ਪੱਤਰਕਾਰ ਲਖਵੀਰ ਸਿੰਘ ਲੱਖੀ ਨੂੰ ਸਦਮਾ,ਪਿਤਾ ਦਾ ਦੇਹਾਂਤ

ਸਵਰਗੀ ਹਰਨਾਮ ਸਿੰਘ ਦੀ ਮ੍ਰਿਤਕ ਦੇਹ ਤੇ ਦੋਸ਼ਾਲਾ ਭੇਟ ਕਰਨ ਉਪਰੰਤ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂ

ਵੱਖ ਵੱਖ ਰਾਜਨੀਤਕ, ਧਾਰਮਿਕ , ਸਮਾਜ ਸੇਵੀ ਸ਼ਖਸੀਅਤਾਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਕਪੂਰਥਲਾ , ( ਕੌੜਾ )- ਪਾਵਰਕੌਮ ਦੇ ਰੀਟਾਇਰਡ ਸਬ ਡਵੀਜ਼ਨ ਸੁਪਰਡੈਂਟ ਮੁਖਤਿਆਰ ਸਿੰਘ ਖਿੰਡਾ, ਅਮਰਜੀਤ ਸਿੰਘ ਖਿੰਡਾ , ਸੁਰਿੰਦਰ ਸਿੰਘ ਤੇ ਪੱਤਰਕਾਰ ਲਖਵੀਰ ਸਿੰਘ ਲੱਖੀ ਨੂੰ ਉਸ ਸਮੇਂ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਹਰਨਾਮ ਸਿੰਘ ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਵਾਟਾਂਵਾਲੀ ਕਲਾਂ ਵਿਖੇ ਰਸਮੋ ਰਿਵਾਜ ਅਨੁਸਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਤੇ ਪਰਿਵਾਰ ਨਾਲ ਦੁੱਖ ਵੰਡਾਇਆਂ। ਉਨ੍ਹਾਂ ਦੇ ਵੱਡੇ ਲੜਕੇ ਮੁਖਤਿਆਰ ਸਿੰਘ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਭੇਟ ਕੀਤਾ।

ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ ਅਤੇ ਬਲਦੇਵ ਸਿੰਘ ਪਰਮਜੀਤਪੁਰ, ਆਡ਼੍ਹਤੀ ਨਿਰਮਲ ਸਿੰਘ,ਆਡ਼੍ਹਤੀ ਰਾਮ ਸਿੰਘ ,ਇੰਜੀ ਗੁਰਨਾਮ ਸਿੰਘ ਬਾਜਵਾ,ਇੰਜੀ ਗੁਰਸ਼ਰਨ ਸਿੰਘ, ਮਨਜੀਤ ਸਿੰਘ ਮਾਨ ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਪੰਜਾਬ, ਐਸਡੀਓ ਗੁਰਦੀਪ ਸਿੰਘ, ਮੁਖਤਾਰ ਸਿੰਘ ਚੰਦੀ, ਬਚਨ ਸਿੰਘ ਮੁੱਤੀ, ਗੁਰਦਿਆਲ ਸਿੰਘ ਪ੍ਰਧਾਨ , ਸੁਖਵਿੰਦਰ ਸਿੰਘ ਸਾਬਾ , ਭਾਈ ਜੋਗਾ ਸਿੰਘ, ਕਰਨੈਲ ਸਿੰਘ, ਮਾ. ਰੂਪ ਚੰਦ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਕਰਮਜੀਤ ਸਿੰਘ ਕੌੜਾ ਆਪ ਆਗੂ,ਲਾਇਨ ਸੰਤੋਖ ਸਿੰਘ ਪ੍ਰਧਾਨ ਲਾਇਨ ਸੁਖਨਿੰਦਰ ਸਿੰਘ, ਸਕੱਤਰ ਲਾਇਨ ਬਲਜਿੰਦਰ ਸਿੰਘ ਡੌਲਾ,ਲਾਇਨ ਬਲਜਿੰਦਰ ਸਿੰਘ ਨੰਢਾ, ਰਵਿੰਦਰ ਸਿੰਘ ਰਵੀ ਪਿਥੌਰਾਗਲ, ਜੇ.ਈ. ਪਰਮਜੀਤ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਦਿਆਲ ਸਿੰਘ ਮੁਤੀ, ਸੁਰਿੰਦਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਨੰਬਰਦਾਰ ਕੇਵਲ ਸਿੰਘ,ਦਰਸ਼ਨ ਸਿੰਘ ਸਾਬਕਾ ਸਰਪੰਚ, ਚਰਨ ਸਿੰਘ ਸਰਪੰਚ, ਜਸਵੀਰ ਸਿੰਘ ਜੋਸਨ, ਪ੍ਰਧਾਨ ਇੰਦਰ ਸਿੰਘ, ਜਥੇਦਾਰ ਹਰੀ ਸਿੰਘ, ਸਲਵਿੰਦਰ ਸਿੰਘ ਸੈਕਟਰੀ, ਜਸਕਰਨ ਸਿੰਘ ਲੋਹੀਆਂ ,ਸੁਰਿੰਦਰ ਸਿੰਘ ਲੋਹੀਆਂ, ਹਰਜੀਤ ਸਿੰਘ ,ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਵਿੱਚ ਗ੍ਰੈਜੂਏਸ਼ਨ ਸੈਰਾਮਨੀ ਸਮਾਰੋਹ ਆਯੋਜਿਤ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦਾ ਆਗਾਜ਼