ਲੈਸਟਰ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਵਸ ਮਨਾਇਆ

ਸਤਿਗੁਰ ਨਾਨਕ ਪ੍ਰਟਿਆਮਿਟੀ ਧੁੰਧੁ ਸਗਿ ਚਾਨਣੁ ਹੋਆ॥ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਲੈਸਟਰ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਵਸ ਮਨਾਇਆ

(ਸਮਾਜ ਵੀਕਲੀ)

ਲੈਸਟਰ {ਤਰਲੋਚਨ ਸਿੰਘ ਵਿਰਕ} ਜਾਹਰ ਪੀਰ ਜਗਤ ਗੁਰ ਬਾਬਾ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਾਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ 554ਵੇਂ ਪਾਵਨ ਪ੍ਰ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰੂ ਨਾਨਕ ਗੁਰਦਵਾਰਾ, ਗੁਰੂੁ ਤੇਗ ਬਹਾਦਰ ਗੁਰਦਵਾਰਾ, ਗੁਰੂੁ ਅਮਰ ਦਾਸ ਗੁਰਦਵਾਰਾ, ਗੁਰਦਵਾਰਾ ਸ਼੍ਰੀ ਦਸ਼ਮੇਸ਼ ਸਾਹਿਬ, ਗੁਰਦਵਾਰਾ ਸ਼੍ਰੀ ਗੁਰੂੁ ਹਰਿਕ੍ਰਿਸ਼ਨ ਸਾਹਿਬ ਵਿਖੇ ਸਨਿਚਰਵਾਰ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਅਰੰਭ ਹੋਏ ਜਿਨ੍ਹਾ ਦੇ ਭੋਗ ਸੋਮਵਾਰ 27 ਨਵੰਬਰ ਗੁਰਪੁਰਬ ਵਾਲੇ ਦਿੰਨ ਪਾਏ ਗਏ। ਤਿੰਨੇ ਦਿੰਨ ਲੈਸਟਰ ਅਤੇ ਲੈਸਟਰਸ਼ਾਇਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਗੁਰਬਾਣੀ ਸੁਣ ਕੇ, ਸੇਵਾ ਕਰਕੇ ਗੁਰਦਵਾਰਾ ਸਾਹਿਬ ਵਿਖੇ ਰੌਣਕਾਂ ਵਧਾਈਆਂ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮੂਹ ਗੁਰਦਵਾਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਤੀ ਗਈ।

ਪ੍ਰਭਾਤ ਫੇਰੀ
ਗੁਰਦਵਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਓਡਬੀ ਵਿਖੇ ਪ੍ਰਭਾਤ ਫੇਰੀ ਦਾ ਪ੍ਰਬੰਧ ਸਵੇਰੇ 6 ਵਜੇ ਤੋਂ 6,45 ਤੱਕ ਬਹੁੱਤ ਹੀ ਜਿਆਦਾ ਠੰਡੇ ਮੌਸਮ ਵਿੱਚ ਸ਼ਰਧਾ ਭਾਵਨਾ ਪਿਆਰ ਨਾਲ ਕੀਤਾ ਗਿਆ ਉਪਰੰਤ ਦੀਵਾਨ ਹਾਲ ਵਿੱਚ 7,30 ਸਵੇਰੇ ਤੱਕ ਨਾਮ ਸਿਮਰਨ ਅਤੇ ਕੀਰਤਨ ਦਾ ਅਨੰਦ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਮਾਣਿਆ। ਮੁੱਖ ਸੇਵਾਦਾਰ ਹਰਜਿੰਦਰ ਸਿੰਘ ਰਾਏ ਨੇ ਸੱਭ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਗਲੀ ਪ੍ਰਭਾਤ ਫੇਰੀ ਸਰਬੰਸਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਹੋਵੇਗੀ।

