ਬਹਾਰੋ ਇੱਕ ਵਾਰ 

ਸੁਖਦੇਵ ਸਿੱਧੂ

(ਸਮਾਜ ਵੀਕਲੀ)

ਬਹਾਰੋ ਇੱਕ ਵਾਰ ਆ ਜਾਣਾ,ਫਿਰ ਮੁੜ ਜਾਣ ਨਹੀਂ ਦੇਵਾਂਗੇ !

ਜੋ ਵੱਗ ਅਵਾਰਾ ਫਿਰਦੇ ਨੇ,ਮੁਲਕ ਉਨ੍ਹਾਂ ਨੂੰ ਖਾਣ ਨਹੀਂ ਦੇਵਾਂਗੇ ।….ਬਹਾਰੋ ਇੱਕ ਵਾਰ..
ਕੋਈ ਵਿਧਵਾ ਮਾਂ ਦੀ ਮਮਤਾ ਹੈ ਰੋਂਦੀ,ਬਾਪੂ ਕੋਈ ਕਰਜ਼ੇ ਵਿੱਚ ਤੁਲਦਾ ਹੈ,
ਠੱਗੀਆਂ ਡਾਕਿਆਂ ਦੇ ਰੱਥ ਉੱਤੇ,ਤਾਨਸ਼ਾਹੀ ਦਾ ਉੱਚਾ ਝੰਡਾ ਝੁੱਲਦਾ ਹੈ,
ਏਥੇ ਧੀਆਂ ਦੀ ਇੱਜਤ ਦੀ ਰਾਖੀ ਬਾਰੇ,ਕਿਸੇ ਸੇਧ,ਕਾਨੂੰਨ ਦੀ ਡੰਡੀ ਨਹੀਂ,
ਹਾਂ ਮੁਲਕ ਦਾ ਅੱਲੜ੍ਹ ਬਾਲਪਨ ਵੀ,ਘੱਟਿਆਂ ਵਿੱਚ ਜਾ ਰੁਲਦਾ ਹੈ…. ਬਹਾਰੋ ਇੱਕ ਵਾਰ….
ਕੋਈ ਵਿਦਿਆ ਨੂੰ ਸਿਰੋਂ ਫੜਕੇ ਢਾਹ ਰਿਹਾ,ਕੋਈ ਦਲਾਲੀਆਂ ਪਚਾ ਰਿਹਾ !
ਕੋਈ ਦਵਾਈਆਂ ਖਿਸਕਾ ਰਿਹਾ,ਕੋਈ ਜਹਾਜ਼,ਪਨਡੁੱਬੀਆਂ ਖਾ ਰਿਹਾ  ।
ਏਥੇ ਸਬੂਤ ਵੀ ਨਸ਼ਟ ਦਿੰਦੇ,ਜਾਂ ਕਦੇ ਹਲਕੀ ਲਿਖਤ ਦੀ ਰਪਟ ਦਿੰਦੇ ।
ਆਮ ਵਰਤਾਰੇ ਵਿੱ’ਚ ਜੀਵਨ,ਬੱਸ ਕੌਡੀਓਂ ਵੀ ਹਲਕੇ ਮੁੱਲ ਦਾ ਹੈ….ਬਹਾਰੋ ਇੱਕ ਵਾਰ…
ਹਵਾ ਆਵੇ ਪੂਰਬ ਵੱਲੋਂ ਹੀ ਮਾੜੀ,ਪੱਛਮੀ ਦਿਸ਼ਾ ਵੀ ਜਾਵੇ ਲਿਤਾੜੀ।
ਅਗਨੀ ਤੋਂ ਉੱਤਰ ਸੜਦਾ ਹੈ,ਦੱਖਣ ਦੇਸ਼-ਧਰੋਹੀ ਮੜ੍ਹਦਾ ਹੈ।
ਸਾਨੂੰ ਗਿਣਿਆ ਗਿਆ ਹਲਕੇ ਜਿਹੇ,ਨਾਲੇ ਬੰਦੇ ਰਾਹ ਭਟਕੇ ਜਿਹੇ ।
ਤਾਂ ਹੀ ਸੰਸਾਰੀ ਲੋਟੂਆਂ ਦਾ ਰੁੱਖ਼ ਕਰਜ਼ਾਈ ਮੁਲਕਾਂ ਵੱਲ ਖੁੱਲ੍ਹਦਾ ਹੈ….ਬਹਾਰੋ ਇੱਕ ਵਾਰ ..
ਰੋਜ਼ ਮੁਲਕ ਦੀ ਗੱਦੀ ‘ਚੋਂ ਉੱਠਦੀ ਆਉਂਦੀ ਭੈੜੀ ਜੇਹੀ ਗਰਦਿਸ਼ ਹੈ।
ਲੋਕਾਂ ਦੇ ਭੁੱਖੜੇ ਢਿੱਡਾਂ ਲਈ ਰੋਜ਼ਗਾਰ ਲਈ ਬੰਦ ਹੋ’ਗੀ ਵਰਜਿਸ਼ ਹੈ।
ਏਥੇ ਝੂਠਾਂ ਲੱਦੇ ਤੰਤਰ ਨੇ,ਲੋਕਤੰਤਰੀ ਜੁੰਮਲੇ ਭਰੇ ਕਲਾ ਮੰਤਰ ਨੇ।
ਏਥੇ ਬੌਣੇ ਸਮਿਆਂ ਵਿੱਚ ਮਿਹਨਤਾਂ ਦਾ ਮੁੱਲ ਪੂਰਾ ਮਰਦਾ ਘੁੱਲਦਾ ਹੈ …..ਬਹਾਰੋ ਇੱਕ ਵਾਰ…
ਅਸੀਂ ਲਹਿਰਾਂ ਵਿੱਚ ਵੰਡੇ ਹੋਏ,ਅਸੀਂ ਆਪਸ ਵਿੱਚ ਵੱਖ ਵੱਖ ਝੰਡੇ ਹੋਏ।
ਆਪਣੀ ਪਛਾਣ ਨੂੰ ਇੱਕ ਕਰੀਏ,ਆਓ ਸਹੀ ਸਮਝ ਵਿੱਚ ਦਮ ਭਰੀਏ।
ਬਹਾਰੋ ਨਾਰਾਜ਼ ਨਾ ਰਹਿਣਾ,ਮੇਰਾ ਸਤਿਕਾਰ ਵਿੱਚ ਇਹੋ ਕਹਿਣਾ ਕਿ ,
ਕਿਓਂ ਥਾਣੇ ਕਚਹਿਰੀ ਵਿੱਚ ਵੜਕੇ ਹਰ ਸਾਹ ਫੁਲਦਾ ਹੁੱਲਦਾ ਹੈ,….ਬਹਾਰੋ  ਇੱਕ ਵਾਰ…
           ਸੁਖਦੇਵ ਸਿੱਧੂ     ..   
          ਸੰਪਰਕ   :   9888633481  .

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹੇਲੀ ਦੀ ਸੋਚ 
Next articleਗੀਤ