“ਮਾਂ”

ਸ਼ੀਲੂ ,

(ਸਮਾਜ ਵੀਕਲੀ)

ਮਾਂ ਬੋਲਾਂ ਜਾਂ ਮੰਮਾ ਹਰ ਲਫ਼ਜ਼ ਵਿੱਚ ਹੁੰਦੀ ਜਾਨ,
ਸਭ ਤੋਂ ਪਿਆਰੀ, ਸਭ ਤੋਂ ਨਿਆਰੀ ਹੁੰਦੀ ਮਾਂ ਮਹਾਨ।
ਬੱਚਿਆਂ ਦੇ ਹਰ ਦੁੱਖ ਵਿੱਚ ਹੰਝੂ ਵਹਾਉਂਦੀ ਕੇਵਲ ਮਾਂ,
ਬਾਲਾਂ ਦੇ ਸੁਖ ਲਈ, ਹਰ ਔਕੜ ਦੇ ਸੰਗ ਲੜ ਜਾਂਦੀ ਕੇਵਲ ਮਾਂ।
ਲੋਰੀਆਂ ਸੰਗ ਬੋਲ ਸਿਖਾਵੇ,
ਤਾਹੀਓਂ ਪਹਿਲਾ ਗੁਰੂ ਕਹਾਉਂਦੀ ਮਾਂ,
ਕੁੱਖੋਂ ਜਾਏ ਬਾਲਾਂ ਦੇ ਲਈ,
ਨਿੱਤ ਦੁਆਵਾਂ ਕੇਵਲ ਕਰਦੀ ਮਾਂ।

ਪਰ ਪਤਾ ਨਹੀਂ ਕਿਉਂ ?
ਅੱਜ ਦੇ ਬੱਚੇ ਮੰਨਦੇ ਨਹੀਂ ਮਾਵਾਂ ਦਾ ਅਹਿਸਾਨ।

ਆਓ, ਮਾਂਵਾਂ ਦਾ ਕਰੀਏ ਸਤਿਕਾਰ,
ਇੰਨਾਂ ਨੂੰ ਦੇਈਏ ਖੂਬ ਪਿਆਰ,
ਨਾ ਕਰੀਏ ਕੋਈ ਬਹਾਨਾ,
ਕਿਓਂ ਜੋ “ਸ਼ੀਲੂ” ਦਾ ਤਾਂ ਇਹੋ ਤਰਾਨਾ,
ਮਾਂ ਹੁੰਦੀ ਅਨਮੋਲ ਖਜਾਨਾ,
ਮਾਂ ਹੁੰਦੀ ਅਨਮੋਲ ਖਜਾਨਾ।

ਸ਼ੀਲੂ,
ਜਮਾਤ: ਦਸਵੀਂ
ਗਾਇਡ ਅਧਿਆਪਕ : ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”
ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਹੰਬੜਾਂ (ਲੁਧਿਆਣਾ)
ਸੰਪਰਕ:94646-01001

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article76ਵੇਂ ਮਾਤਾ ਭੱਦਰਕਾਲੀ ਮੇਲੇ ਤੇ 15 ਮਈ ਨੂੰ ਹੋਵੇਗਾ ਵਿਸ਼ਾਲ ਕਵੀ ਦਰਬਾਰ -ਕੰਵਰ ਇਕਬਾਲ ਸਿੰਘ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