਸਾਹਿਤ ਦੀ ਪਟਾਰੀ ਮਨਪ੍ਰੀਤ ਕੌਰ ਚਹਿਲ*

(ਸਮਾਜ ਵੀਕਲੀ)

ਹਰੇਕ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਹੈ।ਪਿੰਡ ਰੱਲੀ ਜਿਲ੍ਹਾ ਮਾਨਸਾ ਮਾਤਾ ਬਲਜੀਤ ਕੌਰ ਤੇ ਪਿਤਾ ਗੁਰਚਰਨ ਸਿੰਘ ਚਹਿਲ ਦੇ ਘਰ ਪੈਦਾ ਹੋਈ ਮਨਪ੍ਰੀਤ ਕੌਰ ਚਹਿਲ ਨੂੰ ਪ੍ਰਮਾਤਮਾ ਨੇ ਕਲਮ ਬਖਸ਼ੀ।ਮਨਪ੍ਰੀਤ ਕੌਰ ਚਹਿਲ ਨੇ ਬਾਰਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਰੱਲੀ ਤੋਂ ਪ੍ਰਾਪਤ ਕੀਤੀ । ਇਸ ਤੋਂ ਬਾਅਦ ਬੀ.ਏ. ਐੱਮ.ਏ.( ਪੰਜਾਬੀ ) ਅਤੇ ਬੀ. ਐੱਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ।ਲਿਖਣ ਦਾ ਸ਼ੌਕ ਮਨਪ੍ਰੀਤ ਕੌਰ ਚਹਿਲ ਨੂੰ ਬਚਪਨ ਤੋਂ ਹੀ ਹੈ।ਬਾਰਵੀ ਜਮਾਤ ਸਕੂਲ ਦੇ ਰਸਾਲੇ ਵਿੱਚ ਪਹਿਲੀ ਕਵਿਤਾ ਧੀਆਂ ਬਾਰੇ ਇਕ ਕਵਿਤਾ ਛਪੀ-
“ਧੀ ਜੰਮੀ ਤਾਂ ਸ਼ੋਗ ਮਨਾਇਆ ,
ਪੁੱਤ ਜੰਮੇ ਤੋਂ ਲੱਡੂ ਵੰਡੇ ,
ਇਹ ਫਰਕ ਕਿਉਂ ਪਾਇਆ ਬਾਬੁਲ।”

ਉਸ ਦਾ ਕਹਿਣਾ ਹੈ ਇਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ।ਪਰ ਉਸ ਦੀ ਕਵਿਤਾਵਾਂ ਕਿਧਰੇ ਵੀ ਛਾਪਣ ਵਾਲਾ ਕੋਈ ਨਾ ਮਿਲਿਆ।ਫਿਰ 2021 ਵਿੱਚ ਉਸ ਦੀ ਕਵਿਤਾ ਵੀਰ ਰਮੇਸ਼ਵਰ ਸਿੰਘ ਜੀ ਨੇ ਇੱਕ ਅਖ਼ਬਾਰ ਵਿੱਚ ਛਪਵਾਈ, ਉਸ ਤੋਂ ਬਾਅਦ ਅਨੇਕਾਂ ਅਖਬਾਰਾਂ ਵਿੱਚ ਉਸ ਦੀਆਂ ਰਚਨਾਵਾਂ ਧੜਾਧੜ ਛਪਦੀਆ ਆ ਰਹੀਆਂ ਹਨ।ਮਨਪ੍ਰੀਤ ਕੌਰ ਨੇ ਗ਼ਜ਼ਲਾਂ , ਟੱਪੇ ,ਲੇਖ ਤੇ ਕਵਿਤਾਵਾਂ ਲਿਖੀਆਂ। ਪਾਠਕਾਂ ਵੱਲੋਂ ਦੇਸ਼ਾ ਪ੍ਰਦੇਸ਼ਾਂ ਵਿੱਚੋਂ ਭਰਵਾਂ ਹੁੰਗਾਰਾ ਮਿਲਿਆ। ਮਨਪ੍ਰੀਤ ਕੌਰ ਚਹਿਲ ਦੀ ਇੱਕ ਕਵਿਤਾ “1947 ਦੀ ਵੰਡ ” ਨੂੰ ਪਾਕਿਸਤਾਨ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ।

