(ਸਮਾਜ ਵੀਕਲੀ)
ਹੱਸ ਹੱਸ ਕੇ ਕੁਝ ਬੋਲ ਜੁਬਾਨੋਂ ਟੁੱਟਪੈਣੇ ਉਂਝ ਟਪਕ ਪਏ
ਅੱਖਾਂ ਵੀ ਹੈਰਾਨ ਹੋ ਗਈਆਂ ਪਲਕਾਂ ਜਦੋਂ ਝਭਕ ਪਏ
ਛਲ ਕਰਕੇ ਵੀ ਮਨ ਦੇ ਪੰਡਤ ਫੇਰ ਗੰਗਾ ਵਿੱਚ ਨਾਂਉਦੇ ਨੇ
ਕਿੱਥੇ ਬੋਲ ਕੁਲਹਿਣੇ ਕਾਬੂ ਕਰਨੇ ਸਭ ਨੂੰ ਆਉਂਦੇ ਨੇ
ਚੌਧਰਾਂ ਨੇ ਖਾ ਲਈ ਏ ਦੁਨੀਆਂ ਕੀ ਭਰੋਸਾ ਪਲ ਪਲ ਦਾ
ਲੱਗੇ ਉਂਝ ਅਚਾਰ ਵੀ ਚੰਗਾ ਪਾਇਆ ਸੀ ਜੋ ਗਲ ਗਲ ਦਾ
ਖੱਟੇ ਚੱਖਣ ਦੇ ਵਿੱਚ ਨਿੰਬੂ ਮੈਲ ਤਾਂ ਚੰਮ ਦੀ ਲਾਉਂਦੇ ਨੇ
ਕਿੱਥੇ ਬੋਲ ਕੁਲਹਿਣੇ ਕਾਬੂ ਕਰਨੇ ਸਭ ਨੂੰ ਆਉਂਦੇ ਨੇ
ਕਿੱਥੋਂ ਤੋੜ ਲਿਆਵੇਂ ਗਾ ਤੂੰ ਉਸ ਅੰਬਰ ਦੇ ਤਾਰੇ ਨੂੰ
ਸਮਝਣਾ ਔਖਾ ਮਨ ਦੇ ਕਾਵਾਂ ਕੁਦਰਤ ਦੇ ਵਰਤਾਰੇ ਨੂੰ
ਪੜ੍ਹ ਪੜ੍ਹ ਹਾਰੇ ਉਣੇ ਅੱਖਰ ਗੁੱਥੀਆਂ ਉਂਝ ਸੁਲ਼ਝਾਉਂਦੇ ਨੇ
ਕਿੱਥੇ ਬੋਲ ਕੁਲਹਿਣੇ ਕਾਬੂ ਕਰਨੇ ਸਭ ਨੂੰ ਆਉਂਦੇ ਨੇ
ਗੁੜ ਨਾਲ਼ੋਂ ਮਿੱਠੀ ਹੈ ਦੁਨੀਆਂ ਭੁੱਖੀ ਜੋ ਵਡਿਆਈਆਂ ਦੀ
ਕਿੱਥੇ ਕਦਰਾਂ ਪਾਉਦੀਂ ਧੰਨਿਆਂ ਕਰੀਆਂ ਨੇਕ ਕਮਾਈਆਂ ਦੀ
ਲਿਖ ਲਿਖ ਕੇ ਕੁਝ ਅੱਖਰ ਫੱਕਰ ਫੇਰ ਵੀ ਰੂਹੋਂ ਗਾਉਂਦੇ ਨੇ
ਕਿੱਥੇ ਬੋਲ ਕੁਲਹਿਣੇ ਕਾਬੂ ਕਰਨੇ ਸਭ ਨੂੰ ਆਉਂਦੇ ਨੇ
ਧੰਨਾ ਧਾਲੀਵਾਲ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly