75 ਸਾਲਾਂ ਬਾਅਦ ਵੀ ਸਮਾਜਿਕ ਅਜਾਦੀ ਤੇ ਆਰਥਿਕ ਬਰਾਬਰੀ ਸਰਕਾਰਾਂ ਦੇ ਨਹੀਂ ਸਕੀਆਂ – ਜਸਵੀਰ ਸਿੰਘ ਗੜੀ

75 ਸਾਲਾਂ ਬਾਅਦ ਵੀ ਸਮਾਜਿਕ ਅਜਾਦੀ ਤੇ ਆਰਥਿਕ ਬਰਾਬਰੀ ਸਰਕਾਰਾਂ ਦੇ ਨਹੀਂ ਸਕੀਆਂ – ਜਸਵੀਰ ਸਿੰਘ ਗੜੀ
9 ਅਕਤੂਬਰ ਨੂੰ ਬੰਗਾ ਤੋ ਵੱਡੇ ਕਾਫਲੇ ਹੁਸ਼ਿਆਰਪੁਰ ਪੁੱਜਣਗੇ – ਪ੍ਰਵੀਨ ਬੰਗਾ

(ਸਮਾਜ ਵੀਕਲੀ)- ਬੰਗਾ ਬਾਮਸੇਫ ਡੀਐਸ ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਤੇ ਸੂਬਾ ਪੱਧਰ ਤੇ ਸੰਵਿਧਾਨ ਬਚਾਉ ਮਹਾਰੈਲੀ ਹੁਸ਼ਿਆਰਪੁਰ ਵਿੱਚ ਕੀਤੀ ਜਾ ਰਹੀ ਹੈ, ਉਸ ਦੀ ਤਿਆਰੀ ਸੰਬੰਧੀ ਵਿਧਾਨ ਸਭਾ ਹਲਕਾ ਬੰਗਾ ਦੀ ਭਰਵੀਂ ਮੀਟਿੰਗ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿੱਚ ਰਟੈਂਡਾ ਪੈਲੇਸ ਵਿਚ ਹੋਈ. ਮੀਟਿੰਗ ਵਿੱਚ ਮੁਖ ਮਹਿਮਾਨ ਵਜੋਂ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਸ਼ਾਮਿਲ ਹੋਏ. ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਬਸਪਾ ਆਗੂ ਮਨੋਹਰ ਕਮਾਮ ਜੀ, ਹਲਕਾ ਇੰਚਾਰਜ ਜਿਲੇ ਦੇ ਉਪਪ੍ਰਧਾਨ ਰੂਪ ਲਾਲ ਧੀਰ ਜੀ, ਜਿਲਾ ਜਰਨਲ ਸਕੱਤਰ ਹਰਬਿਲਾਸ ਬਸਰਾ, ਹਲਕਾ ਪ੍ਰਧਾਨ ਜੈ ਪਾਲ ਸੂੰਡਾ ਤੋ ਇਲਾਵਾ ਸਮੂਚੀ ਲੀਡਰਸ਼ਿਪ ਸ਼ਾਮਿਲ ਸੀ.