ਕੋਹਿਨੂਰ ਰੇਡੀਓ
ਸਨਿਚਰਵਾਰ 20 ਨਵੰਬਰ ਤੋਂ ਸਾਰਾ ਹਫਤਾ ਰੋਜਾਨਾ ਸਵੇਰ ਦੇ ਪ੍ਰੋਗਰਾਮਾਂ ਵਿੱਚ ਲੈਸਟਰ ਦੇ ਵੱਖ ਵੱਖ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਅਤੇ ਗਿਆਨੀ ਸਾਹਿਬ ਜੀ ਨੇ ਗਰੂੁ ਨਾਨਕ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਗੁਰਦਵਾਰਾ ਸਾਹਿਬ ਵਿਖੇ ਹੋ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਗੁਰਪੁਰਬ ਵਾਲੇ ਦਿੰਨ ਸਟੂਡਿਓ ਤੋਂ ਖਾਸ ਧਾਰਮਿੱਕ ਪ੍ਰੋਗਰਮ ਅਰੰਭ ਕੀਤੇ ਗਏ। 9 ਵਜੇ ਸਵੇਰੇ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਲਾਈਵ ਗੱਲਬਾਤ ਕਰਕੇ ਸਾਰਾ ਹਾਲ ਸਰੋਤਿਆਂ ਨੂੰ ਦੱਸਿਆ। ਫਿਰ ਗੁਰੁ ਤੇਗ ਬਹਾਦਰ ਗੁਰਦਵਾਰਾ ਸਾਹਿਬ ਤੋਂ ਦੁਪਿਹਰ ਅਤੇ ਸ਼ਾਮ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਤਾਂ ਕਿ ਜੋ ਸੰਗਤਾਂ ਕੰਮ ਤੇ ਹਨ ਜਾਂ ਸਿਆਣੇ ਘਰ ਬੈਠੇ ਗੁਰਬਾਣੀ ਕੀਰਤਨ ਕਥਾ ਦਾ ਲਾਹਾ ਲੈ ਸਕਣ। …..ਸ਼ਿੰਗਾਰਾ ਸਿੰਘ ਕੋਹਿਨੂਰ ਰੇਡੀਓ

ਗੁਰਦਵਾਰਾ ਸੀ੍ਰ ਗੁਰੂੁ ਹਰਿਕ੍ਰਿਸ਼ਨ ਸਾਹਿਬ
ਹੈਲਪ ਐਟ ਹੋਮ ਵਾਲੀਆ ਬੀਬੀਆਂ ਨੇ ਹਮੇਸ਼ਾ ਦੀ ਤਰਾਂ ਸੇਵਾ ਕਰਕੇ ਗੁਰੂੁ ਜੀ ਦੀਆਂ ਖੁਸ਼ੀਆਂ ਲਈਆਂ। ਹਜੂਰੀ ਜੱਥੇ ਵਲੋਂ ਕੀਰਤਨ ਕਰਕੇ ਸੰਗਤ ਜੀ ਨੂੰ ਨਿਹਾਲ ਕੀਤਾ ਉਪੋਰੰਤ ਕਥਾਵਾਚਕ ਗਿਆਨੀ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿਚ ਗੁਰੂ ਸਾਹਿਬ ਵਲੋਂ ਲੋਕਾਈ ਨੂੰ ਦਿੱਤੇ ਉਪਦੇਸ਼ਾਂ ਉਪਰ ਚਾਨਣਾ ਪਾਇਆ ੳਤੇ ਦੱਸਿਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੇ ਵਾਕਾਂ ੳਨੁਸਾਰ ਕਿਵੇਂ ਸਤਿਗੁਰੂ ਜੀ ਨੇ ਆਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੀ ਲੋਕਾਈ ਨੂੰ ਗੁਰੂ ਸ਼ਬਦ ਦੀ ਚੋਟ ਨਾਲ ਵਹਿਮਾਂ ਭਰਮਾ ਪਖੰਡਾਂ ਤੋਂ ਹਟ ਕੇ ਕਰਮ ਕਾਂਡਾ ਨੂੰ ਛੱਡ ਕੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ – ਜੁੜ ਕੇ ਨਾਮ ਜਪਣ- ਵੰਡ ਛਕਣ ਲਈ ਕਿਹਾ।

