“ਵਿਸ਼ੇਸ ਟੀਕਾਕਰਨ ਸਪਤਾਹ” ਜਿਲਾ ਟੀਕਾਕਰਣ ਅਧਿਕਾਰੀ ਵੱਲੋਂ ਬੁਢਲਾਡਾ ਬਲਾਕ ਦੇ ਵੱਖ ਵੱਖ ਕੈਂਪਾਂ ਦਾ ਕੀਤਾ ਮੁਆਇਨਾ

ਕੈਪਸਨ : ਪਿੰਡ ਗੁਰਨੇ ਕਲਾਂ ਵਿਖੇ ਭੱਠੇ ਦੀ ਪਥੇਰ ਤੇ ਲੱਗੇ ਕੈਂਪ ਦੌਰਾਨ ਸਿਹਤ ਮੁਲਾਜ਼ਮ ਅਤੇ ਲਾਭਪਾਤਰੀ

ਮਾਨਸਾ, ਚਾਨਣ ਦੀਪ ਸਿੰਘ ਔਲਖ  (ਸਮਾਜ ਵੀਕਲੀ): ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਜਿਲ੍ਹੇ ਭਰ ਵਿਚ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਿਕ 13 ਫਰਵਰੀ ਦਿਨ ਸੋਮਵਾਰ ਤੋ 17 ਫਰਵਰੀ ਤੱਕ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦਾ ਮੁੱਖ ਉਦੇਸ਼ 0 ਤੋ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਹੈ।

ਇਸ ਲਈ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾ ਦਾ ਟੀਕਾਕਰਨ ਅਧੂਰਾ ਹੈ। ਇਸ ਮੁਹਿੰਮ ਤਹਿਤ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾਂ ਦਾ ਟੀਕਾਕਰਨ ਕਿਸੇ ਕਾਰਨ ਰਹਿ ਗਿਆ ਹੈ।ਉਸ ਨੂੰ ਪੂਰਾ ਕੀਤਾ ਜਾਵੇਗਾ ਨੇ ਇਹ ਵੀ ਦੱਸਿਆ ਕਿ ਉਨਾਂ ਖੇਤਰਾਂ ਵੱਲ ਵਿਸੇਸ਼ ਤੌਰ ਤੇ ਧਿਆਨ ਦਿੱਤਾ ਜਾਵੇਗਾ। ਜਿਵੇ ਕਿ ਉਚ ਜ਼ੋਖਮ ਵਾਲੇ ਖੇਤਰ ਪ੍ਰਵਾਸੀ ਅਬਾਦੀ, ਖਾਨਾਬਦੋਸ ਸਾਈਟਾਂ, ਇੱਟਾਂ ਦੇ ਭੱਠਿਆ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵਿਸੇ਼ਸ ਤੌਰ ਤੇ ਧਿਆਨ ਰੱਖਿਆ ਜਾਵੇਗਾ।ਇਸ ਤੌਰ ਇਲਾਵਾ ਜਿਹੜੇ ਬੱਚੇ ਘਰਾਂ ਵਿੱਚ ਪੈਦਾ ਹੁੰਦੇ ਹਨ ਅਤੇ ਉਨਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆ ਹਨ। ਉਹ ਬੱਚੇ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਜਾਣਗੇ। ਜਿਹੜੇ ਖੇਤਰਾਂ ਜਾਂ ਪਿੰਡਾਂ ਵਿਚ ਸਰਕਾਰੀ ਸਿਹਤ ਸਹੂਲਤ ਘੱਟ ਹਨ, ਉਨਾਂ ਪਿੰਡਾਂ ਅਤੇ ਖੇਤਰਾਂ ਵਿਚ ਵੀ ਵਿਸੇਸ ਤੌਰ ਤੇ ਕੈਪ ਲਗਾਏ ਜਾਣਗੇ।

ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੋਰ ਨੇ ਦੱਸਿਆ ਕਿ ਇਹ ਮੁਹਿੰਮ ਸੋਮਵਾਰ ਤੋੰ ਸਾਰੇ ਜਿਲੇ ਵਿੱਚ ਸ਼ੁਰੁੂ ਹੋ ਚੁੱਕੀ ਹੈ। ਅੱਜ ਉਨਾਂ ਵੱਲੋ ਬੁੁਢਲਾਡਾ ਬਲਾਕ ਦੇ ਪਿੰਡਾਂ ਦੇ ਭੱਠਿਆਂ ਦੀਆਂ ਪਥੇਰਾਂ ਤੇ ਲੱਗੇ ਕੈੰਪਾਂ ਦਾ ਨਿਰੀਖਣ ਕੀਤਾ ਗਿਆ। ਗੁਰਨੇ ਕਲਾਂ ਦੇ ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੋ ਵੀ ਬੱਚੇ ਜਾਂ ਗਰਭਵਤੀ ਮਾਂ ਦਾ ਕਿਸੇ ਕਾਰਣ ਟੀਕਾਕਰਨ ਨਹੀ ਹੋ ਸਕਿਆ ਉਹ ਇਸ ਮੁਹਿੰਮ ਦਾ ਲਾਭ ਲੈਣ। ਇਸ ਮੋਕੇ ਉਨਾ ਨਾਲ ਜਿਲਾ ਸਮੂਹ ਸਿੱਖਿਆਂ ਅਤੇ ਸੂਚਨਾ ਅਫਸਰ ਵਿਜੈ ਕੁਮਾਰ,ਅਮਰਜੀਤ ਸਿੰਘ , ਗੁਰਪ੍ਰੀਤ ਸਿੰਘ ਅੈਮ.ਪੀ.ਡਬਲਿਊ, ਕਰਮਜੀਤ ਕੋਰ, ਰਾਜਵੀਰ ਕੋਰ, ਰਜਨੀ ਜੋਸ਼ੀ ਏ.ਅੈਨ.ਅੈਮ., ਮਨਦੀਪ ਕੋਰ ਸੀ.ਅੈਚ.ਓ. ਤੋਂ ਇਲਾਵਾ ਆਸ਼ਾ ਵਰਕਰ ਵੀ ਮਿਜੂਦ ਹਨ।

 

Previous articleਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਕੁਲਤਾਰ ਸਿੰਘ ਸੰਧਵਾ ਜੀ ਹੋਣਗੇ ਮੁੱਖ ਮਹਿਮਾਨ
Next article14 ਫਰਵਰੀ 2019 ਪੁਲਵਾਮਾ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