         ਜਸਵੀਰ ਸਿੰਘ ਗੜੀ

ਇਸ ਮੋਕੇ ਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸੰਬੋਧਨ ਕਰਦਿਆਂ ਆਖਿਆ 9 ਅਕਤੂਬਰ ਨੂੰ ਹੁਸ਼ਿਆਰਪੁਰ ਵਿੱਚ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਦੇ ਨਾਇਕ ਸਾਹਿਬਸ਼੍ਰੀ ਕਾਸ਼ੀਰਾਮ ਜੀ ਦੇ ਪਰੀਨਿਰਵਾਣ ਦਿਵਸ ਤੇ ਸੰਵਿਧਾਨ ਬਚਾਉ ਮਹਾਰੈਲੀ ਲੋਕਸਭਾ ਦੀਆਂ ਚੋਣਾਂ ਤੋ ਪਹਿਲਾਂ ਕੀਤੀ ਜਾ ਰਹੀ ਹੈ. ਕੇਂਦਰ ਤੇ ਸੂਬਾ ਸਰਕਾਰਾਂ ਦੇਸ਼ ਦੇ ਬਹੁਜਨ ਸਮਾਜ ਨੂੰ 75 ਸਾਲਾਂ ਦੀ ਅਜਾਦੀ ਤੋਂ ਬਾਅਦ ਵੀ ਸਮਾਜਿਕ ਅਜਾਦੀ ਤੇ ਆਰਥਿਕ ਬਰਾਬਰੀ ਕਰ ਨਹੀਂ ਸਕੀਆਂ. ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਦੁਨੀਆ ਦੇ ਵਧੀਆ ਇਮਾਨਦਾਰੀ ਨਾਲ ਦੇਸ਼ ਦੇ ਵਧੀਆ ਸੰਵਿਧਾਨਾਂ ਚੋ ਭਾਰਤੀ ਸੰਵਿਧਾਨ ਨੂੰ ਲਾਗੂ ਨਹੀਂ ਕੀਤਾ. ਕਾਂਗਰਸ ਵਾਂਗ ਭਾਜਪਾ ਨੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਆਰਥਿਕਤਾ ਤੇ ਧੱਕੇ ਨਾਲ ਕਾਬਜ ਕੀਤਾ ਹੈ ਜਿਹੜੇ ਆਰਥਿਕ ਵਸੀਲੇ ਆਮ ਲੋਕਾਂ ਦੇ ਕੋਲ ਹੋਣੇ ਚਾਹੀਦੇ ਸਨ ਉਨ੍ਹਾਂ ਆਰਥਿਕ ਵਸੀਲੇ ਚਨਾਬ ਘਰਾਣਿਆਂ ਦੇ ਕੋਲ ਹਨ. ਦੇਸ਼ ਦੀ ਐਸ ਸੀ ਐਸ ਟੀ ਉ ਬੀ ਸੀ ਤੇ ਧਾਰਮਿਕ ਘਟ ਗਿਣਤੀ ਦੇ ਲੋਕਾਂ ਨੂੰ ਸਮਾਜਿਕ ਧਾਰਮਿਕ ਅਜਾਦੀ ਤੇ ਸਮਾਜਿਕ ਅਜਾਦੀ ਦੀ ਪ੍ਰਾਪਤੀ ਲਈ ਬਸਪਾ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ, ਤਾਂ ਜੋ ਭਾਰਤੀ ਸੰਵਿਧਾਨ ਦੀ ਆਨ ਔਰ ਸ਼ਾਨ ਨੂੰ ਕਾਇਮ ਰੱਖਿਆ ਜਾਵੇ ਤੇ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ ਤਾਕਤਾਂ, ਪਾਰਟੀਆਂ ਨੂੰ ਸਬਕ ਸਿਖਾਇਆ ਜਾ ਸਕੇ ਤੇ 9 ਅਕਤੂਬਰ ਨੂੰ ਹੁਸ਼ਿਆਰ ਪੁਰ ਪੁੱਜਣ ਦੀ ਅਪੀਲ ਕੀਤੀ ਤੇ ਹਲਕੇ ਦੇ ਜਥੇਬੰਦਕ ਢਾਂਚੇ ਦੀ ਸਮੀਖਿਆ ਕੀਤੀ. ਸੈਕਟਰ ਤੇ ਬੂਥ ਪੱਧਰ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਲੀਡਰਸ਼ਿਪ ਦੀਆਂ ਡਿਊਟੀਆਂ ਲਾਈਆਂ.

ਬਸਪਾ ਆਗੂ ਪ੍ਰਵੀਨ ਬੰਗਾ ਹਲਕਾ ਇੰਚਾਰਜ ਨੇ ਬਦਲਾਅ ਦੇ ਨਾਂ ਤੇ ਬਣੀ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਿਆਂ

       ਬਸਪਾ ਆਗੂ ਪ੍ਰਵੀਨ ਬੰਗਾ

ਆਖਿਆ ਇਨਾ ਨੇ ਵੀ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਗਰੀਬ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ. ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਭਰਿਸ਼ਟ ਹੋਣ ਦਾ ਸਰਟੀਫਿਕੇਟ ਦੇਣ ਦਾ ਵਿਰੋਧ ਕੀਤਾ. ਬੰਗਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਬਸਪਾ ਲੀਡਰਸ਼ਿਪ ਸਮਰਥਕਾਂ ਸਮੇਤ ਹੁਸ਼ਿਆਰਪੁਰ ਦੀ ਸੰਵਿਧਾਨ ਬਚਾਉ ਮਹਾਰੈਲੀ ਵਿੱਚ ਸ਼ਾਮਿਲ ਹੋਵੇਗੀ.

ਮੀਟਿੰਗ ਵਿੱਚ ਹਲਕੇ ਦੇ ਉਪ ਪ੍ਰਧਾਨ ਸੋਮਨਾਥ ਰਟੈਂਡਾ, ਹਲਕੇ ਦੇ ਜਨਰਲ ਸਕੱਤਰ ਹਰਪ੍ਰੀਤ ਡਾਹਰੀ, ਸੰਗਠਨ ਸਕੱਤਰ ਰਾਮ ਲੁਭਾਇਆ, ਜਿਲਾ ਯੂਥ ਇੰਚਾਰਜ ਚਰਨਜੀਤ ਮੰਢਾਲੀ, ਬਸਪਾ ਆਗੂ ਪਰਮਜੀਤ ਮਹਿਰਮ ਪੁਰ, ਸੈਕਟਰ ਇੰਚਾਰਜ ਸੋਹਣ ਲਾਲ ਰਟੈਂਡਾ, ਗੁਰਦਿਆਲ ਦੋਸਾਂਝ, ਸੁਰਿੰਦਰ ਸਿੰਘ ਝਿਗੜ, ਰਕੇਸ਼ ਕੁਮਾਰ ਮੇਹਲੀ, ਰਮੇਸ਼ ਚਕਕਲਾਲ, ਬਾਬੂ ਸਤਪਾਲ ਔੜ, ਪ੍ਰਕਾਸ਼ ਫਰਾਲਾ, ਵਿਜੇਕੁਮਾਰ ਮੂਸਾਪੁਰ, ਰਜਿੰਦਰ ਕੁਮਾਰ ਸਾਬਕਾ ਸਰਪੰਚ ਖੋਥੜਾਂ, ਮਾਸਟਰ ਸੋਹਣ ਲਾਲ ਖਟਕੜਕਲਾਂ, ਪਿਆਰੇ ਲਾਲ ਰਟੈਂਡਾ, ਹੈਪੀ ਰਟੈਂਡਾ, ਸੁਰਿੰਦਰ ਮੰਢੇਰਾਂ, ਜਸਪਾਲ ਉੱਚਾ, ਧੰਨਾ ਸਿੰਘ ਮੱਲਾ ਬੇਦੀਆਂ, ਦੇਸ ਰਾਜ ਬਸਰਾ, ਬਹਾਦਰ ਸੰਧਵਾਂ, ਤੀਰਥ ਕਲਸੀ, ਸੋਮਾ ਸਿੰਘ ਹਕੀਮਪੁਰ, ਪਰਸ਼ੋਤਮ ਲਾਲ ਚਾਹਲਾਂ, ਗਨਪਤ ਪ੍ਰਧਾਨ ਮੇਹਲੀ, ਇੰਜ ਸੁਰਜੀਤ ਰਲ, ਚੰਨੀ ਮੰਢਾਲੀ, ਯੂਥ ਆਗੂ ਖੁਸ਼ਵੰਤ ਜਗਤਪੁਰ, ਮੈਡਮ ਰੁਪਿੰਦਰ ਕੌਰ, ਸੁਨੀਤਾ ਰਾਣੀ, ਸੋਨੂੰ ਭਰੋਮਜਾਰਾ, ਭੁਪਿੰਦਰ ਸਿੰਘ ਝਿੰਗੜ, ਹਰਮੇਲ ਰਟੈਂਡਾ, ਜੀਵਨ ਰਹਿਪਾ, ਸਤਪਾਲ ਖੋਥੜਾਂ, ਸੁਰਜੀਤ ਸਿੰਘ ਬੰਬੇ, ਤੋਂ ਇਲਾਵਾ ਵਰਕਰ ਸਮਰਥਕ ਸ਼ਾਮਿਲ ਹੋਏ.

Previous articleਅਖਬਾਰਾਂ ਦਾ ਸਿਹਤਮੰਦ ਜੀਵਨ ਸਮਾਜ ਦੇ ਰੋਗਾਂ ਨੂੰ ਦੂਰ ਕਰਦਾ ਹੈ!
Next articleਡਾ ਬੀ ਆਰ ਅੰਬੇਡਕਰ ਸੁਸਾਇਟੀ ਆਰ ਸੀ ਐੱਫ ਵੱਲੋਂ ਧਾਰਮਿਕ ਤੇ ਸਮਾਜਸੇਵੀ ਸ਼ਖ਼ਸੀਅਤ  ਬਲਵੰਤ ਸਿੰਘ ਬੱਲ ਸਨਮਾਨਿਤ