ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵਿਖੇ ਬੁੱਧ ਪੂਰਨਿਮਾ ਧੂਮ-ਧਾਮ ਨਾਲ ਮਨਾਈ।
(ਸਮਾਜ ਵੀਕਲੀ)-
ਜਲੰਧਰ, 23 ਮਈ (ਜੱਸਲ) – ਛਾਉਣੀ ਕੈਂਟ ਨਾਲ ਲੱਗਦੇ ਸੋਫੀ ਪਿੰਡ ਬੁੱਧ ਵਿਹਾਰ ਵਿਖੇ ‘ਬੁੱਧ ਪੂਰਨਿਮਾ ‘ ਬਹੁਤ ਧੂਮ -ਧਾਮ ਅਤੇ ਸ਼ਰਧਾ ਭਾਵਨਾ ਨਾਲ ਬੁੱਧ ਵਿਹਾਰ ਟਰੱਸਟ (ਰਜਿ.) ਸੋਫੀ ਪਿੰਡ ਵਲੋਂ ਮਨਾਈ ਗਈ। ਇਸ ਮੌਕੇ ‘ਤੇ ਭੰਤੇ ਚੰਦਰ ਕੀਰਤੀ ਜੀ ਨੇ ਬੁੱਧ ਵੰਦਨਾ, ਤ੍ਹੀਸ਼ਰਨ ਅਤੇ ਪੰਚਸ਼ੀਲ ਦੇ ਪਾਠ ਕੀਤੇ ਗਏ। ਭੱਤੇ ਜੀ ਨੇ ਪ੍ਰਵਚਨ ਕਰਦਿਆ ਕਿਹਾ ਕਿ ਤਥਾਗਤ ਬੁੱਧ ਨੇ
2600 ਸਾਲ ਪਹਿਲਾਂ ਲੂੰਬਨੀ ‘ਚ ਜਨਮ ਲਿਆ।ਇਸੇ ਦਿਨ ਗਿਆਨ ਪ੍ਰਾਪਤ ਕੀਤਾ ਅਤੇ ਇਸੇ ਦਿਨ ਪ੍ਰੀਨਿਰਵਾਣ ਹੋਇਆ।ਜਿਸ ਨੂੰ ‘ਬੁੱਧ ਪੂਰਨਿਮਾ ‘ਮਹਾਂਉਤਸਵ ਵਜੋਂ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਅੇਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਕਿਹਾ ਕਿ ਤਥਾਗਤ ਬੁੱਧ ਨੇ ਅਜਾਦੀ, ਬਰਾਬਰੀ ਅਤੇ ਭਾਈਚਾਰਾ ਸਥਾਪਿਤ ਕਰਨ ਦਾ ਸ਼ੰਦੇਸ਼ ਦਿੱਤਾ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਬੁੱਧ ਨੇ ਦੁੱਖਾਂ ਤੋਂ ਬਾਹਰ ਆਉਣ ਦਾ ਰਸਤਾ ਦੱਸਿਆ। ਸ਼੍ਰੀਮਤੀ ਸਤਨਾਮ ਕੌਰ, ਬਸਪਾ ਮਹਿਲਾ ਵਿੰਗ, ਜਲੰਧਰ ਪ੍ਰਧਾਨ ਨੇ ਕਿਹਾ ਕਿ ਤਥਾਗਤ ਬੁੱਧ ਨੇ ਸਭ ਤੋਂ ਪਹਿਲਾਂ ਔਰਤਾਂ ਨੂੰ ਭਿਖਸ਼ੂਣੀ ਸੰਘ ਵਿੱਚ ਸ਼ਾਮਿਲ ਕੀਤਾ ਅਤੇ ਬਰਾਬਰੀ ਦਾ ਅਧਿਕਾਰ ਦਿੱਤਾ।
