ਗ਼ਜ਼ਲ

ਮੇਜਰ ਸਿੰਘ ਰਾਜਗੜ੍ਹ

(ਸਮਾਜ ਵੀਕਲੀ)

ਦਿਲੋਂ ਇਹ ਅਦੀਬਾਂ ਦੇ ਜਾਈਂ ਗ਼ਜ਼ਲ ਹੈ।
ਤਾਹੀਂ ਤਾਜ ਸਿਰ ਤੇ ਸਜਾਈ ਗ਼ਜ਼ਲ ਹੈ।

ਕਸ਼ਿਸ਼ ਇਸ਼ਕ ਮੇਰਾ,ਮੇਰੀ ਬੰਦਗੀ ਵੀ,
ਤੇ ਰੋਮਾਂ ਚ ਮੇਰੇ,ਸਮਾਈ ਗ਼ਜ਼ਲ ਹੈ।

ਹਕੀਕੀ ਮਹੁੱਬਤ ਅਸਲ ਤਾਜ਼ਗੀ ਵੀ
ਇਹ ਕੋਮਲ ਤੇ ਨਿਰਮਲ ,ਖੁਦਾਈ ਗ਼ਜ਼ਲ ਹੈ।

ਵਸੀ ਦਿਲ ਚ ਮੇਰੇ,ਹੈ ਖੁਸ਼ਬੂ ਦੇ ਵਾਂਗੂੰ,
ਸਨਦ ਸਾਦਗੀ ਚੋਂ ਮੈਂ ਪਾਈ ਗ਼ਜ਼ਲ ਹੈ।

ਉਨ੍ਹਾਂ ਸ਼ਾਇਰਾਂ ਨੂੰ ਮੈਂ ਪਰਨਾਮ ਕਰਦਾਂ,
ਜਿਨ੍ਹਾਂ ਨੇ ਤੁਰੰਨਮ ਚ ਗਾਈ ਗ਼ਜ਼ਲ ਹੈ।

ਇਹ ਉਰਦੂ ਤੇ ਅਰਬੀ ਕਦੀ ਫ਼ਾਰਸੀ ਵਿਚ,
ਤੇ ਹੁਣ ਪੰਜ ਆਬਾਂ ਚ ਛਾਈ ਹੈ ਗ਼ਜ਼ਲ।

ਮੇਜਰ ਸਿੰਘ ਰਾਜਗੜ੍ਹ

 

Previous articleਦਸ ਦੋਹੇ ” ਵੋਟਾਂ ਨੇੜੇ ਮਿੱਤਰੋ “
Next articleਪੀ.ਸੀ.ਸੀ.ਪੀ.ਐੱਲ ਡੇਰਾਬੱਸੀ ’ਚ ਕਰਵਾਇਆ ਖੇਡ ਮੇਲਾ