14 ਫਰਵਰੀ 2019 ਪੁਲਵਾਮਾ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ

ਅੱਪਰਾ ਦੁਬਈ (ਸਮਾਜ ਵੀਕਲੀ) (ਜੱਸੀ)- ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਛੋਕਰਾਂ ਵਿੱਚ ਪੁਲਵਾਨਾ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਭਾਵ ਪੂਰਨ ਸ਼ਰਧਾਂਜਲੀ ਦਿੱਤੀ ਗਈ । ਸਕੂਲ ਮੁੱਖੀ ਵਲੋਂ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੀ ਸਾਰੀ ਜਾਣਕਾਰੀ ਵਿੱਦਿਆਰਥੀਆਂ ਨਾਲ ਸਾਂਝੀ ਕੀਤੀ ਗਈ । ਉਹਨਾਂ ਕਿਹਾ ਕਿ ਸਾਨੂੰ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਹਮੇਸ਼ਾ ਦੇਸ਼ ਹਿੱਤ ਅਤੇ ਸਮਾਜ ਭਲਾਈ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ । ਇਸ ਮੌਕੇ ਸਮੂਹ ਸਟਾਫ ਅਤੇ ਵਿੱਦਿਆਰਥੀਆਂ ਵਲੋ ਇਕ ਮਿੰਟ ਲਈ ਮੌਨ ਰੱਖ ਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ ।

 

Previous article“ਵਿਸ਼ੇਸ ਟੀਕਾਕਰਨ ਸਪਤਾਹ” ਜਿਲਾ ਟੀਕਾਕਰਣ ਅਧਿਕਾਰੀ ਵੱਲੋਂ ਬੁਢਲਾਡਾ ਬਲਾਕ ਦੇ ਵੱਖ ਵੱਖ ਕੈਂਪਾਂ ਦਾ ਕੀਤਾ ਮੁਆਇਨਾ
Next articleਮਿਸ਼ਨ 100 % ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵੱਲੋਂ ਮਹੱਤਵਪੂਰਨ ਮੀਟਿੰਗ ਕੀਤੀ ਗਈ।