ਇਸ ਦੇ ਬੋਲ ਹਨ :- “1947 ਦੀ ਵੰਡ ਹਾਂ ਮੈਂ ,
ਭਾਰਤ ਤੇ ਪਾਕਿਸਤਾਨ , ਵਿੱਚ ਖਿੱਚੀ ਗਈ ਕੰਧ ਹਾਂ ਮੈਂ।”

ਇਸ ਤੋਂ ਇਲਾਵਾਂ “ਬਾਵਾ ਮਿੱਟੀ ਦਾ” ਨੂੰ ਵੀ ਨੂੰ ਵੀ ਭਰਮਾ ਹੁੰਗਾਰਾ ਮਿਲਿਆ । ਇਸ ਤਰ੍ਹਾਂ ਬੋਲ ਹਨ -:
“ਬਾਵਾ ਮਿੱਟੀ ਦਾ ਬਣਾਉਣੀ ਆ ,
ਵੀਰਾ ਤੇਰੀ ਪੱਗ ਵਾਸਤੇ ,
ਰੰਗ ਨਵੇਂ ਹੀ ਰੰਗਾਉਣੀ ਆ ।
ਬਾਵਾ ਮਿੱਟੀ ਦਾ ਜੇ ਵੀਰ ਹੁੰਦਾ ,
ਕੱਖਾਂ ਵਾਂਗ ਨਾ ਰੁਲਦੇ ,
ਨਾ ਸਾਡੇ ਅੱਖਾਂ ਵਿੱਚ ਨੀਰ ਹੁੰਦਾ।”

ਇਸ ਤੋਂ ਬਾਅਦ ਮਨਪ੍ਰੀਤ ਕੌਰ ਦੀ ਫੌਜੀ ਕਵਿਤਾ ਜਿਸ ਲਈ ਉਸ ਨੂੰ ਪਟਿਆਲਾ ਵਿਖੇ “ਗਾਗਰ ਦੇ ਵਿੱਚ ਸਾਗਰ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਹੁਣ ਤੱਕ ਮਨਪ੍ਰੀਤ ਕੌਰ ਨੇ ਅਨੇਕਾਂ ਕਵਿਤਾਵਾਂ ਪਾਠਕਾਂ ਦੀ ਝੋਲੀ ਪਾਈਆ। ਹਰ ਇੱਕ ਨੂੰ ਪਾਠਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਕਿਤਾਬ ਦੀ ਮੰਗ ਬਹੁਤ ਕਰ ਰਹੇ ਹਨ, ਜਿਸ ਲਈ ਉਸ ਦੀ ਕੋਸ਼ਿਸ਼ ਜਾਰੀ ਹੈ।ਉਸ ਨੇ ਜ਼ਿੰਦਗੀ ਵਿੱਚ ਜੋ ਕੁੱਝ ਦੇਖਿਆ ਉਹ ਹੀ ਆਪਣੀ ਕਲਮ ਰਾਹੀ ਪੇਸ਼ ਕੀਤਾ।
“ਚੁੱਪ ਰਹਿਣਾ ਸਿਖ ਗਏ ,
ਜਦੋਂ ਸਾਡੇ ਆਪਣੇ ਵਿਕ ਗਏ ।
ਸੱਚ ਬੋਲਣ ਦੀ ਹਿੰਮਤ,
ਅੱਜ ਟੁੱਟਦੀ ਦੇਖੀ ਮੈ।
ਇਨਸਾਨੀਅਤਦੋਂ ਸ਼ਬਦਾਂ, ਵਿਚ ਵਿਕਦੀ ਦੇਖੀ ਮੈਂ।
ਆਪਣੇ ਫਾਇਦੇ ਲਈ ,
ਕਿਸੇ ਦੀ ਕਿਸ਼ਤੀ ਡੋਬਦੇ ਦੇਖੇ ਮੈਂ ।
ਮਿਹਨਤ ਕਰਨੀ ਔਖੀ ਲੱਗਦੀ ,
ਕਿਸੇ ਦੇ ਨਾਮ ਤੇ ਆਪਣੇ ਨਾਮ ਪਾਉਂਦੇ ਦੇਖੇ ਮੈਂ ।
ਕਿਸੇ ਦੀ ਮਿਹਨਤ ਨੂੰ ਪਿੱਛੇ ਕਰਨ ਲਈ,
ਇਧਰ ਦੀ ਉਧਰ ਚੁਗਲੀ ਲਾਉਂਦੇ ਦੇਖੇ ਮੈਂ।”
ਚਾਰ ਪੈਸਿਆਂ ਲਈ,
ਜਮੀਰ ਵੇਚਦੇ ਦੇਖੇ ਮੈਂ
ਚੱਲ ਛੱਡ ਚਹਿਲਾ,
ਦੁਨੀਆ ਚਾਰ ਦਿਨਾ ਦਾ ਮੇਲਾ।”

