ਕੁਝ ਕੁੜੀਆਂ

(ਸਮਾਜ ਵੀਕਲੀ)

ਕੁਝ
ਕੁੜੀਆਂ !
ਸੋਹਲ ਹੁੰਦੀਆਂ ਨੇ,
ਬਿਲਕੁੱਲ ਸੋਹਲ
ਕੱਚ ਵਰਗੀਆਂ,
ਰੂੰ ਵਰਗੀਆਂ
ਪਰ
ਚਾਰ ਦੀਵਾਰੀ ਅੰਦਰ ਬੈਠੇ
ਲੋਹੇ ਵਰਗੇ ਜੀਅ
ਏਨਾ ਕੁੜੀਆਂ ਨੂੰ
ਬਣਾਉਂਦੇ ਨੇ
ਪੱਥਰ !
ਕੁਝ ਕੁੜੀਆਂ
ਏਨਾ ਪੱਥਰਾਂ ਸਹਾਰੇ
ਲਾ ਆਉਂਦੀਆਂ ਨੇ
ਉਡਾਰੀਆਂ
ਅੰਬਰ ਦੀ ਹਿੱਕ ਉੱਤੇ
ਤੇ ਕੁਝ
ਕੁਝ ਕੁੜੀਆਂ
ਪੁੱਟਦੀਆਂ ਨੇ ਟੋਏ
ਕਿ ਪੱਥਰਾਂ ਤੋਂ ਮਿਨਾਰ ਖੜ੍ਹੇ ਹੋ ਸਕਣ ।
ਪਰ ਫੇਰ ਵੀ
ਕੁੜੀਆਂ,
ਸੱਚੀ ਸੋਹਲ ਹੁੰਦੀਆਂ ਨੇ
ਬਿਲਕੁੱਲ ਸੋਹਲ
ਕੱਚ ਵਰਗੀਆਂ ,
ਰੂੰ ਵਰਗੀਆਂ।
ਏਨਾ ਦੇ ਹਾਸੇ,
ਹਾਸੇ ਕਿਸੇ ਖੁੱਲ੍ਹੀ ਕਿਤਾਬ
ਵਰਗੇ ਨਹੀ ਹੁੰਦੇ
ਜੋ ਹਰ ਸੁਨਿਹਰੀ ਅੱਖ
ਏਨਾ ਨੂੰ ਪੜ੍ਹ ਸਕੇ
ਪਰ
ਏਨਾ ਸੁਪਨ ਵਾਰੀਆਂ
ਕੁੜੀਆਂ ਨੂੰ
ਪੜ੍ਹਨ ਲਈ
ਬਣਨਾ ਪੈਂਦੇ ਸੋਹਲ,
ਕੱਚ ਵਰਗਾ ,
ਰੂੰ ਵਰਗਾ ।

ਸਿਮਰਨਜੀਤ ਕੌਰ ਸਿਮਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਸਾਂ
Next articleਦੋਸਤੀ ਦੇ ਨਾਮ