(ਸਮਾਜ ਵੀਕਲੀ) ਉੱਘੇ ਅੰਬੇਡਕਰੀ ਮਹਾਨ ਚਿੰਤਕ ਅੰਤਰਰਾਸ਼ਟਰੀ ਬੁੱਧੀਜੀਵੀ,ਨਿਧੜਕ ਲੀਡਰ ,ਅਤੇ ਭੀਮ ਪ੍ਰਤਿਕਾ ਅਖਬਾਰ ਦੇ ਮੁੱਖ ਸੰਪਾਦਕ ,ਲਾਹੌਰੀ ਰਾਮ ਬਾਲੀ ਜੀ ਦੇ 95 ਵੇਂ ਜਨਮ ਦਿਵਸ (20ਜੁਲਾਈ2025) ਨੂੰ ਸਮਰਪਿਤ ਮੇਰੇ ਵੱਲੋਂ ਲਿਖਿਆ ਗੀਤ “ਕੌਮੀ ਯੋਧਾ” ਜਿਸ ਨੂੰ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਪੰਜਾਬ ਦੇ ਪ੍ਰਸਿੱਧ ਫ਼ਨ ਕਾਰ ਸੰਨੀ ਸਲੀਮ ਨੇ ਗਾਇਆ ਹੈ ਇਸ ਗੀਤ ਨੂੰ ਮੇਰੇ ਛੋਟੇ ਭਾਈ ਡਾ. ਮਹਿੰਦਰ ਸੰਧੂ ਨੇ ਕੰਪੋਜ਼ ਕੀਤਾ ਇਸ ਦਾ ਸੰਗੀਤ ਕੈਂਡੀ ਬੀਟਸ (ਰੋਹਿਤ) ਨੇ ਬੜੀ ਲਗਨ ਨਾਲ ਤਿਆਰ ਕੀਤਾ ਅਤੇ ਇਸ ਦੀ ਵੀਡੀਓਗ੍ਰਾਫੀ ਜੇ.ਪੀ ਮੈਹਿਮੀ ਨੇ ਕੀਤੀ ਹੈ। ਸਾਥੀਓ ! ਬਾਲੀ ਸਾਹਿਬ ਸਾਡੇ ਸਮਾਜ ਦੇ ਉਹ ਆਗੂ ਸਨ । ਜਿਨਾਂ ਨੂੰ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਸੰਪਰਕ ਵਿੱਚ ਰਹਿ ਕੇ ਬਹੁਤ ਕੁਝ ਸਿੱਖਣ ਦਾ ਮਾਣ ਹਾਸਲ ਹੈ ਉਹਨਾਂ ਨੇ ਅੰਬੇਡਕਰ ਮਿਸ਼ਨ ਨਾਲ ਸੰਬੰਧਿਤ 100 ਤੋਂ ਵੱਧ ਕਿਤਾਬਾਂ ਲਿਖੀਆਂ ਉਹ ਭਾਰਤ ਦੇ ਪਹਿਲੇ ਐਸੇ ਦਲਿਤ ਲੇਖਕ ਸਨ ਜਿਨਾਂ ਦੀਆਂ ਕਿਤਾਬਾਂ ‘ਤੇ ਸਰਕਾਰਾਂ ਵੱਲੋਂ ਸੱਚ ਲਿਖਣ ਕਰਕੇ ਪਾਬੰਦੀ ਲਾਈ ਗਈ, ਦੱਬੇ ਕੁਚਲੇ ਸਮਾਜ ਨੂੰ ਜਾਗ੍ਰਿਤ ਕਰਨ ਬਦਲੇ ਦਰਜਨਾ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਇਨੀਆਂ ਮੁਸ਼ਕਲਾਂ,ਔਕੜਾਂ,ਦੁਸ਼ਵਾਰੀਆਂ, ਗੱਦਾਰੀਆਂ ਦੇ ਬਾਵਜੂਦ ਉਹ ਕਦੇ ਵੀ ਆਪਣੇ ਮਿਸ਼ਨ ਤੋਂ ਭਟਕੇ ਨਹੀਂ ਏਸੇ ਕਰਕੇ ਅੱਜ ਉਹਨਾਂ ਦਾ ਨਾਮ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਅਖਵਾਉਦਾ ਹੈ ਤਾਂ ਹੀ ਅੱਜ ਅੰਬੇਡਕਰ ਮਿਸ਼ਨ ਵਿੱਚ ਕੰਮ ਕਰਦੇ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਉਹਨਾਂ ਦਾ ਨਾਮ ਪ੍ਰੇਰਨਾ ਦਾ ਸਬੱਬ ਬਣ ਚੁੱਕਾ ਹੈ, ਇਸ ਲਈ ਮੈਨੂੰ ਇਸ ਗਲ ਦਾ ਮਾਣ ਹੈ ਕਿ ਮੈਂ ਇਸ ਪੱਧਰ ਦੀ ਮਹਾਨ ਸ਼ਖ਼ਸੀਅਤ ਦੇ ਜੀਵਨ ਅਤੇ ਸੰਘਰਸ਼ ਨੂੰ ਬਿਆਨ ਕਰਦਾ ਗੀਤ ਲਿਖ ਪਾਇਆ ਹਾਂ।
ਇਹ ਗੀਤ 20 ਜੁਲਾਈ 2025 ਨੂੰ ਅੰਬੇਡਕਰ ਭਵਨ ਜੰਲਧਰ ਵਿਖੇ ਰਿਲੀਜ਼ ਕੀਤਾ ਜਾਵੇਗਾ।
ਗੀਤ “ਕੌਮੀ ਯੋਧਾ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


