ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ (ਰਜਿ.) ਜ਼ਿਲ੍ਹਾ ਬਰਨਾਲਾ ਵੱਲੋਂ ਇੱਕ ਅਹਿਮ ਮੀਟਿੰਗ ਪ੍ਰਧਾਨ ਜਗਤਾਰ ਸਿੰਘ ਕੌਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ ਇਲਾਕੇ ਦੇ ਦਰਜਨਾਂ ਮੋਹਤਵਾਰ ਵਿਅਕਤੀ ਹਾਜਰ ਸਨ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਦੇਸ਼ ਵਿਦੇਸ਼ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਹੈ ਜਿਥੋਂ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਦੀਦਾਰੇ ਹੁੰਦੇ ਹਨ । ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਚਮਾਰ ਕੌਮ ਦਾ ਮਹਾਨ ਪਵਿੱਤਰ ਤਖਤ ਹੈ ਜਿਸਨੂੰ ਚਲਾਉਣ ਲਈ ਪੂਰੇ ਪੰਜਾਬ ਵਿਚੋਂ ਹਰ ਜਿਲੇ,ਤਹਿਸੀਲ ਤੇ ਬਲਾਕਾਂ ਵਿਚੋਂ ਮੈਂਬਰ ਲੈ ਕੇ ਕਮੇਟੀ ਬਣਾਈ ਜਾਵੇ ਅਤੇ ਹਿਸਾਬ ਨੂੰ ਪਾਰਦਰਸ਼ੀ ਤਰੀਕੇ ਨਾਲ ਰੱਖਣ ਲਈ ਚੇਅਰਮੈਨ, ਕੈਸ਼ੀਅਰ, ਮੈਨੇਜਰ, ਰਾਗੀ, ਪਾਠੀ,ਪ੍ਰਚਾਰਕ ਰੱਖੇ ਜਾਣੇ ਚਾਹੀਦੇ ਹਨ ਕਿਓਂਕਿ ਗੁਰੂਘਰ ਦੀ ਰਜਿਸਟਰੀ ਵਿਚ ਇਹ ਲਿਖਿਆ ਗਿਆ ਹੈ ਕਿ ਇਥੇ ਕੋਈ ਵੀ ਸੰਤ ਜਾਂ ਬਾਬਾ ਬਣ ਕੇ ਨਹੀਂ ਰਹੇਗਾ। ਓਨਾਂ ਕਿਹਾ ਤਿੰਨ ਜਾਂ ਚਾਰ ਸਾਲ ਲਈ ਪ੍ਰਧਾਨ ਚੁਣਿਆ ਜਾਣਾ ਚਾਹੀਦਾ ਅਤੇ ਪ੍ਰਧਾਨ ਦੀ ਚੋਣ ਪ੍ਰਬੰਧਕ ਕਮੇਟੀ ਸਮਾਂ ਖਤਮ ਹੋਣ ਤੇ ਦਵਾਰਾ ਕਰੇ। ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਅਸ਼ੀ 2009 ਤੋਂ ਗੁਰੂਘਰ ਨਾਲ ਜੁੜੇ ਹੋਏ ਹਾਂ ਅਤੇ ਪੰਜ ਪੰਜ ਬੱਸਾਂ ਸੰਗਤਾਂ ਦੀਆਂ ਭਰਕੇ ਸੇਵਾ ਲਈ ਆਉਂਦੇ ਰਹੇ ਹਾਂ ਪਰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੰਨੇ ਵੀ ਮਾਲਵੇ ਦੇ ਸੰਤ, ਮੈਨੇਜਰ, ਕੈਸ਼ੀਅਰ ,ਪ੍ਰਚਾਰਕ ਸੇਵਾ ਕਰਦੇ ਸਨ ਅਤੇ ਸਕੂਲ ਤੇ ਸੰਗੀਤ ਵਿਦਿਆਲੇ ਵਿਚ ਬੱਚੇ ਪੜਾਈ ਕਰਦੇ ਸਨ ਸਭ ਨੂੰ ਗੁਰੂਘਰ ਤੋਂ ਇਕ ਇਕ ਕਰਕੇ ਕੱਢ ਦਿੱਤਾ ਗਿਆ। ਸ਼ੋਸ਼ਲ ਮੀਡੀਆ,ਅਖਬਾਰਾਂ ਵਿਚ ਗੁਰੂਘਰ ਵਿਚ ਹੋ ਰਹੀਆਂ ਗੈਰ ਸੰਵਿਧਾਨਕ ਕਾਰਵਾਈਆਂ ਅਤੇ ਹਿਸਾਬ ਕਿਤਾਬ ਵਿਚ ਹੋਈਆਂ ਬੇਨਿਯਮੀਆਂ ਸਬੰਧੀ ਛਪੀਆਂ ਖਬਰਾਂ ਆਉਣੀਆਂ ਬਹੁਤ ਮੰਦਭਾਗੀ ਗੱਲ ਹੈ ਜਿਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਪ੍ਰਬੰਧ ਸਹੀ ਤੇ ਸੁਰੱਖਿਅਤ ਹੱਥਾਂ ਵਿਚ ਨਹੀਂ ਹਨ ਅਤੇ ਗੁਰੂਘਰ ਦੇ ਪ੍ਰਬੰਧਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਚਲਾਉਣ ਲਈ ਸੰਗਤਾਂ ਨੂੰ ਅੱਗੇ ਆਉਣਾ ਪਵੇਗਾ।
ਇਸ ਮੌਕੇ ਅਵਤਾਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਰਾਜਾ, ਬਾਬੂ ਸਿੰਘ ਫੌਜੀ, ਹਰਜਿੰਦਰ ਸਿੰਘ ਘੁਮਾਣ, ਕੁਲਜੀਤ ਸਿੰਘ ਢਿੱਲੋਂ, ਮੇਜਰ ਸਿੰਘ ਫੌਜੀ, ਬਾਬਾ ਜੋਗਿੰਦਰ ਸਿੰਘ, ਮੱਖਣ ਸਿੰਘ, ਬੂਟਾ ਸਿੰਘ ਧਾਲੀਵਾਲ, ਆਦਿ ਜ਼ਿੰਮੇਵਾਰ ਅਹੁਦੇਦਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly