(ਸਮਾਜ ਵੀਕਲੀ)
ਮੁਸਕਰਾਉਂਦਾ ਹੋਇਆਂ ਚਿਹਰਾ
ਕੋਈ ਆਮ ਚਿਹਰਾ ਨਹੀਂ ਹੁੰਦਾ
ਬੜਾ ਭਾਗਾਂ ਵਾਲ਼ਾ ਹੁੰਦਾ ਉਹ ਜੀਵ
ਜਿਹਦੇ ਹਿੱਸੇ ਪ੍ਰਮਾਤਮਾ ਬਖਸ਼ਿਸ਼ ਕਰਦਾ
ਇਹ ਚਿਹਰਾ ਭਰਪੂਰ ਹੁੰਦਾ ਹੈ
ਆਤਮ-ਵਿਸ਼ਵਾਸ ਨਾਲ਼ ,
ਆਤਮਕ ਰੂਹਾਨੀ ਖੇੜੇ ਨਾਲ਼,
ਤੇ ਨਾਲ਼ੇ ਹੁੰਦਾ ਹੈ
ਦੂਜਿਆਂ ਦੇ ਕਲੇਜੇ ਧੂਹ ਪਾਉਣ ਵਾਲ਼ਾ,
ਬੇਗਾਨਿਆਂ ਨੂੰ ਆਪਣਾ ਬਣਾਉਣ ਵਾਲ਼ਾ,
ਆਪਣੀ ਅਮਿੱਟ ਛਾਪ ਛੱਡਣ ਵਾਲ਼ਾ,
ਆਪਣੇ ਆਲ਼ੇ-ਦੁਆਲ਼ੇ ਮਹਿਕਾਂ ਛੱਡਣ ਵਾਲ਼ਾ,
ਰੁੱਸਿਆਂ ਨੂੰ ਮਨਾਉਣ ਵਾਲ਼ਾ,
ਪੌਣਾ ‘ਚ ਸੁਗੰਧੀਆਂ ਖਿਲਾਰਨ ਵਾਲ਼ਾ,
ਦੁਖੀਆਂ ਦੇ ਦੁੱਖ ਹਰਨ ਵਾਲ਼ਾ,
ਮੁੱਕਦੀ ਗੱਲ ਇਹ ਹੈ ਕਿ ਇਹ ਪ੍ਰਤੀਕ
ਹੁੰਦਾ ਹੈ ਰੱਬ ਦੀ ਸੋਹਣੀ ਸਿਰਜਣਾ ਦਾ ।
ਵੀਨਾ ਬਟਾਲਵੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly