ਪੀ.ਸੀ.ਸੀ.ਪੀ.ਐੱਲ ਡੇਰਾਬੱਸੀ ’ਚ ਕਰਵਾਇਆ ਖੇਡ ਮੇਲਾ

ਡੇਰਾਬੱਸੀ ਸਥਿਤ ਪੀ.ਸੀ.ਸੀ.ਪੀ.ਐੱਲ ਕੰਪਨੀ ਵਿਚ ਕਰਵਾਏ ਹਫ਼ਤਾਵਰੀ ਖੇਡ ਮੁਕਾਬਲੇ ’ਚ ਰੱਸਾਕੱਸੀ ਕਰਦੇ ਹੋਏ ਕੰਪਨੀ ਦੇ ਕਰਮਚਾਰੀ।

*ਦੋਵਾਂ ਯੂਨਿਟਾਂ ਦੇ 400 ਤੋਂ ਵੱਧ ਕਰਮਚਾਰੀਆਂ ਨੇ ਲਿਆ ਭਾਗ

ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਡੇਰਾਬੱਸੀ ਦੀ ਨਾਮੀ ਐਗਰੋ ’ਤੇ ਫ਼ਾਰਮਾ ਕੰਪਨੀ ਪੀ.ਸੀ.ਸੀ.ਪੀ.ਐੱਲ ਉਦਯੋਗ ਵਿਚ ਹਫ਼ਤਾਵਾਰੀ ਸਲਾਨਾ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ 400 ਤੋਂ ਵੱਧ ਕਰਮਚਾਰੀਆਂ ਨੇ ਭਾਗ ਲਿਆ। ਇਨਾਮ ਵੰਡ ਸਮਾਰੋਹ ਦੌਰਾਨ ਕੰਪਨੀ ਦੇ ਸੀ.ਈ.ਓ ਵਿਨੋਦ ਗੁਪਤਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਨਾਮ ਵੰਡ ਸਮਾਰੋਹ ਦੌਰਾਨ ਕਰਵਾਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਭੰਗੜਾ ਵਿਸ਼ੇਸ਼ ਖ਼ਿੱਚ ਦਾ ਕੇਂਦਰ ਰਿਹਾ। ਜਾਣਕਾਰੀ ਦਿੰਦਿਆ ਐੱਚ.ਆਰ ਜਨਰਲ ਮੈਨੇਜਰ ਯਸ਼ ਵਰਧਨ ਤ੍ਰਿਪਾਠੀ ਨੇ ਦੱਸਿਆ ਕਿ ਉਦਯੋਗ ਦੀਆਂ ਦੋ ਯੂਨਿਟਾਂ ਡੇਰਾਬੱਸੀ ਅਤੇ ਲਾਲੜੂ ਦਰਮਿਆਨ ਫ਼ਾਈਨਲ ਮੈਚ ਕਰਵਾਏ ਗਏ ਜਿਸ ਵਿਚ ਸ਼ਤਰੰਜ, ਕੈਰਮਬੋਰਡ, ਦੌੜ, ਬੈਡਮਿੰਟਨ, ਵਾਲੀਬਾਲ, ਰੱਸਾਕੱਸੀ ਅਤੇ ਕ੍ਰਿਕਟ ਮੁਕਾਬਲੇ ਸ਼ਾਮਿਲ ਸਨ। ਜਿਸ ਵਿਚ ਮਹਿਲਾ ਕਰਮਚਾਰੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਮੁੱਖ ਮਹਿਮਾਨ ਵਿਨੋਦ ਗੁਪਤਾ ਨੇ ਆਖਿਆ ਕਿ ਕਰਮਚਾਰੀਆਂ ਦੀ ਸਿਹਤ ਤੰਦਰੁਸਤ ਬਣਾਈ ਰੱਖਣ ਲਈ ਉਨ੍ਹਾਂ ਵੱਲੋਂ ਖੇਡ ਮੁਕਾਬਲੇ ਕਰਵਾਏ ਜਾਂਦੇ ਆ ਰਹੇ ਹਨ। ਕੋਰੋਨਾ ਮਹਾਂਮਾਰੀ ਤੋਂ ਬਾਅਦ ਇਨ੍ਹਾਂ ਦੀ ਮੁੜ ਤੋਂ ਸ਼ੁਰੂਆਤ ਕੀਤੀ ਗਈ ਹੈ।