ਗਜ਼ਲ ਮਨਪ੍ਰੀਤ ਕੌਰ ਬਹੁਤ ਵਧੀਆ ਲਿਖ ਲੈਂਦੀ ਹੈ,ਆਏ ਦਿਨ ਉਸ ਦੀ ਕੋਈ ਨਾ ਕੋਈ ਗਜ਼ਲ ਕਿਸੇ ਨਾ ਕਿਸੇ ਅਖ਼ਬਾਰ ਵਿਚ ਛਪਦੀ ਰਹਿੰਦੀ ਹੈ।ਇਥੇ ਮੈਂ ਉਸ ਦੀ ਇੱਕ ਗਜ਼ਲ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜੋ ਤੁਹਾਨੂੰ ਬਹੁਤ ਪਸੰਦ ਆਵੇਗੀ।

“ਜਿਉਂਦੇ ਦੀ ਕੋਈ ਕਦਰ ਨਹੀਂ ,
ਮਰਨ ਪਿੱਛੋਂ ਰੋਂਦੇ ਦੇਖੇ ਲੋਕ ਮੈਂ।

ਕਰਕੇ ਮਿਹਨਤ ਦੀ ਨਾਲ ਕਮਾਈ,
ਚੈਨ ਦੀ ਨੀਂਦ ਸੌਂਦੇ ਦੇਖੇ ਲੋਕ ਮੈਂ।

ਕਿਸੇ ਦੀ ਧੀ ਨੂੰ ਮਾੜਾ ਬੋਲ ਕੇ ,
ਹਰਜਾਨਾ ਭਰਦੇ ਦੇਖੇ ਲੋਕ ਮੈਂ।

ਕਰਦਾ ਦੇਖ ਤਰੱਕੀ ਝੱਲ ਨਾ ਹੋਵੇਂ ,
ਅੰਦਰੋ – ਅੰਦਰੀ ਸੜਦੇ ਦੇਖੇ ਲੋਕ ਮੈਂ ।

ਇੱਕ ਘਰ ਵਿੱਚ ਕਿੰਨਾ ਹੀ ਪਿਆਰ ਹੋਵੇ ,
ਪਿੱਛੇ ਲੱਗ ਕੇ ਘਰ ਤੋੜਦੇ ਦੇਖੇ ਲੋਕ ਮੈਂ ।

ਨਾ ਕੁਝ ਤੇਰਾ ਨਾ ਕੁਝ ਮੇਰਾ ਚਹਿਲਾ ,
ਫਿਰ ਵੀ ਮੈਂ – ਮੈਂ ਕਰਦੇ ਦੇਖੇ ਲੋਕ ਮੈਂ।”

