HOME ਸਮਾਜ ਸੇਵੀ ਬਲਾਕੀਪੁਰ ਨੇ ਜਨਮ ਦਿਨ ਮੌਕੇ ਪੌਦੇ ਲਾਏ ਪਤਵੰਤਿਆਂ ਵਲੋਂ ਰੁੱਖਾਂ...

ਸਮਾਜ ਸੇਵੀ ਬਲਾਕੀਪੁਰ ਨੇ ਜਨਮ ਦਿਨ ਮੌਕੇ ਪੌਦੇ ਲਾਏ ਪਤਵੰਤਿਆਂ ਵਲੋਂ ਰੁੱਖਾਂ ਨਾਲ ਰਿਸ਼ਤੇ ਜੋੜਣ ਦਾ ਹੋਕਾ

1
ਕੈਪਸਨ- ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਆਪਣੇ ਜਨਮ ਦਿਨ ਮੌਕੇ ਪੌਦੇ ਲਾਉਂਦੇ ਹੋਏ।

ਬੰਗਾ,  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਦੇ ਜਨਮ ਦਿਨ ਮੌਕੇ ਅੱਜ ਰੁੱਖਾਂ ਨਾਲ ਰਿਸ਼ਤੇ ਜੋੜਣ ਦਾ ਹੋਕਾ ਦਿੱਤਾ ਗਿਆ। ਇਸ ਮਿਸ਼ਨ ਦੀ ਪੂਰਤੀ ਤਹਿਤ ਉਹਨਾਂ ਆਪਣੇ ਨਿਵਾਸ ਪਿੰਡ ਬਲਾਕੀਪੁਰ ਵਿਖੇ ਵੱਖ ਵੱਖ ਕਿਸਮਾਂ ਦੇ ਪੌਦੇ ਲਾਏ। ਸਵੇਰੇ ਪਿੰਡ ਦੀ ਸਾਂਝੀ ਪਾਰਕ ਵਿਖੇ ਇਸ ਕਾਰਜ ਦੀ ਆਰੰਭਤਾ ਮੌਕੇ ਗਿਆਨੀ ਦਲਵਿੰਦਰ ਸਿੰਘ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਆਪਣੇ ਹੱਥੀਂ ਪੌਦੇ ਲਾਉਂਦਿਆਂ ਕਿਰਪਾਲ ਸਿੰਘ ਬਲਾਕੀਪੁਰ ਨੇ ਆਖਿਆ ਕਿ ਮਨੁੱਖ ਵਲੋਂ ਰੁੱਖਾਂ ਦੀ ਕਟਾਈ ਕਰਕੇ ਕੁਦਰਤ ਨਾਲ ਕੀਤੇ ਖਿਲਵਾੜ ਨਾਲ ਆਪਣੇ ਆਪ ਚੁਣੌਤੀਆਂ ਸਹੇੜੀਆਂ ਹਨ ਜਿਸ ਦੀ ਪੂਰਤੀ ਲਈ ਰੁੱਖਾਂ ਨਾਲ ਅਪਣੱਤ ਦੇ ਰਿਸ਼ਤੇ ਜੋੜ ਕੇ ਨਵੇਂ ਪੌਦੇ ਲਾਉਣ ਅਤੇ ਪੁਰਾਣਿਆਂ ਨੂੰ ਸੰਭਾਲਣ ਲਈ ਵਲੰਟੀਅਰ ਬਣਨ ਦੀ ਲੋੜ ਹੈ। ਇਸ ਕਾਰਜ ‘ਚ ਸ਼ਾਮਲ ਹੋਏ ਪਿੰਡ ਦੇ ਸਰਪੰਚ ਮਨਜੀਤ ਸਿੰਘ ਅਤੇ ਨੰਬਰਦਾਰ ਗੁਰਭੇਜ ਸਿੰਘ ਨੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਹਨਾਂ ਪਤਵੰਤਿਆਂ ਨੇ ਉਕਤ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਹਰ ਮਨੁੱਖ ਨੂੰ ਕੁਦਰਤ ਦਾ ਸੁੱਖ ਹਾਸਲ ਕਰਨ ਹਿੱਤ ਲਾਜ਼ਮੀ ਇੱਕ ਰੁਖ ਲਾਜ਼ਮੀਂ ਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਦੱਸਣਯੋਗ ਹੈ ਕਿ ਇਸ ਮੌਕੇ ਕਿਰਪਾਲ ਸਿੰਘ ਬਲਾਕੀਪੁਰ ਦੇ ਪੁੱਤਰ ਸਤਨਾਮ ਸਿੰਘ ਅਤੇ ਪੋਤਰੇ ਜਸਗੁਰਫਤਹਿ ਸਿੰਘ ਨੇ ਵੀ ਹਾਜ਼ਰੀ ਭਰੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸੰਭਾਲੋ ਮੁਹਿੰਮ ਘਰ ਘਰ ਪੁਚਾਉਣ ਲਈ ਬਸਪਾ ਦੇ ਸੰਗਠਨ ਨੂੰ ਚੁਸਤ ਦਰੁਸਤ ਤੇ ਮਜ਼ਬੂਤ ਕੀਤਾ ਜਾਵੇ -ਓਮ ਪ੍ਰਕਾਸ਼ ਸਰੋਏ
Next articleਸਰਕਾਰੀ ਸੀਨੀਅਰ ਸੈਕਡਰੀ ਸਕੂਲ ਮੱਲੂਪੋਤਾ ਵਿੱਚ ਸਕੂਲ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ 84,300 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