*ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਮਨੀਸ਼ਾ ਅੱਪਰਾ ਨੇ ਕੀਤਾ ਉਪਰਾਲਾ*
ਜਲੰਧਰ, ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)- ਅੱਜ ਸਿਵਲ ਹਸਪਤਾਲ ਅੱਪਰਾ ਵਿਖੇ ਆ ਰਹੀਆ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਮੌਕੇ ਤੇ ਹੀ ਹਲ ਕਰਵਾਇਆ ਗਿਆ, ਆਮ ਆਦਮੀ ਪਾਰਟੀ ਦੀ ਆਪ ਆਗੂ ਮਨੀਸ਼ਾ ਅੱਪਰਾ ਨੇ ਦੱਸਿਆ ਕੀ ਸਿਵਲ ਹਸਪਤਾਲ ਦੇ ਐਸ ਐਮ ੳ ਡਾ. ਭੁਪਿੰਦਰ ਕੌਰ ਜੀ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕੀ ਹਸਪਤਾਲ ਅੰਦਰ ਆਮ ਲੋਕਾਂ ਨੂੰ ਪੂਰੀਆ ਦਵਾਈਆਂ ਵੀ ਨਹੀਂ ਮਿਲਦੀਆਂ ਸਨ ਅਤੇ ਹਸਪਤਾਲ ਅੰਦਰ ਮਰੀਜਾਂ ਦੇ ਟੈਸਟ ਵੀ ਨਹੀਂ ਹੁੰਦੇ ਸਨ ਅਤੇ ਡਾ ਸਾਹਿਬਾਨ ਮਰੀਜਾਂ ਨਾਲ ਚੰਗੀ ਤਰ੍ਹਾਂ ਗਲਬਾਤ ਵੀ ਨਹੀਂ ਕਰ ਦੇ ਸਨ ਇਹ ਸਾਰੀਆ ਮੁਸਕਲਾ ਦਾ ਹੱਲ ਸਤਿਕਾਰ ਯੋਗ ਐਸ ਐਮ ੳ ਡਾ ਭੁਪਿੰਦਰ ਕੌਰ ਜੀ ਨੇ ਮੌਕੇ ਤੇ ਹੀ ਹੱਲ ਕਰ ਦਿੱਤਾ ਗਿਆ ਅਤੇ ਮਨੀਸ਼ਾ ਅੱਪਰਾ ਨੇ ਸਿਵਲ ਸਰਜਨ ਡਾ ਰਮਨ ਸਰਮਾ ਨਾਲ ਫੋਨ ਤੇ ਗੱਲ ਕੀਤੀ ਅਤੇ ਡਾ ਭੁਪਿੰਦਰ ਕੌਰ ਜੀ ਨੇ ਭਰੋਸਾ ਦਿੱਤਾ ਕਿ ਹਸਪਤਾਲ ਅੰਦਰ ਰਾਤ ਦੀ ਡਾਕਟਰਾ ਦੀ ਡਿਊਟੀ ਜਲਦ ਸ਼ੁਰੂ ਕਰਵਾ ਦਿੱਤੀ ਜਾਵੇ ਗੀ ਇਸ ਮੌਕੇ ਮਨੀਸ਼ਾ ਅੱਪਰਾ, ਨਿਲਮ ਰਾਣੀ, ਤ੍ਰਿਪਤਾ ਰਾਣੀ, ਕਲਵਿੰਦਰ ਕੌਰ, ਨਮਨਜੋਤ ,ਡਾ ਹਨੀਸਾ,ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly