ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਡਾਕਟਰ ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ,ਜਲੰਧਰ ਦਾ 35ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸ਼ੁੱਭ ਦਿਨ ‘ਤੇ ਬਾਬਾ ਸਾਹਿਬ ਜੀ ਨੂੰ ਫੁੱਲਾਂ ਦੇ ਹਾਰ ਭੇਂਟ ਕਰਦੇ ਹੋਏ ਐਡਵੋਕੇਟ ਹਰਭਜਨ ਸਾਂਪਲਾ, ਸਕੂਲ ਦੇ ਪ੍ਰਿੰਸੀਪਲ ਤੇ ਹੋਰ ਬੁੱਧੀਜੀਵੀ।ਇਸ ਮੌਕੇ ‘ਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਨਾਂ ‘ਤੇ ਚੱਲ ਰਿਹਾ ਸਕੂਲ 16 ਜੁਲਾਈ 1991 ਨੂੰ, ਬਾਬਾ ਸਾਹਿਬ ਜੀ ਦੇ ਸ਼ਤਾਬਦੀ ਵਰ੍ਹੇ ਵਿੱਚ ਖੋਲ੍ਹਿਆ ਗਿਆ ਸੀ। ਜਿਸ ਦਾ ਉਦਘਾਟਨ ਉੱਘੇ ਅੰਬੇਡਕਰੀ ਆਗੂ ਡਾ. ਜੀ.ਸੀ. ਕੌਲ ਵੱਲੋਂ ਕੀਤਾ ਗਿਆ ਸੀ। ਉਹਨਾਂ ਬਾਬਾ ਸਾਹਿਬ ਵੱਲੋਂ ਖੋਜ ਭਰਪੂਰ ਕਿਤਾਬ “ਪ੍ਰੋਬਲਮ ਆਫ ਰੂਪੀਸ” ਦੇ 100 ਸਾਲ ਪੂਰੇ ਹੋਣ ਦੀ ਵੀ ਚਰਚਾ ਕੀਤੀ ਗਈ, ਜਿਸ ਦੇ ਆਧਾਰ ‘ਤੇ ਭਾਰਤ ਸਰਕਾਰ ਨੇ “ਰਿਜਰਵ ਬੈਂਕ ਆਫ ਇੰਡੀਆ” ਨੂੰ ਹੋਂਦ ਵਿਚ ਲਿਆਂਦਾ। ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ‘ਤੇ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਟੌਫੀਆਂ, ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ , ਕਿਤਾਬਾਂ ਅਤੇ ਹੋਰ ਸਮੱਗਰੀ ਫਰੀ ਵੰਡੀ ਗਈ। ਸਕੂਲ ਦੇ ਸਟਾਫ ਨੂੰ ਵੀ ਰਿਫੈਸ਼ਮੈਂਟ ਦਿੱਤੀ ਗਈ। ਵਿਦਿਆਰਥੀ ਤੇ ਸਟਾਫ ਬਹੁਤ ਖੁਸ਼ ਸਨ। ਕਿਉਂਕਿ ਹਰ ਸਾਲ ਬੋਰਡ ਦੀਆਂ ਕਲਾਸਾਂ ਦਾ ਨਤੀਜਾ 100% ਆਉਂਦਾ ਹੈ । ਅੱਜ ਦੇ ਇਸ ਮੌਕੇ ‘ਤੇ ਫੋਨ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਪ੍ਰਿੰਸੀਪਲ ਜੀ ਨੂੰ ਵਧਾਈਆਂ ਦੇ ਸੰਦੇਸ਼ ਆ ਰਹੇ ਹਨ। ਪ੍ਰਿੰਸੀਪਲ ਜੀ ਨੇ ਦੇਸ਼ ਵਿਦੇਸ਼ ਤੋਂ ਸਾਰੇ ਬੁੱਧੀਜੀਵੀ ਤੇ ਮਿਸ਼ਨਰੀ ਸਾਥੀਆਂ ਦਾ ਸਕੂਲ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦੇਣ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਵਾਇਸ ਪ੍ਰਿੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਨੇ ਵੀ ਇਸ ਮੌਕੇ ‘ਤੇ ਸਭ ਨੂੰ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