ਹਰ ਖੇਤਰ ਵਿੱਚ ਆਪਣਾ ਕੰਮਕਾਰ ਕਰਨ ਲਈ ਪਾਠਕਾਂ ਨੂੰ ਬਹੁਤ ਸੋਹਣਾ ਸੁਨੇਹਾ,ਇਸ ਕਵਿਤਾ ਵਿਚ ਦਿੱਤਾ ਗਿਆ ਹੈ।
“ਜੇਕਰ ਪੜ੍ਹਨ ਨੂੰ ਦਿਲ ਨਾ ਕਰੇ ,
ਮਾਂ-ਬਾਪ ਦੀਆਂ ਅੱਖਾਂ ਦੇਖ ਲੈਣਾ ,
ਸੁਪਨੇ ਬਾਪੂ ਦੇ ਪੂਰੇ ਤੁਸੀ ਕਰ ਦੇਣਾ।
ਦਿਲ ਰਾਤ ਕਰਕੇ ਮਿਹਨਤ ਤੁਸੀਂ ,
ਭਰੀਆਂ ਫੀਸਾਂ ਦਾ ਮੁੱਲ ਪਾ ਦੇਣਾ ।
ਬੇਬੇ ਬਾਪੂ ਦਾ ਨਾਂ ਚਮਕਾ ਦੇਣਾ ।
ਤੇਰਾ ਪੁੱਤ ਵੈਲੀ ਹੋ ਗਿਆ ,
ਨਾ ਕਿਸੇ ਸ਼ਰੀਕ ਤੋਂ ,
ਮਹਿਣਾ ਮਰਵਾ ਦੇਣਾ।
ਇੱਜ਼ਤ ਰੱਖੀ ਸਦਾ ਮਾਪਿਆਂ ਦੀ ,
ਕਿਸੇ ਰਾਂਝੇ ਦੀ ਹੀਰ ਨਾ ਅਖਵਾਂ ਲੈਣਾ ,
ਸਿਰ ਤੇ ਚੁੰਨੀ ਤਾਜ ਕੁੜੀ ਦਾ ,
ਬਾਪੂ ਦੀ ਪੱਗ ਨੂੰ ਦਾਗ ਨਾ ਲਾ ਦੇਣਾ ।
ਪੰਜਾਂ ਉਗਲਾਂ ਇਕਸਾਰ ਨਹੀ ਹੁੰਦੀਆਂ ,
ਕਈਆਂ ਪੁੱਤ – ਧੀਆਂ ਨਾਮ ਚਮਕਾਇਆਂ ਏ ,
ਕਰਕੇ ਮਿਹਨਤ ਚਹਿਲਾ ਘਰ ਦਾ ਚੁੱਲ੍ਹਾਂ ਜਲਾਇਆਂ ਏ।”

