ਨਿਰੰਕਾਰੀ ਸਤਸੰਗ ਭਵਨ ਡੇਰਾਬੱਸੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ:

ਡੇਰਾਬੱਸੀ 9 ਜੁਲਾਈ 2023, ( ਸੰਜੀਵ ਸਿੰਘ ਸੈਣੀ, ਮੋਹਾਲੀ): ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਵਿੱਤਰ ਅਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦਾ ਸਮਾਜਿਕ ਵਿਭਾਗ) ਵੱਲੋਂ ਬ੍ਰਾਂਚ ਡੇਰਾਬੱਸੀ ਵਿਖੇ ਇਸ ਬ੍ਰਾਂਚ ਦਾ 19ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ 104 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸ਼੍ਰੀ ਰਾਜੇਸ਼ ਗੋੜ ਜੀ, ਖੇਤਰੀ ਸੰਚਾਲਕ ਚੰਡੀਗੜ੍ਹ ਦੁਆਰਾ ਕੀਤਾ ਗਿਆ।
ਇਸ ਮੌਕੇ ਗੁਰਚਰਨ ਕੌਰ ਸੰਯੋਜਕ ਨੇ ਖੂਨਦਾਨੀਆਂ ਨੂੰ ਇਸ ਕੈਂਪ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਲੋਕ ਭਲਾਈ ਲਈ ਕੀਤੀ ਸੱਚੀ ਸੇਵਾ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਹੈ ਕਿ ਸੇਵਾ ਨੂੰ ਸੇਵਾ ਦੇ ਰੂਪ ‘ਚ ਲੈਣਾ ਹੈ ਅਤੇ ਬਹੁਤ ਜਾਗਰੂਕਤਾ ਅਤੇ ਨਿਮਰਤਾ ਨਾਲ ਦਿਲ ਤੋਂ ਸੇਵਾ ਕਰਨੀ ਹੈ। ਜੇਕਰ ਖੂਨਦਾਨ ਸਮਰਪਿਤ ਭਾਵਨਾ ਨਾਲ ਕੀਤਾ ਜਾਵੇ ਤਾਂ ਪ੍ਰਵਾਨ ਹੈ। ਸਤਿਗੁਰੂ ਦਾ ਇਹ ਸੰਦੇਸ਼ ਹੈ ਕਿ ਅਸੀਂ ਹਮੇਸ਼ਾ ਮਨੁੱਖੀ ਏਕਤਾ ਦਾ ਸਬੂਤ ਬਣੀਏ, ਕਦੇ ਵੀ ਦਿਲਾਂ ਵਿੱਚ ਨਫਰਤ ਦੀਆਂ ਦੀਵਾਰਾਂ ਨਾ ਆਉਣ।
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ-ਸਮੇਂ ‘ਤੇ ਵਿਸ਼ਵ ਭਰ ਵਿੱਚ ਲੋਕ ਹਿੱਤਾਂ ਦੀ ਬਿਹਤਰੀ ਲਈ ਕਈ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਮਾਜ ਦਾ ਸਮੁੱਚਾ ਵਿਕਾਸ ਹੋ ਸਕੇ, ਜਿਸ ਵਿੱਚ ਮੁੱਖ ਤੌਰ ‘ਤੇ ਸਫ਼ਾਈ ਅਭਿਆਨ, ਰੁੱਖ ਲਗਾਉਣਾ, ਮੁਫ਼ਤ ਮੈਡੀਕਲ ਸਲਾਹ ਕੇਂਦਰ, ਮੁਫ਼ਤ ਅੱਖਾਂ ਦੇ ਕੈਂਪ, ਕੁਦਰਤੀ ਆਫ਼ਤਾਂ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ ਅਤੇ ਮਹਿਲਾ ਸਸ਼ਕਤੀਕਰਨ ਤੇ ਬਾਲ ਵਿਕਾਸ ਲਈ ਕਈ ਭਲਾਈ ਸਕੀਮਾਂ ਵੀ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਗੁਰਚਰਨ ਕੋਰ ਦੁਆਰਾ ਖੂਨਦਾਨ ਕੈਂਪ ਵਿੱਚ ਹਾਜ਼ਰ ਸਾਰੇ ਪਤਵੰਤਿਆਂ ਦੇ ਨਾਲ-ਨਾਲ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਅਤੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਬਾਬਾ ਹਰਦੇਵ ਸਿੰਘ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ ‘ਲਹੂ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ’। ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਇਸ ਸੰਦੇਸ਼ ਨੂੰ ਪੂਰਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਦਿਨ ਰਾਤ ਤਤਪਰ ਰਹਿੰਦੇ ਹਨ ਅਤੇ ਵਰਤਮਾਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਨਿਰਦੇਸ਼ਾਂ ਅਨੁਸਾਰ ਇਸ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮੌਕੇ  ਸੁਭਾਸ਼ ਚੋਪੜਾ, ਸੰਜੀਵ ਸਿੰਘ ਸੈਣੀ (ਸਾਹਿਤਕਾਰ),ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਸੁਖਦੀਪ ਸਿੰਘ ਰਾਜਾ, ਪਰਦੀਪ ਹਰੀਪੁਰ, ਜਸਬੀਰ ਹਰੀਪੁਰ, ਦਰਸ਼ਨ ਲਾਲ ਸੰਚਾਲਕ, ਰਵਿੰਦਰ ਵੈਸ਼ਨਵ, ਨਿਰਮਲ  ਸਿੰਘ,ਸੁਧੀਰ ਮਿੱਡਾ , ਨਿਰਮਲ ਸਿੰਘ, ਆਦਿ ਮੌਜੂਦ ਰਹੇ।
ਖੂਨ ਇਕੱਠਾ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਸੈਕਟਰ 16 ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ ਦੀ 14 ਮੈਂਬਰੀ ਟੀਮ ਡਾਕਟਰ ਮੌਜੂਦ ਰਹੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਜ਼ ਮੀਂਹ ਦੇ ਅੰਨ੍ਹੇ ਵਹਾਅ ਮੂਹਰੇ ਹਾਰੀ ‘ਭਲੂਰ-ਕੋਟਸੁਖੀਆ’ ਸੜਕ
Next articleTwo held in Hyderabad for illegal sale of lethal arms