ਇਸ ਮੌਕੇ ‘ਤੇ ਕੇਂਦਰੀ ਵਿਦਿਆਲਾ ਜਲੰਧਰ ਛਾਉਣੀ ਦੇ ਬੱਚਿਆਂ ਸੋਫੀਆ ਸਾਂਪਲਾ, ਜੈਸਮੀਨ, ਅਮਨਦੀਪ ਕੌਰ, ਤਾਨੀਆ, ਅਰਸ਼ਦੀਪ, ਸਿਧਾਰਥ, ਵਰੁਣ, ਨਿਸ਼ਾਂਤ ਨੇ ਬੁੱਧ ਦੀ ਜੀਵਨੀ ‘ਤੇ ਗੀਤ ਗਾਏ ਅਤੇ ਵਿਚਾਰ ਪੇਸ਼ ਕੀਤੇ ।ਬੱਚਿਆਂ ਨੂੰ ਇਨਾਮ ਵੰਡੇ ਗਏ।ਖੀਰ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਚੱਲਿਆ। ਸੈਂਕੜੇ ਲੋਕਾਂ ਨੇ ਇਸ ਧਾਰਮਿਕ ਸਮਾਗਮ ਦਾ ਲਾਭ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਮੈਡਮ ਕਾਂਤਾ ਕੁਮਾਰੀ, ਮਨਜੀਤ ਕੌਰ, ਰਾਜਵਿੰਦਰ ਕੌਰ, ਕੋਮਲ, ਸ੍ਰੀਮਤੀ ਪਰਵੀਨ, ਪਾਲੋ, ਗੁਰਪ੍ਰੀਤ, ਸਤਨਾਮ ਕੌਰ, ਅਮਨਦੀਪ, ਸ੍ਰੀਮਤੀ ਸ਼ਿੰਦੇ, ਤਾਨੀਆ, ਤਮੰਨਾ, ਤਾਜ, ਨੇਹਾ, ਸਕੁੰਤਲਾ, ਸ੍ਹਰੀ ਬਨਾਰਸੀ ਦਾਸ ਨੰਗਲ ਕਰਾਰ ਖਾਂ, ਪਵਨ ਕੁਮਾਰ ਸਾਂਪਲਾ, ਪਰਮਜੀਤ, ਸਿਮਰ, ਸਰਬਜੀਤ ਬਿੱਟੂ, ਜਸਵੰਤ ਰਾਏ ਸਾਂਪਲਾ, ਡਾ ਜਸਵੰਤ, ਡਾ ਗੁਰਪਾਲ ਚੌਹਾਨ, ਡਾ ਅਵਿਨਾਸ਼ ਚੰਦਰ, ਜੋਗਿੰਦਰ ਪਾਲ ਸਾਂਪਲਾ, ਸ਼ਤੀਸ਼ ਕੁਮਾਰ ਦੀਨਪੁਰ, ਗੁਰਮੀਤ ਸਾਂਪਲਾ, ਸ੍ਰੀਮਤੀ ਕੁਮਾਰੀ, ਗੁਰਪਾਲ ਸਾਂਪਲਾ, ਗੌਤਮ ਸਾਂਪਲਾ, ਨਰੇਸ਼ ਸਾਂਪਲਾ, ਵਰੁਣ ਸਾਂਪਲਾ, ਰੂਪ ਲਾਲ ਨੰਬਰਦਾਰ ਪ੍ਰਧਾਨ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ, ਰੱਜਤ, ਅੇਡਵੋਕੇਟ ਹਰਭਜਨ ਸਾਂਪਲਾ, ਚਮਨ ਸਾਂਪਲਾ ਰਿਟਾਇਰਡ ਲੈਕਚਰਾਰ, ਮਾਸਟਰ ਰਾਮ ਲਾਲ, ਪਰਸ ਰਾਮ ਸਾਂਪਲਾ, ਲੈਂਬਰ ਰਾਮ ਬੰਗੜ, ਮਨਜੀਤ ਸਿੰਘ ਦੀਪ ਨਗਰ, ਮਾਸਟਰ ਹਰਜਿੰਦਰ ਪਾਲ ਕੋਟ ਕਲਾਂ, ਲਾਲ ਚੰਦ ਸਾਂਪਲਾ ਆਦਿ ਸ਼ਾਮਿਲ ਸਨ।
ਵਿਦੇਸ਼ਾਂ ਤੋਂ ਆਏ ਸ਼ੰਦੇਸ਼ਾਂ ‘ਚ–ਸੋਢੀ ਬੋਧੀ ਅਮਰੀਕਾ, ਸੋਹਣ ਲਾਲ ਸਾਂਪਲਾ ਜਰਮਨੀ, ਕਸ਼ਮੀਰ ਸਾਂਪਲਾ ਇੰਗਲੈਂਡ, ਰਾਹੁਲ ਸਾਂਪਲਾ ਅਸਟ੍ਰੇਲੀਆ, ਪ੍ਰੀਤੀ ਨਿਊਜ਼ੀਲੈਂਡ, ਪ੍ਰਿਅੰਕਾ ਕਨੇਡਾ, ਪੂਨਮ ਇੰਗਲੈਂਡ ਆਦਿ ਸ਼ਾਮਿਲ ਹਨ। ਅੰਤ ਵਿਚ ਰੂਪ ਲਾਲ ਨੰਬਰਦਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।