ਆਪਣੇ ਸੱਭਿਆਚਾਰ ਵਾਰੇ ਵਿਚਾਰ ਆਪਣੀ ਕਵਿਤਾ ਵਿੱਚ ਰੱਖੇ ਹਨ ਇਕ ਮੁਟਿਆਰ ਸਾਡੇ ਪੰਜਾਬ ਦੀ ਕਿਸ ਤਰ੍ਹਾਂ ਦੀ ਧਾਰਨਾ ਰੱਖਦੀ ਹੈ ਬਹੁਤ ਸੋਹਣੇ ਸ਼ਬਦਾ ਵਿਚ ਪਰੋਇਆ ਹੈ। “ਮੈ ਸੋਹਣੀ ਕੁੜੀ ਪੰਜਾਬ ਦੀ ,
ਮੇਰੀ ਵੱਖਰੀ ਜਿਹੀ ਟੌਹਰ।
ਪਾਣੀ ਪੀਤਾ ਪੰਜ ਦਰਿਆਵਾਂ ਦਾ ,
ਮੇਰੇ ਹੁਸਨ ਦੀ ਮਹਿਕ ਮਾਣਦੇ ਭੌਰ ।
ਅਣਖਾਂ ਨਾਲ ਪੱਟੀ ਮੈਂ ,
ਸ਼ੇਰਨੀ ਪੰਜਾਬ ਦੀ।
ਇੱਜ਼ਤ ਰੱਖਿਆ ਮਾਪਿਆ ਦੀ ,
ਆਪਣੀ ਚੁੰਨੀ ਸੰਭਾਲ ਦੀ ।
ਪੈਰਾਂ ਵਿੱਚ ਮੇਰੇ ਕੱਢਵੀਂ ਜੁੱਤੀ ,
ਅੱਖਾਂ ‘ਚ ਮੇਰੇ ਸੁਰਮੇ ਦੀ ਲੱਪ।
ਮੇਰੇ ਵਿੱਚੋਂ ਦੇਖਣ ਨੂੰ ਮਿਲਦੀ ,
ਪੰਜਾਬੀ ਸੱਭਿਆਚਾਰ ਦੀ ਝਲਕ।

ਮਨਪ੍ਰੀਤ ਕੌਰ ਅਧਿਆਪਕ ਦੇ ਤੌਰ ਤੇ ਅੱਜ ਕੱਲ੍ਹ ਜਿਲ੍ਹਾ ਸੰਗਰੂਰ ਦੇ ਇੱਕ ਪਿੰਡ ਵਿੱਚ ਪੜ੍ਹਾ ਰਹੀ ਹੈ।ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਸਾਹਿਤ ਨਾਲ ਵੀ ਜੋੜਦੀ ਆ ਰਹੀ ਹੈ। ਉਸਦੇ ਬਹੁਤ ਸਾਰੇ ਵਿਦਿਆਰਥੀ ਸਾਹਿਤਕ ਖੇਤਰ ਵਿੱਚ ਅੱਗੇ ਆ ਰਹੇ ਹਨ ਆਪਣੇ ਬਹੁਤ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਕਾਫੀ ਸਮਾਂ ਕੱਢ ਕੇ ਰਚਨਾਵਾਂ ਲਿਖਦੀ ਆ ਰਹੀ ਹੈ। ਉਸ ਦੀਆਂ ਰਚਨਾਵਾਂ ਆਏ ਦਿਨ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਅਖਬਾਰਾਂ ਵਿਚ ਆਮ ਛਪਦੀਆਂ ਵੇਖੀਆਂ ਜਾ ਰਹੀਆਂ ਹਨ।ਸੋਸ਼ਲ ਮੀਡੀਆ ਤੇ ਆਪਣੀ ਕਲਮ ਨਾਲ ਆਪਣੇ ਸਾਥੀਆਂ ਨੂੰ ਬਹੁਤ ਸੋਹਣੇ ਸੰਦੇਸ਼ ਦੇਣ ਦੀ ਖਾਸ ਰੁਚੀ ਹੈ ਜਿਸ ਨੂੰ ਉਸ ਦੇ ਸਾਥੀ ਬੇਹੱਦ ਪਸੰਦ ਕਰਦੇ ਹਨ। ਜਿਸ ਤਰ੍ਹਾਂ ਉਹ ਸਾਹਿਤਕ ਖੇਤਰ ਵਿਚ ਕੰਮ ਕਰ ਰਹੀ ਹੈ, ਬਹੁਤ ਜਲਦੀ ਉਸ ਦਾ ਨਾਮ ਸਾਹਿਤਕਾਰਾਂ ਦੀ ਪਹਿਲੀ ਕਤਾਰ ਵਿੱਚ ਜਾਵੇਗਾ।ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਆਹ
Next articleआर सी एफ मजदूर यूनियन के सीनियर उपाध्यक्ष प्रभदयाल सिंह हुए सेवानिवृत्ति