ਜਨਮ ਦਿੰਨ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਮਨਾਇਆ

 

ਲੈਸਟਰਸ਼ਾਇਰ (ਸਮਾਜ ਵੀਕਲੀ)- ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਦੇ ਦੋਹਤੇ ਡਿਲਨ ਸਿੰਘ ਬੈਂਸ ਦਾ ੭ਵਾਂ ਜਨਮ ਦਿੰਨ ਜੁਗੋ ਜੁਗੋ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਰਧਾ ਭਾਵਨਾ ਨਾਲ ਲੈਸਟਰਸ਼ਾਇਰ ਦੇ ਗੁਰਦਵਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ੨੩ ਅਗਸਤ ਨੂੰ ਮਨਾਇਆ ਗਿਆ। ਸਵੇਰੇ ੯.੩੦ ਵਜੇ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਰੰਭ ਹੋਏ।

੧੧ ਵਜੇ ਗੁਰਦਵਾਰਾ ਸਾਹਿਬ ਦੇ ਹਜੂਰੀ ਜੱਥੇ ਨੇ ਸਾਧ ਸੰਗਤ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ੧੨ ਵਜੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਸਮੂਹ ਸਾਧ ਸੰਗਤ ਜੀ ਦੀ ਚੜ੍ਹਦੀ ਕਲਾ ਅਤੇ ਕਾਕਾ ਡਿਲਨ ਦੀ ਲੰਮੀ ਆਯੂ, ਵਿਦਿਆ ‘ਚ ਤਰੱਕੀ ਅਤੇ ਤੰਦਰੁਸਤੀ ਦੀ ਅਰਦਾਸ ਕੀਤੀ ਗਈ। ਗੁਰਦਵਾਰਾ ਸਾਹਿਬ ਵਲੋਂ ਕਾਕਾ ਡਿਲਨ ਨੂੰ ਸਿਰੋਪਾ ਦੀ ਬਖਸ਼ਿਸ਼ ਕੀਤੀ ਗਈ।

ਇਸ ਤਰਾਂ ਗੁਰਦਵਾਰਾ ਸਾਹਿਬ ਵਿਖੇ ਜਨਮ ਦਿੰਨ ਮਨਾਉਣ ਨਾਲ ਸਾਨੂੰ ਆਪਣੇ ਸਾਕ ਸਬੰਧੀਆਂ ਦੀਆਂ ਦੁਆਵਾਂ ਤਾਂ ਮਿਲਦੀਆਂ ਹੀ ਹਨ ਬਲਕਿ ਜਿਨ੍ਹਾ ਸੰਗਤਾਂ ਦਾ ਸਾਡੇ ਨਾਲ ਕੁੱਝ ਸਿੱਧਾ ਸਬੰਧ ਨਹੀਂ ਵੀ ਹੈ ਫਿਰ ਵੀ ਉਹ ਸਾਡੀਆਂ ਖੁਸ਼ੀਆਂ ਵਿਚ ਸ਼ਾਮਲ ਹੋ ਕੇ ਵਧਾਈ ਪੇਸ਼ ਕਰਦੀਆਂ ਹਨ। ਇਹ ਦੁਨਿਆਵੀ ਮੇਲੇ, ਲੈਣ-ਦੇਣ ਦੇ ਸੰਬੰਧ ਵਾਹਿਗੁਰੂ ਜੀ ਦੀ ਇਜ਼ਾਜ਼ਤ ਨਾਲ ਹੀ ਤੈਹ ਹੁੰਦੇ ਹਨ।

ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਕਰੋਨਾ ਵਾਰਿਸ ਮਹਾਂਮਾਰੀ ਦੇ ਸਬੰਧ ਵਿਚ ਬਹੁੱਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਹਨ ਤਾਂ ਕਿ ਸੰਗਤਾਂ ਗੁਰਦਵਾਰਾ ਸਾਹਿਬ ਆ ਕੇ ਗੁਰੁ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ।

ਇਸ ਸਮੇ ਕਈ ਦਹਾਕਿਆਂ ਤੋਂ ਅਲੱਗ ਅਲੱਗ ਨਿਸ਼ਕਾਮ ਸੇਵਾ ਕਰ ਰਹੇ ਭਾਈ ਸੁਲੱਖਣ ਸਿੰਘ ਜੀ ਜੋ ਹਸਪਤਾਲਾਂ ਅਤੇ ਜੇਲਾਂ ਵਿੱਚ ਔਖੇ ਸਮੇ ਸਿੱਖਾਂ ਦੀ ਸਹਾਇਤਾ ਕਰਦੇ ਹਨ ਅਤੇ ਬੀ.ਬੀ.ਸੀ. ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ ਪੇਸ਼ਕਾਰਾ {੧੯੯੨-੨੦੧੨} ਗੁਰਪ੍ਰੀਤ ਕੌਰ ਨੇ ਵੀ ਗੁਰਬਾਣੀ ਦਾ ਪਾਠ ਸੁਣ ਕੇ ਆਪਣੇ ਜੀਵਨ ਦੀਆਂ ਕੁੱਝ ਘੜੀਆਂ ਸਫਲ ਕੀਤੀਆਂ ।

ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਜੀ ਨੇ ਸਟੇਜ ਦੀ ਸੇਵਾ ਕੀਤੀ। ਉਨ੍ਹੀ ਵਿਰਕ ਪ੍ਰਵਾਰ ਅਤੇ ਬੈਂਸ ਪ੍ਰਵਾਰ ਨੁੰ ਕਾਕਾ ਡਿਲਨ ਦੇ ਜਨਮ ਦਿੰਨ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਤਰਲੋਚਨ ਸਿੰਘ ਵਿਰਕ ਲੰਮੇ ਸਮੇ ਤੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ ਅਤੇ ਇਹਨਾ ਤੇ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ ਜੋ ਕਿ ਇਹਨਾ ਨੇ ਕੁੱਝ ਹਫਤੇ ਪਹਿਲਾਂ ਖ਼ੰਡੇ ਬਾਟੇ ਦਾ ਅੰਮ੍ਰਿਤ ਸ਼ੱਕ ਲਿਆ ਹੈ ਜਿਸਦੀ ਸਾਨੂੰ ਬਹੁੱਤ ਖੁਸ਼ੀ ਹੈ।

Previous articleBerlin bans protests against Covid-19 curbs
Next articleCrime in England, Wales decline amid pandemic lockdown