ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਮੈਂ ਲਿਖਤਾਂ ਲਿਖ ਲਿਖ ਕੇ ਦਿਲ ਦਾ ਹਾਲ ਸੁਣਾ ਬੈਠਾ।
ਜਦ ਕੱਲਾ ਬਹਿ ਸੋਚਾਂ ਖ਼ੁਦ ਨੂੰ ਕਿਥੇ ਹੁਣ ਲਿਜਾ ਬੈਠਾ।
ਕੀ ਲਿਖਤਾਂ ਲਿਖ ਲਿਖ ਕੇ ਮੈਂ……….
ਮਾੜਾ ਚੰਗਾ ਕਿਸੇ ਨੇ ਕਹਿਣਾ।
ਚੁੱਪ ਕਰਕੇ ਅਸੀਂ ਸੁਣ ਲੈਣਾ।
ਉਹਦੇ ਭਾਣੇ ਦੇ ਵਿਚ ਰਹਿਣਾ।
ਏ ਕਹਿ ਮੰਨ ਸਮਝਾ ਬੈਠਾ।
ਜਦ ਕੱਲਾ ਬਹਿ ਸੋਚਾਂ ਖ਼ੁਦ ਨੂੰ ਕਿਹੜੇ ਰਾਹੇ ਪਾ ਬੈਠਾ।
ਕੀ ਲਿਖਤਾਂ ਲਿਖ ਲਿਖ ਕੇ ਮੈਂ……….
ਏ ਕਿਉਂ ਖੜੇ ਕੀਤੇ ਬਖੇੜੇ ਨੇ।
ਏ ਜੋ ਨਿੱਤ ਦੇ ਝਗੜੇ ਝੇੜੇ ਨੇ।
ਕੁਝ ਤੇਰੇ ਤੇ ਕੁਝ ਮੇਰੇ ਨੇ।
ਚਿਹਰੇ ਨੰਗੇ ਕਰ ਦਿਖਾ ਬੈਠਾ।
ਜਦ ਕੱਲਾ ਬਹਿ ਸੋਚਾਂ ਖ਼ੁਦ ਨੂੰ ਨਾਲ਼ ਹੀ ਲੜਾ ਬੈਠਾ।
ਕੀ ਲਿਖਤਾਂ ਲਿਖ ਲਿਖ ਕੇ ਮੈਂ……….
ਮੈਂ ਸ਼ਬਦ ਜਾਲ਼ ਚ ਉਲਝ ਗਿਆ।
ਕੁਝ ਨਹੀਂ ਕੁੱਝ ਕੁ ਸੁਲਝ ਗਿਆ।
ਡੋਰ ਵਾਂਗੂੰ ਖਾ ਗੁਲਝ ਗਿਆ।
ਨਰਿੰਦਰ ਲੜੋਈ ਐਵੇਂ ਈ ਕਰ ਹਾਂ ਬੈਠਾ।
ਜਦ ਕੱਲਾ ਬਹਿ ਸੋਚਾਂ ਖ਼ੁਦ ਨੂੰ ਹੀ ਚੱਕਰਾਂ ਖਾ ਬੈਠਾ।
ਕੀ ਲਿਖਤਾਂ ਲਿਖ ਲਿਖ ਕੇ ਮੈਂ……….
ਨਰਿੰਦਰ ਲੜੋਈ ਵਾਲਾ

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹਾਰੋ ਇੱਕ ਵਾਰ 
Next articleਸਿੱਖਿਆ ਵਿਭਾਗ ਦੇ ਕੱਚੇ ਦਫਤਰੀ ਮੁਲਾਜ਼ਮ ਵੱਲੋਂ ਕਲਮ ਛੋੜ ਹੜਤਾਲ , ਸਿੱਖਿਆ ਵਿਭਾਗ ਦਾ ਕੰਮ-ਕਾਜ ਰਿਹਾ ਠੱਪ