ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਐਤਵਾਰ ਦੀ ਸਵੇਰ 8 ਵਜੇ ਲੁਧਿਆਣਾ ਚੰਡੀਗੜ੍ਹ ਸੜਕ ਉੱਪਰ ਸਮਰਾਾਲਾ ਨਜ਼ਦੀਕ ਕੋਟਲਾ ਸ਼ਮਸ਼ਪੁਰ ਪਿੰਡ ਜੋ ਸੜਕ ਦੇ ਬਿਲਕੁਲ ਉੱਪਰ ਹੈ ਉੱਥੇ ਹੋਏ ਹਾਦਸੇ ਵਿੱਚ ਦੋ ਕੀਮਤੀ ਜਾਨਾਂ ਚਲੀ ਗਈਆਂ ਤੇ ਇੱਕ ਨੌਜਵਾਨ ਜਖਮੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰ ਐਤਵਾਰ ਹੀ ਚੰਡੀਗੜ੍ਹ ਤੋਂ ਲੁਧਿਆਣਾ ਲਈ ਬਾਈਕਰ ਮੋਟਰਸਾਈਕਲਾਂ ਦੀਆਂ ਦੌੜਾਂ ਲਗਾਉਂਦੇ ਹੋਏ ਬਹੁਤ ਤੇਜ ਰਫਤਾਰ ਨਾਲ ਲੰਘਦੇ ਹਨ ਅੱਜ ਨਜ਼ਦੀਕੀ ਪਿੰਡ ਹੇਡੋਂ ਦੇ ਮਾਂ ਤੇ ਪੁੱਤ ਜੋ ਕਿ ਕਿਸੇ ਕੰਮ ਲਈ ਜਾ ਰਹੇ ਸਨ ਉਹਨਾਂ ਨੇ ਜਦੋਂ ਸੜਕ ਦੇ ਉੱਪਰ ਆਪਣੀ ਸਕੂਟਰੀ ਮੋੜੀ ਤਾਂ ਸੜਕ ਦੇ ਉੱਪਰ ਇੱਕ ਤੇਜ਼ ਰਫਤਾਰ ਬਾਈਕਰ ਰੇਸਰ ਨੇ ਉਹਨਾਂ ਦੀ ਸਕੂਟਰੀ ਨੂੰ ਅਜਿਹੀ ਟੱਕਰ ਮਾਰੀ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਬਹੁਤ ਤੇਜ਼ ਰਫਤਾਰ ਤੇ ਜਾ ਰਿਹਾ ਬਾਈਕਰ ਰੇਸਰ ਵਿਵੇਕ ਜੋ ਚੰਡੀਗੜ੍ਹ ਦੇ ਸੈਕਟਰ 41 ਦਾ ਦੱਸਿਆ ਜਾ ਰਿਹਾ ਹੈ। ਉਸ ਨੇ ਜਾ ਰਹੀ ਸਕੂਟਰੀ ਨਾਲ ਬਹੁਤ ਹੀ ਤੇਜ ਰਫਤਾਰ ਉੱਤੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰੀ ਦੇ ਪਿੱਛੇ ਬੈਠੀ ਔਰਤ ਪਰਮਿੰਦਰ ਕੌਰ ਜਿਸ ਦੀ ਉਮਰ 45 ਕੁ ਸਾਲ ਦੱਸੀ ਜਾ ਰਹੀ ਹੈ ਤੋ ਜੋ ਨਜਦੀਕ ਪਿੰਡ ਹੇਡੋ ਤੋਂ ਹੀ ਹੈ ਉਹ ਆਪਣੇ ਪੁੱਤਰ ਸਤਵੀਰ ਦੇ ਨਾਲ ਕੋਈ ਕੰਮ ਜਾ ਰਹੇ ਸਨ ਤੇ ਬਾਈਕਰ ਸਵਾਰ ਰੇਸਰ ਨੇ ਟੱਕਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦਾ ਪੁੱਤਰ ਕਾਫੀ ਜਖਮੀ ਹੋ ਗਿਆ ਤੇਜ਼ ਰਫਤਾਰ ਬਾਈਕਰ ਦੇ ਮੋਟਰਸਾਈਕਲ ਨੂੰ ਤੁਰੰਤ ਹੀ ਅੱਗ ਲੱਗ ਗਈ ਤੇ ਸਵਾਰ ਰੇਸਰ ਵੀ ਇਸ ਘਟਨਾ ਵਿੱਚ ਮਾਰਿਆ ਗਿਆ।
ਘਟਨਾ ਵਾਲੀ ਥਾਂ ਉਤੇ ਇਕੱਤਰ ਹੋਏ ਸਮਸਪੁਰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਰ ਐਤਵਾਰ ਹੀ ਇਸੇ ਤਰਹਾਂ ਕਈ ਕਈ ਮੋਟਰਸਾਇਕਲ ਸਵਾਰ ਇੱਕ ਦੂਜੇ ਨਾਲ ਰੇਸਾਂ ਲਾਉਂਦੇ ਅਕਸਰ ਹੀ ਲੰਘਦੇ ਹਨ ਇੰਨੀ ਤੇਜ਼ ਜਾ ਰਹੇ ਮੋਟਰਸਾਈਕਲਾਂ ਨੂੰ ਕਦੇ ਕਿਸੇ ਵੀ ਪੁਲਿਸ ਜਾਂ ਹੋਰ ਪ੍ਰਸ਼ਾਸਨ ਨੇ ਰੋਕਣ ਟੋਕਣ ਦਾ ਯਤਨ ਨਹੀਂ ਕੀਤਾ ਜਿਸ ਨਾਲ ਇਹੋ ਜਿਹਾ ਹਾਦਸਾ ਵਾਪਰ ਗਿਆ ਤੇ ਦੋ ਕੀਮਤੀ ਜਾਨਾ ਚਲੇ ਗਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly