ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਈ ਪੁਰਾਣੇ ਸਿੱਕੇ ਅਤੇ ਨੋਟਾਂ ਦੀ ਪ੍ਰਦਰਸ਼ਨੀ

ਡੇਰਾਬੱਸੀ (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ, ਮੋਹਾਲੀ): ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਨੇ ਬੱਚਿਆਂ ਨੂੰ ਪੁਰਾਣੇ ਸਿੱਕਿਆਂ ਅਤੇ ਨੋਟਾਂ ਦੀ ਜਾਣਕਾਰੀ ਦੇਣ ਲਈ ਪ੍ਰੀਸ਼ਦ ਭਵਨ ਵਿਖੇ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾl

ਪੀ੍ਸਦ ਦੇ ਪ੍ਰੈਸ ਸੈਕਟਰੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਬੱਚਿਆਂ ਦਾ ਗਿਆਨ ਵਧਾਉਣ ਲਈ ਪੁਰਾਣੇ ਸਿੱਕੇ ਅਤੇ ਨੋਟਾਂ ਦੀ ਪ੍ਰਦਰਸ਼ਨੀ ਲਗਾਈ ਗਈl ਬੱਚਿਆਂ ਨੂੰ ਜਾਣਕਾਰੀ ਲੈਣ ਲਈ ਵਿਨੋਦ ਗੁਪਤਾ ਸੇਵਾਮਕਤ (ਸਟੇਟ ਬੈਂਕ ਆਫ ਇੰਡੀਆ) ਨੇ ਵੱਖ ਵੱਖ ਤਰਾਂ ਦੇ ਸਿੱਕੇ ਦਿਖਾਏ ਅਤੇ ਉਹਨਾਂ ਦੇ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀl ਇਸ ਤੋਂ ਇਲਾਵਾ ਉਹਨਾਂ ਨੇ ਭਾਰਤ ਵਿੱਚ ਪ੍ਰਚਲਿਤ ਪੁਰਾਣੇ ਅਤੇ ਨਵੇਂ ਨੋਟ ਬੱਚਿਆਂ ਨੂੰ ਦਿਖਾਏ ਅਤੇ ਉਨ੍ਹਾਂ ਬਾਰੇ ਦੱਸਿਆl

ਪ੍ਰੀਸ਼ਦ ਦੇ ਖਜ਼ਾਨਚੀ ਨੀਤਿਨ ਜਿੰਦਲ ਦੇ ਬੇਟੇ ਨੇ ਇਸ ਮੌਕੇ ਵੱਖ ਵੱਖ ਦੇਸ਼ਾਂ ਦੇ ਸਿੱਕੇ ਦਿਖਾਏ ਅਤੇ ਉਨ੍ਹਾਂ ਬਾਰੇ ਦੱਸਿਆl ਪ੍ਰਦਰਸ਼ਨੀ ਦੌਰਾਨ ਬੱਚਿਆਂ ਅਤੇ ਮੌਜੂਦ ਮੈਂਬਰਾਂ ਨੇ ਜਾਣਕਾਰੀ ਵਿੱਚ ਵਾਧਾ ਕਰਨ ਲਈ ਆਪਣੇ ਸਵਾਲ ਵੀ ਪੁੱਛੇl ਪ੍ਰੀਸ਼ਦ ਦੇ ਪ੍ਰਧਾਨ ਉਪੇਸ਼ ਬਾਂਸਲ ਨੇ ਜਾਣਕਾਰੀ ਵਿੱਚ ਵਾਧਾ ਕਰਨ ਲਈ ਵਿਨੋਦ ਗੁਪਤਾ ਦਾ ਧੰਨਵਾਦ ਕੀਤਾl ਇਸ ਮੌਕੇ ਪ੍ਰੀਸ਼ਦ ਪਰਿਵਾਰ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ l

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਦਾ ਹੀ ਬੰਦੇ ਦਾ ਦਾਰੂ ਆ
Next articleਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਕੌਮਾਂਤਰੀ ਪ੍ਰੈਸ ਅਜ਼ਾਦੀ ਦਿਵਸ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