ਖਾਲਸਾ ਏਡ
ਪੰਜਾਬ ਵਿੱਚ ਖਾਲਸਾ ਏਡ ਵਲੋਂ ਚੱਲ ਰਹੀਆਂ ਸੇਵਵਾਵਾਂ ਦਟ ਸਬੰਧ ਵਿੱਚ ਸ੍ਰੀ ਦਸ਼ਮੇਸ਼ ਸਾਹਿਬ ਗੁਰਦਵਾਰਾ ਜਿਪਸੀ ਲੇਨ ਅਤੇ ਗੁਰਦਵਾਰਾ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਓਡਬੀ ਵਿਖੇ ਗੁਰਦਵਾਰਾ ਸਾਹਿਬਾਂ ਜੀ ਦੇ ਸਿਹਯੋਗ ਨਾਲ ਖਾਲਸਾ ਏਡ ਦੇ ਸਟਾਲ ਦੀ ਸੇਵਾ ਕੀਤੀ ਗਈ ਜਿਸ ਵਿੱਚ ਸਾਧ ਸੰਗਤ ਜੀ ਨੇ ਸੇਵਾ ਕਰਕੇ ਨੇਕ ਕੰਮ ਕੀਤਾ। ਵਾਹਿਗੁਰੂ ਜੀ ਸਮੂਹ ਸਿਹਯੋਗੀਆਂ ਨੂੰ ਦਿੰਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਣ ਜੀ।

ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਨਵੇਂ ਤਿਆਰ ਕੀਤੇ ਗਏ ਅਨੰਦ ਕਾਰਜ ਹਾਲ ਵਿਖੇ ਰਖਾਏ ਗਏ । ਕਈ ਦਹਾਕਿਆਂ ਤੋਂ ਗਰੂੁ ਅਮਰ ਦਾਸ ਗੁਰਦਵਾਰਾ ਸਾਹਿਬ ਵਿਖੇ ਸੇਵਾ ਕਰ ਰਹੇ ਸੇਵਾਦਾਰ ਸੁਖਦੇਵ ਸਿੰਘ ਸੰਘਾ ਜੀ ਨੇ ਲੈਸਟਰਸ਼ਾਇਰ ਅਤੇ ਸਾਰੇ ਹੀ ਸੰਸਾਰ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਜੀਦੇ 554ਵੇਂ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ।

ਗੁਰਪੁਰਬ ਮਨਾਉਣ ਚਾਹੀਦੇ ਹਨ ਬਹੁੱਤ ਹੀ ਚੰਗੀ ਗੱਲ ਹੈ ਪਰ ਜਿਨ੍ਹਾ ਦੇ ਗੁਰਪੁਰਬ ਮਨਾਉਂਦੇ ਹਾਂ ਉਨ੍ਹਾਂ ਦੀਆਂ ਦਿੱਤੀਆਂ ਸਿਖਿਆਵਾਂ ਤੇ ਚੱਲਣਾ ਚਾਹੀਦਾ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਨੇ ਨਾਮ ਜੱਪਣਾ, ਕਿਰਤ ਕਰਨੀ ਅਤੇ ਵੰਢ ਛੱਕਣ ਲਈ ਦੱਸਿਆ ਸੀ। ਕੀ ਆਪਾਂ ਇਹ ਕਰਦੇ ਹਾਂ ਕਿ ਨਹੀਂ, ਜੇ ਨਹੀਂ ਤਾਂ ਅੱਜ ਤੋਂ ਹੀ ਸ਼ੁਰੂ ਕਰ ਦਈਏ ਅਤੇ ਗੁਰਦਵਾਰਾ ਸਾਹਿਬ ਅਤੇ ਆਪਣੇ ਘਰਾਂ ਵਿੱਚ ਮਾਂ-ਬੋਲੀ ਪੰਜਾਬੀ ਹੀ ਬੋਲੀਏ।

Previous articleयूपी सरकार बिहार की तर्ज पर जाति आधारित गणना कराए, बहाना न बनाए- रिहाई मंच
Next articleਹਿਮਾਚਲ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿੱਚ ਬ੍ਰਿਜਪਾਲ ਸਿੰਘ ਨੇ ਮਾਰੀ ਗੋਲਡ ਮੈਡਲਾਂ ਦੀ ਹੈਟ੍ਰਿਕ