ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਸੀ.ਬੀ.ਐੱਸ. ਈ.ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ‘ਚ ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਗਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ । ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸ਼ਰੇਆ ਵਿਸ਼ਿਸ਼ਟ ਨੇ 95 ਫੀਸਦੀ ਅੰਕਾਂ ਨਾਲ ਪਹਿਲੇ, ਜਸਮੀਤ ਕੌਰ 93.8 ਅੰਕਾਂ ਨਾਲ ਦੂਜੇ ਅਤੇ ਸੁਖਮਨਪ੍ਰੀਤ 93.6 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਨ ਵਿਚ ਸਫਲ ਰਹੀ । ਉਨ੍ਹਾਂ ਹੋਰ ਦੱਸਿਆ ਕਿ ਜਸਨੀਤ ਕੌਰ 91.8 ਫੀਸਦੀ, ਰਾਜੂ ਰੰਜਨ 89.4 ਫੀਸਦੀ, ਗੁਰਲੀਨ ਕੌਰ 89.2 ਫੀਸਦੀ, ਰਮਨਦੀਪ 89.2 ਫੀਸਦੀ, ਨਵਪ੍ਰੀਤ ਕੌਰ 88.8 ਫੀਸਦੀ, ਕਿਰਨਦੀਪ ਕੌਰ 87.4 ਫੀਸਦੀ, ਇੰਦਰਪ੍ਰੀਤ ਕੌਰ 86.8 ਫੀਸਦੀ, ਸੁਖਮਨ ਸਿੰਘ 86 ਫੀਸਦੀ, ਯਥਾਰਥ ਮਹਿਤਾ 85.6 ਫੀਸਦੀ, ਗੁਰਵੰਸ਼ ਕੌਰ 83.4 ਫੀਸਦੀ, ਪ੍ਰਭਲੀਨ ਕੌਰ 83.4 ਅਤੇ ਜਸਕਰਨ ਸਿੰਘ ਨੇ 82.2 ਫੀਸਦੀ ਅੰਕ ਪ੍ਰਾਪਤ ਕਰਨ ਵਿਚ ਸਫਲ ਰਹੇ ।

ਪ੍ਰੀਖਿਆ ਵਿੱਚ ਕੁੱਲ 61ਵਿਦਿਆਰਥੀ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 4 ਵਿਦਿਆਰਥੀ 90 ਤੋਂ 100, 16 ਵਿਦਿਆਰਥੀ 80 ਤੋਂ 90 ਫੀਸਦੀ, 10 ਵਿਦਿਆਰਥੀ 70 ਤੋਂ 79 ਫੀਸਦੀ ਅਤੇ 33 ਵਿਦਿਆਰਥੀਆਂ ਨੇ 60 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ । ਸਕੂਲ ਦੀ ਵਿਦਿਆਰਥਣ ਸੁਖਮਨਪ੍ਰੀਤ ਨੇ ਗਣਿਤ ਵਿਸ਼ੇ ਅਤੇ ਜਸਨੀਤ ਕੌਰ ਨੇ ਆਈ. ਟੀ.ਵਿਸ਼ੇ ਵਿੱਚ 100 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸ਼ਾਸ਼ਕ ਇੰਜੀਨੀਅਰ ਨਿਮਰਤਾ ਕੌਰ ਅਤੇ ਪ੍ਰਿੰਸੀਪਲ ਮੋਂਗਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮਾਂ”
Next articleसंसदीय राजभाषा समिति की दूसरी उप समिति द्वारा रेल डिब्बा कारखाना, कपूरथला का निरीक्षण