HOME ****ਜੱਗ ਜਿਉਂਦਿਆਂ ਦੇ ਮੇਲੇ****

****ਜੱਗ ਜਿਉਂਦਿਆਂ ਦੇ ਮੇਲੇ****

20
ਖੁਸ਼ੀ ਮੁਹੰਮਦ 'ਚੱਠਾ'
  (ਸਮਾਜ ਵੀਕਲੀ) 
ਜਿਉਂਦੇ  ਜੀ  ਨਾ,  ਜੇ  ਕਦੇ  ਵੀ  ਸਾਰ  ਲੀਤੀ
ਮੋਇਆਂ ਬਾਅਦ ਫਿਰ ਸੋਗ਼, ਮਨਾਵਣਾ ਕੀ
ਕੀਤੀ ਨਫ਼ਰਤ ਬੁਲਾਇਆ ਨਹੀਂ ਉਮਰ ਸਾਰੀ
‘ਵਾਜਾਂ  ਮੋਇਆਂ  ਨੂੰ  ਮਾਰ,  ਬੁਲਾਵਣਾ   ਕੀ
ਮੇਲਾ  ਉਹੀ  ਜੋ  ਜਿਉਂਦਿਆਂ,  ਹੋਵੇ  ਜੱਗ ‘ਤੇ
ਮੋਇਆਂ ਬਾਅਦ ਫਿਰ ਮਿਲਣਾ-ਮਿਲਾਵਣਾ ਕੀ
“ਖੁਸ਼ੀ” ਮਰ ਗਿਆ ਤਰਸਦਾ,  ਰੋਟੀ  ਨੂੰ ,  ਜੋ
ਉਹਦੇ  ਨਾਂ  ਦਾ  ਲੰਗਰ  ਫਿਰ  ਲਾਵਣਾ  ਕੀ
ਖੁਸ਼ੀ ਮੁਹੰਮਦ ‘ਚੱਠਾ’
Previous articleਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ 464 ਬੱਚਿਆਂ ਨੇ ਲਿਆ ਭਾਗ
Next articleਗੀਤਾਂ ਦਾ ਸ਼ੇਅਰ ਬਾਜ਼ਾਰ