ਹੁਨਰੀ ਇਨਕਲਾਬ

(ਸਮਾਜ ਵੀਕਲੀ)

ਗਰੀਬਾਂ ਦੇ ਹੁਨਰ ਨੂੰ ਜਦੋਂ ਬੂਰ ਪੈਂਦਾ ,
ਲਾਹੇਵੰਦ ਖੇਤੀ ਦੇ ਤਰੀਕੇ ਹੋਣ ਲਾਜਵਾਬ ।
ਸਹੀ ਢੰਗ ਨਾਲ ਹੋਵੇ ਰਾਖਵਾਂਕਰਨ ,
ਆਰਥਿਕਤਾ ਦਾ ਅਧਾਰ ਬਣੂੰ ਸ਼ਾਂਤ ਇਨਕਲਾਬ।

ਬਾਬਾ ਨਾਨਕ ਦੇਖਦਾ ਸੀ ਸਾਰੇ ਵਾਤਾਵਰਣ ਚ,
ਕੁਦਰਤ ਦਾ ਵਿਲੱਖਣ ਵਰਤਾਰਾ ।
ਨਫਰਤ ਪੂੰਜੀਵਾਦੀਆਂ ਨੂੰ ਵੀ ਨਹੀਂ ਸੀ ਕਰਦਾ,
ਜੁਲਮਾਂ, ਲੁੱਟ-ਖਸੁੱਟ ਵੱਲ ਹੁੰਦਾ ਸੀ ਉਨ੍ਹਾਂ ਦਾ ਇਸ਼ਾਰਾ।

ਜ਼ੱਰੇ ਜ਼ੱਰੇ ‘ਚ ਲੁੱਕਿਆ ਰਾਮ ਸੀ ਦੇਖ ਦੇ ,
ਊਚ ਨੀਚ ਸਮਾਜ ਦੇ ਨਾਉਂ ਤੇ ਸੀ ਧੱਬਾ ।
ਸਭ ਤਰ੍ਹਾਂ ਦੀਆਂ ਉਣਤਾਈਆਂ ਨੂੰ ਸੋਧ ਕੇ ,
ਬੰਦਿਆਂ ਨੂੰ ਸੱਜਣ ਬਣ ਜਾਣ ਦਾ ਦਿੰਦੇ ਸੀ ਸੱਦਾ।

ਹਰ ਤਰ੍ਹਾਂ ਦੇ ਇਨਕਲਾਬ ਆਏ ਸ੍ਰਿਸ਼ਟੀ ਵਿੱਚ ,
ਖੂਨ-ਖਰਾਬੇ ਤੇ ਪੂਰਨ ਸ਼ਾਂਤੀ ਵਾਲੇ ।
ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਹੀ ਪਹਿਲ ਸੀ,
ਸਾਰੇ ਫੈਸਲੇ ਪੰਜ ਬੰਦਿਆਂ ਦੀ ਪੰਚਾਇਤ ਦੇ ਹਵਾਲੇ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਤ ਸਾਲਾਂ ਬਾਅਦ ਫੇਰ ਉਹ ਦਿਨ ਯਾਦ ਆ ਗਿਆ
Next articleS.Korea-US-Japan summit to take place in Southeast Asia: Yoon