ਇਸ ਮੌਕੇ ਡੇਰਾਬੱਸੀ ਯੂਨਿਟ ਦੇ ਜਨਰਲ ਮੈਨੇਜਰ ਵਰਕਸ ਪਰਮਜੀਤ ਸਿੰਘ ਨੇ ਦੱਸਿਆ ਕਿ ਚੈਸ ਮੁਕਾਬਲੇ ਵਿਚ ਰਵੀ ਗੌਤਮ, ਸ਼ਤਰੰਜ ਵਿਚ ਬਿਸ਼ਨ ਸਿੰਘ ਅਤੇ ਸਾਹਿਲ, ਦੌੜ ਵਿਚ ਅਭੀਸ਼ੇਕ ਅਤੇ ਅਮਨਦੀਪ ਕੌਰ, ਬੈਡਮਿੰਟਨ ਵਿਚ ਰਿਤਿਕਾ ਸ਼ਰਮਾ , ਕਮਲਦੀਪ ਕੌਰ ਅਤੇ ਅਮਨਦੀਪ ਕੌਰ, ਬੈਡਮਿੰਟਨ ਪੁਰਸ਼ ਵਿਚ ਦਿਵਾਕਰ, ਰਾਹੁਲ ਵੋਹਰਾ, ਆਸ਼ੀਸ ਰਾਣਾ ਸਮੇਤ ਸਾਰਿਆ ਨੇ ਗੋਲਡ ਮੈਡਲ ਜਿੱਤਿਆ। ਇਸੇ ਤਰ੍ਹਾਂ ਵਾਲੀਬਾਲ ਵਿਚ ਲਾਲੜੂ ਦੀ ਟੀਮ, ਰੱਸਾਕਸੀ ਵਿਚ ਡੇਰਾਬੱਸੀ ਅਤੇ ਕ੍ਰਿਕਟ ਵਿਚ ਲਾਲੜੂ ਯੂਨਿਟ ਦੀ ਟੀਮ ਜੇਤੂ ਰਹੀ। ਜੇਤੂ ਖਿਡਾਰੀਆਂ ਨੂੰ ਪਰਮਜੀਤ ਸਿੰਘ, ਯਸ਼ਵਰਧਨ ਤ੍ਰਿਪਾਠੀ, ਗਰੀਸ਼ ਸ਼ਰਮਾ, ਕਿਸ਼ੋਰ ਕੁਮਾਰ, ਜੈਨ ਪ੍ਰਕਾਸ਼, ਸੁਰਿੰਦਰ ਪਾਲ, ਬਿਸ਼ਨ ਸਿੰਘ, ਏ.ਆਰ ਨਾਇਕ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ । ਇਸ ਮੌਕੇ ਯੂਨੀਅਨ ਪ੍ਰਧਾਨ ਜਤਿੰਦਰ ਸਿੰਘ ਅਤੇ ਸਮੂਹ ਮੈਬਰਾਂ ਨੇ ਕੀਤੇ ਉਪਰਾਲੇ ਦਾ ਸਮੂਹ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ।

 

Previous articleਗ਼ਜ਼ਲ
Next article*ਨਿਮਾਣਾ ਗਰੁੱਪ ਵੱਲੋਂ ਸਰਕਾਰੀ ਸਕੂਲ ਚੰਡਿਆਲਾ ਨੂੰ ਅਨਵੇਟਰ ਤੇ ਬੈਟਰੀ ਭੇਂਟ*