HOME ਵਿਅੰਗਮਈ ਅੱਜ ਦਾ ਇਹਸਾਸ

ਵਿਅੰਗਮਈ ਅੱਜ ਦਾ ਇਹਸਾਸ

ਸੁਰਜੀਤ ਸਿੰਘ ਭੁੱਲਰ 
 – ਅੱਜਕੱਲ੍ਹ – 
  (ਸਮਾਜ ਵੀਕਲੀ) 
1-ਅੱਜਕੱਲ੍ਹ ਦਾ ਪਿਆਰ, ਜ਼ਿਆਦਾਤਰ ‘ਡਿਸਪੋਜ਼ੇਬਲ’ ਸ਼ੈਅ ਬਣਦਾ ਜਾ ਰਿਹਾ।ਵਰਤੋ ਅਤੇ ਸੁੱਟੋ।
2-ਅੱਜਕੱਲ੍ਹ, ‘ਡਿਜੀਟਲ ਪਿਆਰ’ ਦਾ ਯੁੱਗ ਹੈ। ਖ਼ੂਨ ਨਾਲ ਪੱਤਰ ਲਿਖਣ ਦੇ ਦਿਨ ਬੀਤ ਗਏ।ਸਰਬਜੀਤ ਕੌਰ ਦਾ ਅਤਿ ਆਧੁਨਿਕ ਡਰਾਮਾ,ਜੋ ਦੋ ਮੁਲਕਾਂ ਦੇ ਵਿਸ਼ਾਲ ਸਟੇਜ ਤੇ ਬਿਨਾ ਕਿਸੇ ਨਿਰਦੇਸ਼ਕ ਦੇ ਸਫਲਤਾ ਨਾਲ ਖੇਡਿਆ ਗਿਆ।
3-ਅੱਜਕੱਲ੍ਹ ਤਾਂ ਉਹੀ ਲੋਕ ਆਪਣੇ ਆਪ ਨੂੰ ਨਵੀਨ ਯੁੱਗ ਦੇ ਪੜੇ-ਲਿਖੇ ਕਹਾਉਣ ਦੇ ਹੱਕਦਾਰ ਸਮਝਦੇ ਹਨ,ਜੋ ਕੱਚੀ – ਪੱਕੀ ਅੰਗਰੇਜ਼ੀ ਜਾਂ ਦੂਜੀ ਭਾਸ਼ਾ ‘ਚ ਬੋਲ-ਚਾਲ ਕਰਦੇ ਹਨ ਅਤੇ ਆਪਣੀ ਮਾਂ  ਬੋਲੀ ‘ਚ ਬੋਲਣ ਤੋਂ ਗੁਰੇਜ਼।
4-ਅੱਜਕੱਲ੍ਹ, ਕਿਸੇ ਵਿਅਕਤੀ  ਦੀ ਮਾਨਤਾ ਜਾਂ ਮਹਾਨਤਾ,ਉਸ ਦੇ ਮੀਡੀਆ followers  ਦੇ ਆਧਾਰ ‘ਤੇ ਪਰਖੀ ਜਾਂਦੀ ਹੈ,ਉਂਜ ਭਾਵੇਂ ਉਹ ਕਿੰਨਾ ਵੀ ਗਿਆਨਵਾਨ ਕਿਉਂ ਨਾ ਹੋਵੇ?
5-ਅੱਜਕੱਲ੍ਹ,ਜੇ ਕਿਸੇ ਵਿਅਕਤੀ ਨੂੰ ਛੇਤੀ ਮਸ਼ਹੂਰ ਹੋਣ ਦੀ ਚਾਹੁਣਾ ਹੋਵੇ, ਤਾਂ ਕਿਸੇ ਰਿਸ਼ਵਤ ਖੋਰੀ ਜਾਂ ਧੋਖਾਧੜੀ ਦਾ ਚੱਕਰ ਚਲਾਵੇ। ਬੱਸ,ਬਿਨਾ ਖ਼ਰਚ ਕੀਤਿਆਂ,ਦਿਨ ਰਾਤ ਚਰਚਾ ‘ਚ ਰਹਿ ਕੇ ‘ਸੁਰਖ਼ੀਆਂ ਬਟੋਰੇਂਗਾ।
-0-
ਸੁਰਜੀਤ ਸਿੰਘ ਭੁੱਲਰ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੀਤਾਂ ਦਾ ਸ਼ੇਅਰ ਬਾਜ਼ਾਰ
Next articleਰੋਟਰੀ ਕਲੱਬ ਆਫ਼ ਲੁਧਿਆਣਾ ਮਿਡਟਾਊਨ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ “ਨਸ਼ਿਆਂ ਨੂੰ ਨਾਂਹ” ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ।