HOME ਪੰਜਾਬ ਸੰਭਾਲੋ ਮੁਹਿੰਮ ਘਰ ਘਰ ਪੁਚਾਉਣ ਲਈ ਬਸਪਾ ਦੇ ਸੰਗਠਨ ਨੂੰ ਚੁਸਤ...

ਪੰਜਾਬ ਸੰਭਾਲੋ ਮੁਹਿੰਮ ਘਰ ਘਰ ਪੁਚਾਉਣ ਲਈ ਬਸਪਾ ਦੇ ਸੰਗਠਨ ਨੂੰ ਚੁਸਤ ਦਰੁਸਤ ਤੇ ਮਜ਼ਬੂਤ ਕੀਤਾ ਜਾਵੇ -ਓਮ ਪ੍ਰਕਾਸ਼ ਸਰੋਏ

2
(ਸਮਾਜ ਵੀਕਲੀ)   ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਦੀ ਗਤੀਸ਼ੀਲ ਅਗਵਾਈ ਹੇਠ ਵਿੱਢੀ ਗਈ ਪੰਜਾਬ ਸੰਭਾਲੋ ਮੁਹਿੰਮ ਨੂੰ ਘਰ ਘਰ ਪੁਚਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਮਿਤੀ 03 ਜੁਲਾਈ ਨੂੰ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਸ੍ਰੀ ਅਸ਼ੋਕ ਕਪਤਾਨ ਪ੍ਰਧਾਨ ਬਸਪਾ ਜ਼ਿਲ੍ਹਾ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ. ਲਾਲ ਸਿੰਘ ਸੁਲਹਾਣੀ ਤੇ ਮਾਸਟਰ ਓਮ ਪ੍ਰਕਾਸ਼ ਸਰੋਏ ਦੋਵੇਂ ਜਰਨਲ ਸਕੱਤਰ ਬਸਪਾ ਪੰਜਾਬ ਤੇ ਬਸਪਾ ਦੇ ਮਿਸ਼ਨਰੀ ਤੇ ਸੀਨੀਅਰ ਆਗੂ  ਤੇ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਦੇ ਨਜ਼ਦੀਕੀ ਸਾਥੀ ਰਹੇ ਮਾਨਯੋਗ ਪੀ ਡੀ ਸ਼ਾਂਤ ਜਲੰਧਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਲਾਲ ਸਿੰਘ ਸੁਲਹਾਣੀ ਵਲੋਂ ਪਾਰਟੀ ਦੇ ਅਹੁਦੇਦਾਰਾਂ ਨੂੰ ਸੈਕਟਰ ਕਮੇਟੀਆਂ ਬਨਾਉਣ ਅਤੇ ਇਕ ਹਫਤੇ ਵਿਚ ਕੰਮ ਮੁਕੰਮਲ ਕਰਨ ਲਈ ਜ਼ਿੰਮੇਵਾਰੀ ਸੌਂਪੀ ਗਈ। ਮਾਸਟਰ ਓਮ ਪ੍ਰਕਾਸ਼ ਸਰੋਏ ਵਲੋਂ ਸੰਗਠਨ ਨੂੰ ਚੁਸਤ ਦਰੁਸਤ ਤੇ ਮਜ਼ਬੂਤ ਕਰਕੇ ਬਸਪਾ ਦਾ ਸੰਦੇਸ਼ ਘਰ ਘਰ ਪੁਚਾਉਣ ਲਈ ਤਾਗੀਦ ਕੀਤੀ ਗਈ। ਇਸ ਮੌਕੇ ਹਲਕਾ ਪ੍ਰਧਾਨ ਬਲਵਿੰਦਰ ਸਿੰਘ ਕੋਟ ਕਰੋੜ, ਜਨਾਬ ਲਾਲ ਦੀਨ ਲੋਹਾਮ ਜਨਰਲ ਸਕੱਤਰ, ਗੁਰਮੇਲ ਸਿੰਘ ਤਲਵੰਡੀ ਖਜ਼ਾਨਚੀ, ਹਾਕਮ ਸਿੰਘ ਪੰਛੀ ਸਕੱਤਰ,  ਤਾਰਾ ਸਿੰਘ ਕੋਆਰਡੀਨੇਟਰ, ਹਰਬੰਸ ਸਿੰਘ ਮੀਤ ਪ੍ਰਧਾਨ,   ਕੁਲਦੀਪ ਸਿੰਘ ਬਰਾੜ ਕੋਆਰਡੀਨੇਟਰ, ਗਗਨਦੀਪ ਸਿੰਘ ਮਮਦੋਟ, ਬਲਵਿੰਦਰ ਸਿੰਘ ਤਲਵੰਡੀ ਹਾਜ਼ਰ ਸਨ।
ਰਿਪੋਰਟ ਸੁਖਦੇਵ ਸਿੰਘ ਭੱਟੀ 
ਜਨਰਲ ਸਕੱਤਰ ਬਸਪਾ 
ਜ਼ਿਲ੍ਹਾ ਫਿਰੋਜ਼ਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article     ਅਨੁਸ਼ਾਸ਼ਨ
Next articleਸਮਾਜ ਸੇਵੀ ਬਲਾਕੀਪੁਰ ਨੇ ਜਨਮ ਦਿਨ ਮੌਕੇ ਪੌਦੇ ਲਾਏ ਪਤਵੰਤਿਆਂ ਵਲੋਂ ਰੁੱਖਾਂ ਨਾਲ ਰਿਸ਼ਤੇ ਜੋੜਣ ਦਾ ਹੋਕਾ