ਦੋਸਤੀ ਦੇ ਨਾਮ

(ਸਮਾਜ ਵੀਕਲੀ)

ਇੱਕ ਦੋਸਤ ਖੁਦਾ ਦੇ ਨਾਂ ਵਰਗਾ,
ਇੱਕ ਦੋਸਤ ਸੰਘਣੀ ਛਾਂ ਵਰਗਾ।

ਇਕ ਦੋਸਤ ਪੋਹ ਦੀ ਧੁੱਪ ਵਰਗਾ,
ਇੱਕ ਦੋਸਤ ਬੋਲਦੀ ਚੁੱਪ ਵਰਗਾ।

ਇਹ ਦੋਸਤ ਹਨੇਰ ਚ ਲੋਅ ਵਰਗਾ,
ਇੱਕ ਦੋਸਤ ਰੂਹਾਨੀ ਛੋਹ ਵਰਗਾ।

ਇੱਕ ਦੋਸਤ ਮੰਜ਼ਿਲ ਦੇ ਰਾਹ ਵਰਗਾ,
ਇੱਕ ਦੋਸਤ ਨੇਕ ਸਲਾਹ ਵਰਗਾ।

ਇੱਕ ਦੋਸਤ ਨਿਆਣੀ ਰੁੱਸ ਵਰਗਾ,
ਇੱਕ ਦੋਸਤ ਸਿਆਣੀ ਜੁੱਸ ਵਰਗਾ।

ਇੱਕ ਦੋਸਤ ਸ਼ੀਸ਼ੇ ਦੇ ਅਕਸ ਵਰਗਾ,
ਇੱਕ ਦੋਸਤ ਨੇੜੇ ਦੇ ਸਖ਼ਸ਼ ਵਰਗਾ।

ਇੱਕ ਦੋਸਤ ਰੂਹ ਦੇ ਲਿਬਾਸ ਵਰਗਾ,
ਇੱਕ ਦੋਸਤ ਪੱਕੇ ਧਰਵਾਸ ਵਰਗਾ।

ਇੱਕ ਦੋਸਤ ਆਪਣੇ ਵਿਕਲਪ ਵਰਗਾ,
ਇੱਕ ਦੋਸਤ ਦ੍ਰਿੜ ਸੰਕਲਪ ਵਰਗਾ।

ਇੱਕ ਦੋਸਤ ਬੁੱਲ੍ਹਾਂ ਤੇ ਦੁਆ ਵਰਗਾ ,
ਇਕ ਦੋਸਤ ਖੁਦਾ ਦੀ ਰਜ਼ਾ ਵਰਗਾ।

ਇੱਕ ਦੋਸਤ ਹੀਰੇ ਕੋਹੇਨੂਰ ਵਰਗਾ,
ਇੱਕ ਦੋਸਤ ਅਮਿੱਟ ਸਰੂਰ ਵਰਗਾ।

ਇੱਕ ਦੋਸਤ ਰੰਗਾਂ ਦੇ ਲਲਾਰੀ ਵਰਗਾ,
ਇੱੱਕ ਦੋਸਤ ਢੰਗਾਂ ਦੇ ਗਰਾਰੀ ਵਰਗਾ।

ਇੱਕ ਦੋਸਤ ਮੁਹੱਬਤੀ ਯਾਰ ਵਰਗਾ,
ਇੱਮ ਦੋਸਤ ਤੇਜ਼ ਤਲਵਾਰ ਵਰਗਾ।

ਇੱਕ ਦੋਸਤ ਖਿੜੇ ਸੂਹੇ ਗੁਲਾਬ ਵਰਗਾ,
ਇੱਕ ਦੋਸਤ ਮੇਰੇ ਹਰ ਜਵਾਬ ਵਰਗਾ।

ਇੱਕ ਦੋਸਤ ਰੂਹ ਦੇ ਹਾਣੀ ਵਰਗਾ,
ਇਕ ਦੋਸਤ ਦਿਲ ਦੀ ਰਾਣੀ ਵਰਗਾ।

ਇੱਕ ਦੋਸਤ ਕੁਦਰਤ ਦੀ ਸੋਗਾਤ ਵਰਗਾ,
ਇੱਕ ਦੋਸਤ ਖੁਦ ਨਾਲ ਮੁਲਾਕਾਤ ਵਰਗਾ।

ਇੱਕ ਦੋਸਤ ਮੇਰੇ ਲਫ਼ਜ਼ਾਂ ਦੀ ਲੈਅ ਵਰਗਾ,
ਇੱਕ ਦੋਸਤ ਨਾਯਾਬ ਕੀਮਤੀ ਸ਼ੈਅ ਵਰਗਾ।

ਇੱਕ ਦੋਸਤ ਮੇਰੀ ਪਿਆਰੀ ਨਜ਼ਮ ਵਰਗਾ,
ਇੱਕ ਦੋਸਤ ਮੇਰੀ ਖਿਆਲੀ ਬਜ਼ਮ ਵਰਗਾ।

ਇੱਕ ਦੋਸਤ ਲਾਲਪੁਰੀ ਦੇ ਕਵੀ ਵਰਗਾ,
ਇੱਕ ਦੋਸਤ ਰਵਿੰਦਰ ਰਵੀ ਵਰਗਾ।

ਰਵਿੰਦਰ ਸਿੰਘ ਲਾਲਪੁਰੀ
ਸੰਪਰਕ-9463452261

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਝ ਕੁੜੀਆਂ
Next articleਸਮਾਂ ਗਵਾਹ ਹੈ