HOME ਗੀਤਾਂ ਦਾ ਸ਼ੇਅਰ ਬਾਜ਼ਾਰ

ਗੀਤਾਂ ਦਾ ਸ਼ੇਅਰ ਬਾਜ਼ਾਰ

14
ਮੂਲ ਚੰਦ ਸ਼ਰਮਾ
  (ਸਮਾਜ ਵੀਕਲੀ)   ਮੇਰਾ ਇੱਕ ਗਾਇਕ ਦੋਸਤ ਮੇਰੇ ਲਿਖੇ ਗੀਤ ਲੈ ਕੇ ਕਿਸੇ ਰਿਕਾਰਡਿੰਗ ਕੰਪਨੀ ਦੇ ਮਾਲਕਾਂ ਕੋਲ਼ ਗਿਆ । ਉਨ੍ਹਾਂ ਨੇ ਗੀਤਾਂ ਨੂੰ ਪੜ੍ਹਨ ਵਾਚਣ ਤੋਂ ਬਾਅਦ ਕਿਹਾ ਕਿ ” ਇਨ੍ਹਾਂ ਗੀਤਾਂ ਦਾ ਗੀਤਕਾਰ ਕੋਈ ਅਧਿਆਪਕ ਜਾਂ ਪ੍ਰੋਫੈਸਰ ਲਗਦੈ ? ” ” ਹਾਂ ਜੀ , ਸੇਵਾ ਮੁਕਤ ( ਰਿਟਾਇਰਡ ) ਅਧਿਆਪਕ ਹੈ ” । ਉਸ ਨੇ ਦੱਸਿਆ । ਉਹ ਕਹਿੰਦੇ , ” ਇਸ ਨੂੰ ਗੀਤਕਾਰੀ ਦੀ ਤਕਨੀਕ ਤਾਂ ਆਉਂਦੀ ਐ , ਪਰ ਸਮਾਜ ਸੇਵਾ ਦਾ ਭੂਤ ਸਵਾਰ ਹੈ । ਉਹਨੂੰ ਗੀਤਾਂ ਦੀ ਸ਼ੇਅਰ ਮਾਰਕੀਟ ਦਾ ‘ਨੀਂ ਪਤਾ । ਉਸ ਨੂੰ ਇਹ ਕਹੀਂ ਕਿ ਇਹ ਗੀਤ ਤਾਂ ਕਿਤਾਬਾਂ ‘ਚ ਛਾਪਣ ਵਾਸਤੇ ਰੱਖ ਲਵੇ , ਜੇਕਰ ਰਿਕਾਰਡ ਕਰਵਾਉਂਣੇ ਨੇ , ਸਾਡੇ ਨਾਲ਼ ਆ ਕੇ ਰਹੇ , ਅਸੀਂ ਦੱਸਾਂਗੇ ਬਈ ਕੀ ਲਿਖਣੈਂ ? ਇਹ ਤਾਂ ਉਹ ਜਾਣਦਾ ਈ ਐ ਬਈ ਕਿਵੇਂ ਲਿਖਣੈਂ । ਬੱਸ ਫ਼ਿਰ ਜਿੰਨੇਂ ਗੀਤ ਲਿਖੀਂ ਜਾਊ , ਓਨੇਂ ਹਜ਼ਾਰ ਰੁਪੱਈਏ , ਉਹ ਵੀ ਨਕਦੋ ਨਕਦੀ । ਖੱਬੇ ਹੱਥ ਨਾਲ਼ ਗੀਤ ਫੜਾਈਂ ਜਾਵੇ , ਸੱਜੇ ਨਾਲ਼ ਨੋਟ ਫੜੀਂ ਜਾਵੇ । ਏਹੋ ‘ਜੇ ਪ੍ਰੋੜ ਗੀਤਕਾਰ ਨੂੰ ਤਾਂ ਅਸੀਂ ਐਡਵਾਂਸ ਵੀ ਦੇਣ ਨੂੰ ਤਿਆਰ ਹਾਂ ।” ਮੈਂ ਉਸ ਨੂੰ ਕਿਹਾ , “ਭਰਾਵਾ ਮੇਰੀ ਲੋੜ ਜੋਗੇ ਨੋਟ ਤਾਂ ਮੈਨੂੰ ਸਰਕਾਰ ਆਏ ਮਹੀਨੇ ਦਿੰਦੀ ਰਹਿੰਦੀ ਐ , ਇਹ ਗੀਤ ਕਵਿਤਾਵਾਂ ਮੈਂ ਰਿਕਾਰਡਿੰਗ ਲਈ ਨਹੀਂ ਲਿਖਦਾ ਸਗੋਂ ਆਪਣੇ ਮਨ ਦੇ ਸਕੂਨ ਲਈ ਲਿਖਦਾ ਹਾਂ
ਮੂਲ ਚੰਦ ਸ਼ਰਮਾ,  ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।
9914836037
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article****ਜੱਗ ਜਿਉਂਦਿਆਂ ਦੇ ਮੇਲੇ****
Next articleਵਿਅੰਗਮਈ ਅੱਜ ਦਾ ਇਹਸਾਸ